5 Dariya News

ਜ਼ਿਲਾ ਪ੍ਰਸ਼ਾਸਨ ਵੱਲੋਂ ਅਥਲੈਟਿਕ ਟਰੈਕ ਤੇ ਖੇਡ ਦੇ ਮੈਦਾਨ ਲੋਕਾਂ ਨੂੰ ਸਮਰਪਿਤ

ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ’ਚ ਅੱਗੇ ਲਿਜਾਣਾ ਜ਼ਰੂਰੀ: ਡਿਪਟੀ ਕਮਿਸ਼ਨਰ

5 Dariya News

ਬਰਨਾਲਾ 27-Jan-2022

ਇੱਥੋਂ ਦੇ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਖਿਡਾਰੀਆਂ ਲਈ ਤਿਆਰ ਨਵਾਂ ਅਥਲੈਟਿਕ ਟਰੈਕ ਅਤੇ ਬਾਸਕਟਬਾਲ ਅਤੇ ਵਾਲੀਬਾਲ ਖੇਡ ਦੇ ਮੈਦਾਨ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਜ਼ਿਲਾ ਵਾਸੀਆਂ ਨੂੰ ਸਮਰਪਿਤ ਕੀਤੇ।ਇਸ ਮੌਕੇ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਆਈਓਐਲ ਦੇ ਵਿਸ਼ੇਸ਼ ਸਹਿਯੋਗ ਨਾਲ ਅਥਲੈਟਿਕਸ ਟਰੈਕ, ਬਾਸਕਟਬਾਲ ਤੇ ਵਾਲੀਬਾਲ ਦੇ ਖੇਡ ਮੈਦਾਨ ਨੌਜਵਾਨਾਂ ਲਈ ਬਣਾਏ ਗਏ ਹਨ ਤਾਂ ਜੋ ਉਹ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ। ਇਸ ਮੌਕੇ ਉਨਾਂ ਸਟੇਡੀਅਮ ਦਾ ਜਾਇਜ਼ਾ ਵੀ ਲਿਆ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਅਤੇ ਕੋਚਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ, ਆਈਓਐੱਲ ਤੋਂ ਆਰ. ਕੇ. ਰਤਨ (ਵਾਈਸ ਪ੍ਰੈਜ਼ੀਡੈਂਟ ਐਚ ਆਰ), ਬਸੰਤ ਸਿੰਘ (ਐਡਮਿਨ ਹੈੱਡ), ਮਨਦੀਪ ਸ਼ਰਮਾ (ਡਿਪਟੀ ਮੈਨੇਜਰ ਐਡਮਿਨ), ਜ਼ਿਲਾ ਖੇਡ ਅਫਸਰ ਬਲਵਿੰਦਰ ਸਿੰਘ, ਵਿਜੈ ਭਾਸਕਰ (ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ), ਜਸਪ੍ਰੀਤ ਸਿੰਘ (ਅਥਲੈਟਿਕਸ ਕੋਚ), ਗੁਰਵਿੰਦਰ ਕੌਰ (ਵੇਟ ਲਿਫਟਿੰਗ ਕੋਚ), ਜਸਪ੍ਰੀਤ ਸਿੰਘ (ਕਿੱਕ ਬਾਕਸਿੰਗ ਕੋਚ), ਬਰਿੰਦਰਜੀਤ ਕੌਰ (ਟੇਬਲ ਟੈਨਿਸ ਕੋਚ) ਹਾਜ਼ਰ ਸਨ।