5 Dariya News

ਆਬਕਾਰੀ ਵਿਭਾਗ ਵਲੋਂ ਛਾਪੇਮਾਰੀ ਮੁਹਿੰਮ ਤਹਿਤ 61500 ਲਿਟਰ ਲਾਹਣ, 39 ਤਰਪਾਲਾਂ, 06 ਖਾਲੀ ਪਲਾਸਟਿਕ ਦੇ ਕੇਨ ਅਤੇ 30 ਲਿਟਰ ਨਾਜਾਇਜ਼ ਸ਼ਰਾਬ ਬਰਾਮਦ

5 Dariya News

ਗੁਰਦਾਸਪੁਰ 30-Jan-2022

ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਆਬਕਾਰੀ ਵਿਭਾਗ ਗੁਰਦਾਸਪੁਰ ਵਲੋਂ ਜ਼ਿਲੇ ਅੰਦਰ ਨਾਜਾਇਜ਼ ਸ਼ਰਾਬ, ਲਾਹਣ ਆਦਿ ਵਿਰੁੱਧ ਛਾਪਮਾਰੀ ਮੁਹਿੰਮ ਚੱਲ ਰਹੀ ਹੈ।ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਪਵਨਜੀਤ ਸਿੰਘ ਨੇ ਦੱਸਿਆ ਕਿ ਰਜਿੰਦਰ ਤਨਵਰ, ਗੌਤਮ ਗੋਬਿੰਦ (ਐਕਸ਼ਾਈਜ ਅਫਸਰ), ਅਜੈ ਸ਼ਰਮਾ ਅਤੇ ਹਰਵਿੰਦਰ ਸਿੰਘ (ਐਕਸ਼ਾਈਜ਼ ਇੰਸਪੈਕਟਰ) ਅਤੇ ਐਕਸਾਈਜ਼ ਪੁੁਲਿਸ ਤੇ ਸਟਾਫ ਵਲੋਂ ਅਤੇ ਮੋਨਟਰਿੰਗ ਟੀਮ ਨੰਬਰ ਚਾਰ (ਮੋਚਪੁਰ ਅਤੇ ਮਿੱਠਾ), ਪਰਮਬੀਰ ਸਿੰਘ ਕਾਹਲੋਂ ਅਤੇ ਮਨਮੋਹਨ ਸ਼ਰਮਾ ਇੰਸਪੈਕਟਰ ਡਰੇਨਜ਼ ਵਿਭਾਗ ਵਲੋਂ ਬਿਆਸ ਦਰਿਆ ਨੇੜੇ ਪਿੰਡ ਮੋਚਪੁਰ ਕੀਤੀ ਛਾਪੇਮਾਰੀ ਦੌਰਾਨ 61500 ਲਿਟਰ ਲਾਹਣ, 39 ਤਰਪਾਲਾਂ, 06 ਖਾਲੀ ਪਲਾਸਟਿਕ ਦੇ ਕੇਨ ਅਤੇ 30 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ , ਜਿਸ ਨੂੰ ਮੌਕੇ ’ਤੇ ਨਸ਼ਟ ਕੀਤਾ ਗਿਆ । ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਪਵਨਜੀਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਵਿਭਾਗ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਰੇਡ ਕੀਤੀ ਜਾ ਰਹੀ ਹੈ ਅਤੇ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਸ਼ਰਾਬ ਦੀ ਵਰਤੋਂ ਨਾ ਹੋਵੇ, ਇਸ ਦੇ ਲਈ ਸਖ਼ਤੀ ਨਾਲ ਕਦਮ ਚੁੱਕੇ ਗਏ ਹਨ।