ਪੁਆਧੀ ਸਥਾਨਕ ਲੀਡਰ ਪਰਵਿੰਦਰ ਸੋਹਾਣਾ ਨੂੰ ਟਿਕਟ ਮਿਲਣ ਤੇ ਸਥਾਨਕ ਪਾਰਟੀ ਮੈਂਬਰਾਂ ਵਿਚ ਖੁਸ਼ੀ ਦਾ ਉਤਸ਼ਾਹ
ਪਿੰਡਾਂ ਵਿਚ ਲੋਕਾਂ ਵਲੋਂ ਲੱਡੂ ਵੰਡੇ ਗਏ
5 Dariya News
ਮੋਹਾਲੀ 16-Jan-2022
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੁਆਂਧੀ ਸੀਨੀਅਰ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੂੰ ਹਲਕਾ ਮੁਹਾਲੀ ਤੋਂ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਐਲਾਨਣ ਤੋਂ ਬਾਅਦ ਮੋਹਾਲੀ ਦੇ ਪਿੰਡਾਂ ਵਿਚ ਖ਼ੁਸ਼ੀ ਦਾ ਮਾਹੌਲ ਹੈ। ਮੋਹਾਲੀ ਹਲਕੇ ਦੇ ਕਈ ਪਿੰਡਾਂ ਵਿਚ ਇਸ ਖ਼ੁਸ਼ੀ ਮੌਕੇ ਲੱਡੂ ਵੀ ਵੰਡੇ ਗਏ। ਇਸ ਦਾ ਵੱਡਾ ਕਾਰਨ ਪਰਮਿੰਦਰ ਸੋਹਾਣਾ ਦਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੁੰਦੇ ਹੋਏ ਪਿੰਡਾਂ ਦੀ ਨੁਮਾਇੰਦਗੀ ਕਰਦੇ ਹੋਏ ਦਿਤਾ ਹੋਇਆ ਯੋਗਦਾਨ ਹੈ। ਇਸ ਦੇ ਨਾਲ ਹੀ ਮੋਹਾਲੀ ਹਲਕੇ ਨੂੰ ਲੰਬੇ ਸਮੇਂ ਬਾਅਦ ਲੋਕਲ ਕੈਡੀਡੇਂਟ ਮਿਲਣ ਤੇ ਵੀ ਅਕਾਲੀ ਦਲ ਦੇ ਸਮਰਥਕਾਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਹੈ। ਕਿਉਂਕਿ ਲੋਕਲ ਕੈਂਡੀਡੇਟ ਚੁਣਨ ਦੀ ਮੰਗ ਵੀ ਅਕਾਲੀ ਦਲ ਦੇ ਸਮਰਥਕਾਂ ਵੱਲੋਂ ਲੰਬੇ ਸਮੇਂ ਤੋਂ ਰੱਖੀ ਜਾ ਰਹੀ ਸੀ, ਜੋ ਕਿ ਹੁਣ ਪੂਰੀ ਹੋ ਗਈ ਹੈ। ਇਸ ਦੌਰਾਨ ਪਰਵਿੰਦਰ ਸਿੰਘ ਸੋਹਾਣਾ ਨੇ ਸਥਾਨਕ ਅਕਾਲੀ ਲੀਡਰਾਂ ਨਾਲ ਮਿਲਣਾ ਸ਼ੁਰੂ ਕਰ ਦਿਤਾ ਹੈ। ਪਰਵਿੰਦਰ ਸਿੰਘ ਸੋਹਾਣਾ ਲੇਬਰਫੈੱਡ ਦੇ ਐਮ ਡੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹਿ ਚੁੱਕੇ ਹਨ। ਇਸ ਦੌਰਾਨ ਪਰਵਿੰਦਰ ਸੋਹਾਣਾ ਨੇ ਆਪਣੇ ਮਿਲਾਪੜੇ ਸੁਭਾਅ ਅਤੇ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਾਮਿਲ ਹੋ ਕੇ ਵਧੀਆਂ ਆਧਾਰ ਬਣਾਇਆ ਹੈ।
ਇਸ ਦੇ ਇਲਾਵਾ ਪਰਵਿੰਦਰ ਸੋਹਾਣਾ ਮੋਹਾਲੀ ਸ਼ਹਿਰ ਦੀ ਰਾਜਨੀਤੀ ਵਿਚ ਪੂਰੀ ਤਰਾਂ ਸਰਗਰਮ ਰਹੇ ਹਨ, ਜਦ ਕਿ ਉਨ੍ਹਾਂ ਦੀ ਪਤਨੀ ਹਰਜਿੰਦਰ ਕੌਰ ਵੀ ਮੌਜੂਦਾ ਕੌਂਸਲਰ ਹਨ। ਜਿਸ ਨਾਲ ਸ਼ਹਿਰੀ ਖੇਤਰ ਦੀ ਵੋਟ ਵੀ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿਚ ਭੁਗਤਣਾ ਤੈਅ ਹੈ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਰਵਿੰਦਰ ਸੋਹਾਣਾ ਸ਼ੁਰੂ ਤੋਂ ਹੀ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਚ ਮੋਹਾਲੀ ਵਿਚ ਅਹਿਮ ਭੂਮਿਕਾ ਨਿਭਾਉਦੇਂ ਰਹੇ ਹਨ। ਕਾਲੇ ਕਾਨੂੰਨਾਂ ਖ਼ਿਲਾਫ਼ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਚੱਲੀ ਲੜੀਵਾਰ ਭੁੱਖ ਹੜਤਾਲ ਵਿਚ ਵੀ ਪਰਵਿੰਦਰ ਸਿੰਘ ਸੋਹਾਣਾ ਦੀ ਹਾਜ਼ਰੀ ਲਗਾਤਾਰ ਵੇਖਣ ਨੂੰ ਮਿਲਦੀ ਰਹੀ।ਪਰਵਿੰਦਰ ਸਿੰਘ ਸੋਹਾਣਾ ਨੇ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਦੇ ਹੋਏ ਵੀ ਇਹੀ ਕਿਹਾ ਹੈ ਕਿ ਕਾਂਗਰਸ ਸਰਕਾਰ ਅਤੇ ਕਾਂਗਰਸੀ ਐਮ ਐਲ ਏ ਨੇ ਜਿਸ ਤਰਾਂ ਲਗਾਤਾਰ ਪੰਜ ਸਾਲ ਸਿਰਫ਼ ਲਾਰੇ ਲਗਾ ਕੇ ਮੋਹਾਲੀ ਹਲਕੇ ਦਾ ਜੋ ਵੱਡਾ ਨੁਕਸਾਨ ਕੀਤਾ ਹੈ । ਉਸ ਨਾਲ ਮੋਹਾਲੀ ਵਾਸੀ ਸਿੱਧੂ ਭਰਾਵਾਂ ਨੂੰ ਕੁਰਸੀ ਤੋਂ ਹਟਾਉਣ ਲਈ ਉਤਾਵਲੇ ਹਨ। ਜਦ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਮੋਹਾਲੀ ਨੂੰ ਫਿਰ ਉਹੀ ਪੁਰਾਣਾ ਬਣਦਾ ਰਸੂਖ਼ ਅਤੇ ਵਿਸ਼ਵ ਪੱਧਰੀ ਨਾਮ ਦਿਵਾਇਆ ਜਾਵੇਗਾ, ਜੋ ਪਿਛਲੀ ਅਕਾਲੀ ਸਰਕਾਰ ਵੇਲੇ ਦਿਤਾ ਗਿਆ ਸੀ।