5 Dariya News

ਮੋਹਾਲੀ ਦੇ ਦੁਕਾਨਦਾਰਾਂ ਤੋਂ ਮਿਲ ਰਹੇ ਪਿਆਰ ਨੂੰ ਵੇਖ ਭਾਵੁਕ ਤੇ ਗਦਗਦ ਹੋਏ ਹਲਕਾ ਵਿਧਾਇਕ ਤੇ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ

ਕਿਹਾ ਮੋਹਾਲੀ ਦਾ ਹਰ ਘਰ ਉਨ੍ਹਾਂ ਦਾ ਆਪਣਾ ਪਰਿਵਾਰ; ਹਰੇਕ ਦੇ ਦੁੱਖ ਸੁੱਖ ਅਤੇ ਤਕਲੀਫ਼ਾਂ ਵੇਲੇ ਖੜ੍ਹਾ ਹਾਂ ਨਾਲ : ਬਲਬੀਰ ਸਿੰਘ ਸਿੱਧੂ

5 Dariya News

ਮੁਹਾਲੀ 12-Feb-2022

ਮੁਹਾਲੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਦੀ ਫੇਜ਼ 3ਬੀ2 ਅਤੇ ਫੇਜ਼ 5 ਦੀ ਮਾਰਕੀਟ ਵਿੱਚ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ  ਅਤੇ ਆਉਂਦੀਆਂ ਚੋਣਾਂ ਵਿਚ ਮੁਹਾਲੀ ਵਿੱਚ ਕੀਤੇ ਹੋਏ ਵਿਕਾਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ  ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਅਤੇ ਮੁਹਾਲੀ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਕੌਂਸਲਰ ਪਰਮਜੀਤ ਸਿੰਘ ਹੈਪੀ ਅਤੇ ਕੌਂਸਲਰ ਬਲਜੀਤ  ਕੌਰ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।ਇਸ ਮੌਕੇ ਵੱਖ ਵੱਖ ਦੁਕਾਨਦਾਰਾਂ ਨੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਸਰੋਪੇ, ਦੁਸ਼ਾਲੇ, ਗੁਲਦਸਤੇ ਦੇ ਕੇ ਸਨਮਾਨਤ ਕੀਤਾ ਅਤੇ ਉਨ੍ਹਾਂ ਨੂੰ  ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ। ਇਸ ਮੌਕੇ ਦੁਕਾਨਦਾਰਾਂ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਉਨ੍ਹਾਂ ਨੇ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਵਿੱਚ ਕੀਤਾ ਵਿਕਾਸ ਕਾਰਜ ਵੇਖਿਆ ਹੈ ਅਤੇ ਉਹ ਵਿਕਾਸ ਅਤੇ ਕੀਤੇ ਹੋਏ ਕੰਮਾਂ ਬਦਲੇ ਬਲਬੀਰ ਸਿੰਘ ਸਿੱਧੂ  ਨੂੰ ਆਪਣੀਆਂ ਵੋਟਾਂ ਪਾਉਣਗੇ ਨਾ ਕਿ ਕੁਲਵੰਤ ਸਿੰਘ ਵਰਗੇ ਆਮ ਆਦਮੀ ਪਾਰਟੀ  ਦੇ ਉਮੀਦਵਾਰ ਨੂੰ ਜੋ ਲੋਕਾਂ ਨੂੰ ਮਿਲਣਾ ਤਕ ਪਸੰਦ ਨਹੀਂ ਕਰਦਾ ਤੇ ਇਕ ਵੱਡਾ ਵਪਾਰੀ ਤੇ ਖ਼ਾਸ ਆਦਮੀ ਹੈ ਜਿਸ ਨੇ ਆਮ ਆਦਮੀ ਪਾਰਟੀ ਦੀ ਬੁੱਕਲ ਮਾਰੀ ਹੋਈ ਹੈ।

ਲੋਕਾਂ ਦਾ ਪਿਆਰ ਅਤੇ ਆਪਣਾਪਨ ਵੇਖ ਕੇ ਭਾਵੁਕ ਅਤੇ  ਗਦਗਦ ਹੋਏ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ  ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਕ ਉਨ੍ਹਾਂ ਨੂੰ ਆਪਣਾ ਪਰਿਵਾਰਕ ਮੈਂਬਰ ਮੰਨਦੇ ਹਨ। ਉਨ੍ਹਾਂ ਕਿਹਾ ਕਿ ਪੂਰਾ ਮੁਹਾਲੀ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਉਹ ਸਮੁੱਚੀ ਮੁਹਾਲੀ ਦੇ ਲੋਕਾਂ ਨਾਲ ਪਰਿਵਾਰਕ ਮੈਂਬਰ ਵਾਂਗ ਈ ਡਟ ਕੇ ਖਡ਼੍ਹੇ ਹਨ। ਉਨ੍ਹਾਂ ਕਿਹਾ ਕਿ ਉਹ 24 ਘੰਟੇ  ਆਪਣੇ ਹਲਕੇ ਦੇ ਲੋਕਾਂ ਲਈ ਉਪਲੱਬਧ ਹਨ, ਉਨ੍ਹਾਂ ਦੇ ਦੁੱਖ ਸੁੱਖ ਵਿੱਚ ਨਾਲ ਖਡ਼੍ਹੇ ਹਨ ਤੇ ਸਮੱਸਿਆਵਾਂ ਦੇ ਹੱਲ ਲਈ ਵੀ ਦਿਨ ਰਾਤ ਉਪਰਾਲੇ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਮੁਹਾਲੀ ਵਾਸੀਆਂ ਤੋਂ ਮਿਲਦੇ ਇਸ ਪਿਆਰ ਲਈ ਸਦਾ ਉਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦੇ ਇਸੇ ਪਿਆਰ ਅਤੇ ਵਿਸ਼ਵਾਸ ਨਾਲ ਉਹ ਹੌਸਲੇ ਨਾਲ ਇਲਾਕੇ ਵਿਚ ਦਿਨ ਰਾਤ ਸੇਵਾ ਦੇ ਕਾਰਜ  ਕਰਵਾਉਣ ਦੇ ਸਮਰੱਥ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਦੇ ਵੱਡੇ ਵਿਕਾਸ ਪ੍ਰਾਜੈਕਟ ਮੁਹਾਲੀ ਵਿੱਚ ਲਿਆਂਦੇ ਹਨ ਅਤੇ ਅੱਜ ਵੀ ਨਗਰ ਨਿਗਮ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਮੁਹਾਲੀ ਵਿਚ ਕੋਨੇ ਕੋਨੇ ਵਿੱਚ ਚੱਲ ਰਹੇ ਹਨ।ਇਸ ਮੌਕੇ ਜਤਿੰਦਰ ਅਨੰਦ ਉਹ ਟਿੰਕੂ ਸਮਾਜ ਸੇਵੀ, ਡਾ ਕੂਕੂ, ਜਤਿੰਦਰ ਜੌਲੀ, ਫੇਜ਼ 5 ਦੀ ਮਾਰਕੀਟ ਦੇ ਪ੍ਰਧਾਨ ਰਾਜਪਾਲ ਸਿੰਘ ਚੌਧਰੀ, ਅਮਰੀਕ ਸਿੰਘ ਸਾਜਨ, ਕਟਾਣੀ ਤੋਂ ਕੁਲਦੀਪ ਸਿੰਘ ਕਟਾਣੀ, ਡਾ ਜਸਵਿੰਦਰ ਸਿੰਘ, ਡਾ ਨਵਤੇਜ, ਅਰੁਣ ਸ਼ੂਜ਼, ਕੁਮਾਰ ਮੈਗਾਮਾਰਟ, ਸਿਟੀ ਟ੍ਰੈਵਲ ਦੇ ਮਾਲਕਾਂ ਸਮੇਤ ਹੋਰ ਦੁਕਾਨਦਾਰ ਵੱਡੀ ਗਿਣਤੀ ਵਿਚ ਹਾਜ਼ਰ ਰਹੇ।