5 Dariya News

ਪਟਿਆਲਾ ਜ਼ਿਲ੍ਹੇ ਦੀ ਨਿਵੇਕਲੀ ਪਹਿਲਕਦਮੀ, ਚੋਣ ਅਮਲੇ ਦੀ ਸੁਵਿਧਾ ਲਈ ਡੀ.ਸੀ. ਨੇ ਪੰਜਾਬੀ 'ਚ ਜਾਰੀ ਕੀਤਾ ਕਿਤਾਬਚਾ

ਵੋਟਾਂ ਪੁਆਉਣ ਬਾਰੇ ਸੰਖੇਪ ਤੇ ਵਿਸ਼ੇਸ਼ ਨੁਕਤਿਆਂ ਸਬੰਧੀ ਮਿਲੇਗੀ ਮੁਕੰਮਲ ਜਾਣਕਾਰੀ ਸੰਦੀਪ ਹੰਸ

5 Dariya News

ਪਟਿਆਲਾ 16-Feb-2022

ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਪੁਆਈਆਂ ਜਾਣ ਵਾਲੀਆਂ ਵੋਟਾਂ ਦੀ ਪ੍ਰਕ੍ਰਿਆ ਨਿਰਵਿਘਨ ਢੰਗ ਨਾਲ ਮੁਕੰਮਲ ਕਰਨ ਲਈ ਵਿਸ਼ੇਸ਼ ਜਾਣਕਾਰੀ ਸੁਖਾਲੇ ਢੰਗ ਨਾਲ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਪੰਜਾਬੀ 'ਚ ਤਿਆਰ ਕੀਤਾ ਇੱਕ ਵਿਸ਼ੇਸ਼ ਕਿਤਾਬਚਾ ਜਾਰੀ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਸ ਕਿਤਾਬਚੇ 'ਚ ਪ੍ਰੀਜਾਇਡਿੰਗ ਅਫ਼ਸਰ ਦੀ ਹੈਂਡ ਬੁਕ 'ਚੋਂ ਕੁਝ ਅਹਿਮ ਅੰਸ਼ ਲੈਕੇ ਪ੍ਰੀਜਾਇਡਿੰਗ ਅਫ਼ਸਰਾਂ ਤੇ ਪੋਲਿੰਗ ਅਫ਼ਸਰਾਂ ਦੀ ਸਹੂਲਤ ਲਈ ਮਾਤਾ ਭਾਸ਼ਾ ਪੰਜਾਬੀ 'ਚ ਤਿਆਰ ਕੀਤੀ ਸੰਖੇਪ ਜਾਣਕਾਰੀ ਚੋਣ ਅਮਲੇ ਲਈ ਅਹਿਮ ਸਾਬਤ ਹੋਵੇਗੀ।

ਉਨ੍ਹਾਂ ਕਿਹਾ ਕਿ ਇਸ ਕਿਤਾਬਚੇ 'ਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਤੋਂ ਪਹਿਲਾਂ, ਵਰਤੋਂ ਦੇ ਦੌਰਾਨ ਅਤੇ ਵਰਤੋਂ ਤੋਂ ਬਾਅਦ ਧਿਆਨ ਰੱਖਣਯੋਗ ਗੱਲਾਂ ਤੋਂ ਇਲਾਵਾ ਮੌਕ ਪੋਲ, ਮੌਕ ਪੋਲ ਦੀ ਵਿਧੀ, ਮੌਕ ਪੋਲ ਦੌਰਾਨ ਵੀ.ਵੀ.ਪੈਟ ਵਿੱਚੋਂ ਨਿਕਲੀਆਂ ਪਰਚੀਆਂ ਦੀ ਸੀਲਿੰਗ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ ਹੈ।ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਫਾਇਨਲ ਪੋਲ, ਪੋਲਿੰਗ ਦੌਰਾਨ ਈ.ਵੀ.ਐਮ. ਮਸ਼ੀਨ 'ਚ ਆਉਣ ਵਾਲੀ ਕੋਈ ਖਰਾਬੀ ਆਦਿ ਸਮੇਤ ਪ੍ਰੀਜਾਇਡਿੰਗ ਅਫ਼ਸਰ ਦੀ ਡਾਇਰੀ ਆਦਿ ਸਮੇਤ ਹੋਰ ਅਹਿਮ ਜਾਣਕਾਰੀ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਸਮੁੱਚੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਜਾਵੇ ਅਤੇ ਜੇਕਰ ਕੋਈ ਭੁਲੇਖਾ ਲੱਗੇ ਤਾਂ ਉਹ ਆਪਣੇ ਸਾਥੀਆਂ ਸਮੇਤ ਸੀਨੀਅਰ ਅਧਿਕਾਰੀਆਂ ਅਤੇ ਰਿਟਰਨਿੰਗ ਅਧਿਕਾਰੀਆਂ ਤੋਂ ਜਾਣਕਾਰੀ ਲੈ ਲਈ ਜਾਵੇ।