5 Dariya News

ਅਕਾਲੀ-ਬਸਪਾ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਵੱਲੋਂ ਚੋਣ ਪ੍ਰਚਾਰ ਤੇਜ, ਲੋਕਾਂ ਨਾਲ ਬੈਠਕਾਂ ਦਾ ਸਿਲਸਿਲਾ ਜਾਰੀ

5 Dariya News

ਮੋਹਾਲੀ 17-Jan-2022

ਵਿਧਾਨ ਸਭਾ ਹਲਾਕ ਮੋਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਵੱਲੋਂ ਸਮੂਹ ਪਾਰਟੀ ਮੈਂਬਰਾਂ ਨਾਲ ਮਿਲ ਕੇ ਹਲਕੇ ਵਿਚ ਲੋਕ ਸੰਪਰਕ ਅਭਿਆਨ ਰਾਹੀਂ ਲੋਕਾਂ ਨੂੰ ਮਿਲਦੇ ਹੋਏ ਫਰਵਰੀ ਵਿਚ ਹੋਣ ਜਾ ਰਹੀਆਂ ਚੋਣਾਂ ਲਈ ਸਮਰਥਨ ਦੇਣ ਦੀ ਅਪੀਲ ਸ਼ੁਰੂ ਕੀਤੀ। ਪਰਵਿੰਦਰ ਸਿੰਘ ਸੋਹਾਣਾ ਨੇ ਲੋਕਾਂ ਵਿਚ ਸ਼ਿਰਕਤ ਕਰਦੇ ਹੋਏ ਅਕਾਲੀ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਅਤੇ ਕੀਤੇ ਗਏ ਵਿਕਾਸ ਕਾਰਜਾਂ ਦੀ ਜਾਣਕਾਰੀ  ਸਾਝੀ ਕਰਦੇ ਹੋਏ ਲੜੀ ਨੂੰ ਦੁਬਾਰਾ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।ਪਰਵਿੰਦਰ ਸਿੰਘ ਸੋਹਾਣਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਇਹ ਚੋਣਾਂ ਵਿਕਾਸ ਦੇ ਨਾਮ ਤੇ ਲੜ ਰਹੇ ਹਨ। ਕਿਉਂਕਿ ਹੁਣ ਤੱਕ ਜੋ ਮੋਹਾਲੀ ਦਾ ਵਿਕਾਸ ਹੋਇਆ ਹੈ ਉਹ ਸਿਰਫ਼ ਅਕਾਲੀ ਸਰਕਾਰ ਦੇ ਦੌਰਾਨ ਹੀ ਹੋਇਆ ਹੈ। ਜਦ ਕਿ ਕਾਂਗਰਸ ਦੀ ਸਰਕਾਰ ਦੌਰਾਨ ਮੋਹਾਲੀ ਦੇ ਵਿਕਾਸ ਨੂੰ ਢਾਹ ਲਗਾ ਕੇ  ਨਜ਼ਾਇਜ਼ ਕਬਜ਼ਿਆਂ ਸਮੇਂ ਹੁਣ ਮੋਹਾਲੀ ਦਾ ਨਾਮ ਸਕੈਂਡਲਾਂ ਵਿਚ ਮਸ਼ਹੂਰ ਕੀਤਾ ਹੈ। ਪਰਵਿੰਦਰ ਸੋਹਾਣਾ ਨੇ ਕਿਹਾ ਕਿ ਮੌਜੂਦਾ ਕਾਂਗਰਸੀ ਐਮ ਐਲ ਏ ਸਿੱਧੂ ਨੇ ਆਪਣੀ ਕਾਂਗਰਸ ਪਾਰਟੀ ਦੀਆਂ ਘਪਲੇ ਅਤੇ ਭ੍ਰਿਸ਼ਟਾਚਾਰ ਕਰਨ ਦੀਆਂ ਲੀਹਾਂ ਤੇ ਚਲਦੇ ਹੋਏ ਸਿਹਤ ਮੰਤਰੀ ਹੁੰਦੇ ਹੋਏ ਮੋਹਾਲੀ ਅਤੇ ਪੰਜਾਬ ਵਿਚ ਰੱਜ ਕੇ ਲੁੱਟ ਖਸੁੱਟ ਕੀਤੀ ਹੈ। ਸਿੱਧੂ ਨੇ ਨਾ ਸਿਰਫ਼ ਮੋਹਾਲੀ ਦੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਤੇ ਕਬਜ਼ੇ ਕੀਤੇ ਬਲਕਿ ਆਪਣੇ ਭਰਾ ਜੀਤੀ ਸਿੱਧੂ ਨਾਲ ਮਿਲ ਕੇ ਇਲਾਕੇ ਵਿਚ ਗੁੰਡਾਗਰਦੀ ਦਾ ਮਾਹੌਲ ਬਣਾ ਰੱਖਿਆਂ। ਇਸ ਦੇ ਨਾਲ ਹੀ ਪਰਵਿੰਦਰ ਸੋਹਾਣਾ ਨੇ ਅਕਾਲੀ ਬਸਪਾ ਸਰਕਾਰ ਆਉਣ ਤੇ ਸਿਹਤ ਮੰਤਰੀ ਰਹਿੰਦੇ ਹੋਏ ਬਲਬੀਰ ਸਿੱਧੂ ਵੱਲੋਂ ਦਵਾਈਆਂ ਵਿਚ ਕੀਤੇ ਘਪਲੇ ਦੀ ਵੀ ਜਾਂਚ ਕਰਨ ਦੀ ਗੱਲ ਕਹੀ।

ਆਮ ਆਦਮੀ ਪਾਰਟੀ ਸਬੰਧੀ ਗੱਲ ਕਰਦੇ ਹੋਏ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਵਿਚ ਸਭ ਸੀਟਾਂ ਤੇ ਉਮੀਦਵਾਰ ਪੈਸੇ ਲੈ ਕੇ ਭ੍ਰਿਸ਼ਟ ਤਰੀਕੇ ਨਾਲ ਖੜੇ ਕੀਤੇ ਹਨ। ਜੇਕਰ ਪੈਸੈ ਦੇ ਕੇ ਖ਼ਰੀਦੀਆਂ ਗਈਆਂ ਸੀਟਾਂ ਵਿਚੋਂ ਇਕ ਵੀ ਉਮੀਦਵਾਰ ਜਿੱਤਦਾ ਹੈ ਤਾਂ ਉਹ ਅੱਗੇ ਕਿੰਨਾ ਭ੍ਰਿਸ਼ਟਾਚਾਰ ਫੈਲਾ ਆਏਗਾ ਇਸ ਸਭ ਚੰਗੀ ਤਰਾਂ ਸਮਝ ਸਕਦੇ ਹਨ।ਪਰਵਿੰਦਰ ਸੋਹਾਣਾ ਨੇ ਪਿਛਲੀ ਅਕਾਲੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦੇ ਹੋਏ ਕਿਹਾ ਜੇਕਰ ਮੋਹਾਲੀ ਦਾ ਵਿਕਾਸ ਹੋਇਆਂ ਤਾਂ ਉਹ ਸਿਰਫ਼ ਉਨ੍ਹਾਂ ਦੀ ਸਰਕਾਰ ਵੇਲੇ ਹੀ ਹੋਇਆ। ਅੰਤਰਰਾਸ਼ਟਰੀ ਹਵਾਈ ਅੱਡਾ, ਬਿਹਤਰੀਨ ਬੱਸ ਅੱਡਾ, ਖ਼ੂਬਸੂਰਤ ਸੜਕਾਂ ਸਮੇਤ ਕਈ ਉਪਲਬਧੀਆਂ ਅਕਾਲੀ ਸਰਕਾਰ ਦੀਆਂ ਹੀ ਦੇਣ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੁਪਨਾ ਰਿਹਾ ਹੈ ਕਿ ਮੋਹਾਲੀ ਨੂੰ ਚੰਡੀਗੜ੍ਹ ਤੋਂ ਜ਼ਿਆਦਾ ਖ਼ੂਬਸੂਰਤ ਬਣਾਉਣਾ ਹੈ। ਇਸ ਵਿਕਾਸ ਵਿਚ ਜੋ ਖੜੋਤ ਪਿਛਲੀ ਕਾਂਗਰਸ ਸਰਕਾਰ ਅਤੇ ਕਾਂਗਰਸੀ ਐਮ ਐਲ ਏ ਆਈ ਹੈ। ਉਹ ਹੁਣ ਅਕਾਲੀ-ਬਸਪਾ ਸਰਕਾਰ ਆਉਣ ਤੇ ਪੂਰੀ ਤਰਾਂ ਖ਼ਤਮ ਕੀਤੀ ਜਾਵੇਗੀ ਅਤੇ ਮੋਹਾਲੀ ਨੂੰ ਫਿਰ ਵਿਸ਼ਵ ਪੱਧਰ ਤੇ ਬਿਹਤਰੀਨ ਨਾਮ ਮਿਲੇਗਾ।ਇਸ ਮੌਕੇ ਤੇ ਉਨ੍ਹਾਂ ਨਾਲ ਰਾਜਾ ਰਾਜਿੰਦਰ ਸਿੰਘ ਨਨਹੇਡੀਆਂ ਜਨਰਲ ਸਕੱਤਰ ਪੰਜਾਬ ਬਸਪਾ, ਸੁਖਦੇਵ ਸਿੰਘ ਜਨਰਲ ਸਕੱਤਰ  ਮੋਹਾਲੀ   ,ਸਵਰਨ ਸਿੰਘ ਲਾਂਡਰਾਂ ਜਨਰਲ ਸਕੱਤਰ,ਜਸਪਾਲ ਸਿੰਘ ਸੈਦਪੁਰ ਦਿਹਾਤੀ ਪ੍ਰਧਾਨ, ਹਰਨੇਕ ਸਿੰਘ , ਸ਼ੇਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਸਰਹਿੰਦ ,ਕੁਲਦੀਪ ਸਿੰਘ ਸੈਣੀ, ਬਲਵਿੰਦਰ ਸਿੰਘ ਸੋਈ , ਗੁਰਮੀਤ ਸਿੰਘ ਖੱਟੜਾ ਹਾਜ਼ਰ ਸਨ।