5 Dariya News

ਵਿਧਾਇਕ ਸਿੱਧੂ ਨੇ ਕੀਤੀ ਟੀਡੀਆਈ ਦੇ ਵਸਨੀਕ ਨਾਮ ਚੋਣ ਮੀਟਿੰਗ

ਮੁਹਾਲੀ ਵਾਸੀਆਂ ਦਾ ਹਰ ਦੁੱਖ ਸੁੱਖ ਮੇਰਾ ਆਪਣਾ : ਵਿਧਾਇਕ ਸਿੱਧੂ

5 Dariya News

ਮੁਹਾਲੀ 25-Jan-2022

ਮੁਹਾਲੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਨਗਰ ਨਿਗਮ ਦੇ ਅਧੀਨ ਸ਼ਾਮਲ ਕੀਤੇ ਜਾਣ ਵਾਲੇ ਨਵੇਂ ਖੇਤਰ ਟੀਡੀਆਈ ਦੇ ਵਸਨੀਕਾਂ ਨਾਲ  ਚੋਣ  ਮੀਟਿੰਗ ਕੀਤੀ।  ਇਸ ਮੌਕੇ ਕੌਂਸਲਰ ਵਿਨੀਤ ਮਲਿਕ ਅਤੇ ਮੁਹਾਲੀ ਦੇ ਸਨਅਤਕਾਰ ਸੰਜੀਵ ਗਰਗ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।ਇਸ ਮੌਕੇ ਬੋਲਦਿਆਂ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਪੂਰੇ ਮੁਹਾਲੀ ਨੂੰ ਹੀ ਆਪਣੇ ਪਰਿਵਾਰ ਦਾ ਦਰਜਾ ਦਿੱਤਾ ਹੈ ਅਤੇ ਮੁਹਾਲੀ ਵਾਸੀਆਂ ਦਾ ਹਰ ਦੁੱਖ ਸੁੱਖ ਉਨ੍ਹਾਂ ਦਾ ਆਪਣਾ ਹੈ। ਉਨ੍ਹਾਂ ਕਿਹਾ ਕਿ ਟੀਡੀਆਈ ਕਲੋਨੀ ਦੇ ਵਸਨੀਕਾਂ ਦੀ ਇਹ ਵਿਸ਼ੇਸ਼ ਮੰਗ ਸੀ ਕਿ ਉਨ੍ਹਾਂ ਦਾ ਖੇਤਰ ਨਗਰ ਨਿਗਮ ਦੇ ਅਧੀਨ ਲਿਆਂਦਾ ਜਾਵੇ ਅਤੇ ਉਨ੍ਹਾਂ ਨੇ ਪੂਰੀ ਮਿਹਨਤ ਕਰਕੇ ਇਸ ਖੇਤਰ ਨੂੰ ਨਗਰ ਨਿਗਮ ਦੇ ਅਧੀਨ  ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਨੋਟੀਫਿਕੇਸ਼ਨ ਹੋ ਚੁੱਕੀ ਹੈ ਅਤੇ ਇਤਰਾਜ਼ਾਂ ਦਾ ਨਿਪਟਾਰਾ ਹੋਣ ਤੋਂ ਬਾਅਦ ਇਸ ਦੀ ਫਾਈਨਲ ਨੋਟੀਫਿਕੇਸ਼ਨ ਤੋਂ ਬਾਅਦ ਖੇਤਰ ਨਗਰ ਨਿਗਮ ਦੇ ਅਧੀਨ ਆ ਜਾਵੇਗਾ  ਜਿਸ ਦੀ ਕਾਰਵਾਈ ਚੱਲ ਰਹੀ ਹੈ।

ਉਨ੍ਹਾਂ ਇਸ ਮੌਕੇ ਟੀਡੀਆਈ ਕਲੋਨੀ ਦੇ ਵਸਨੀਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਕਈ ਉਮੀਦਵਾਰ   ਗੁਮਰਾਹ ਕਰਨ ਲਈ ਆਉਣਗੇ ਅਤੇ ਕਈ ਤਰ੍ਹਾਂ ਦੇ ਪ੍ਰਲੋਭਨ ਵੀ ਦੇਣਗੇ  ਪਰ ਇਹ ਲੋਕ ਸਿਰਫ ਅਤੇ ਸਿਰਫ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਚੋਣਾਂ ਵਿੱਚ ਨਿੱਤਰੇ ਹਨ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਉਮੀਦਵਾਰ ਸਾਬਕਾ ਮੇਅਰ ਕੁਲਵੰਤ ਸਿੰਘ  ਆਪਣੇ ਨਿੱਜੀ ਮੁਫ਼ਾਦਾਂ ਦੀ ਪੂਰਤੀ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਦਾ ਮਾਲੀ ਦੀਆਂ ਦੁੱਖ ਤਕਲੀਫਾਂ ਨਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਟੂ ਟੋਲਿਆਂ ਤੋਂ ਖਾਸ ਤੌਰ ਤੇ ਚੌਕਸ ਰਹਿਣ ਦੀ ਲੋੜ ਹੈ  ਲੋਕੀਂ ਮੁਹਾਲੀ ਦਾ ਇਤਿਹਾਸ ਗਵਾਹ ਹੈ ਕਿ ਕੁਲਵੰਤ ਸਿੰਘ ਨੇ ਹਮੇਸ਼ਾਂ ਹੀ ਆਪਣੇ ਨਿੱਜੀ ਹਿੱਤਾਂ ਨੂੰ ਲੋਕ ਹਿੱਤਾਂ ਤੋਂ ਪਰਖਿਆ ਹੈ  ਜਿਸ ਦੀ ਮਿਸਾਲ ਸਮੇਂ ਸਮੇਂ ਦੀਆਂ ਚੋਣਾਂ ਤੋਂ ਮਿਲਦੀ ਰਹੀ ਹੈ ਜਦੋਂ ਕੁਲਵੰਤ ਸਿੰਘ ਆਪਣੀ ਪਾਰਟੀ ਬਦਲਦਾ ਰਿਹਾ ਹੈ। ਇਸ ਮੌਕੇ ਟੀਡੀਆਈ ਦੀ ਵਸਨੀਕਾਂ ਦੀ ਸੰਸਥਾ ਦੇ ਪ੍ਰਧਾਨ  ਸਮੀਕਸ਼ਾ ਸੂਦ, ਸਕੱਤਰ ਗੌਰਵ ਗੋਇਲ ਅਤੇ ਮੈਂਬਰਾਨ  ਪਵਨ ਗਰਗ,ਰੁਪਿੰਦਰ ਕਲੇਰ ਤੇ ਸੁਨੀਲ ਮੰਗਲਾ ਨੇ ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਕੁਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ  ਕਿ ਉਨ੍ਹਾਂ ਨੇ ਇਤਿਹਾਸਕ ਪਹਿਲ ਦਿਖਾਉਂਦਿਆਂ ਇਸ ਖੇਤਰ ਨੂੰ ਨਗਰ ਨਿਗਮ ਦੇ ਅਧੀਨ ਸ਼ਾਮਲ ਕਰਾਉਣ ਲਈ ਨੋਟੀਫਿਕੇਸ਼ਨ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸਮੁੱਚੇ ਵਸਨੀਕ ਡਟ ਕੇ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਭਾਰੀ ਫ਼ਰਕ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਟੀਡੀਆਈ ਦੇ ਵਸਨੀਕ ਹਾਜ਼ਰ ਸਨ।