ਲੋਕਾਂ ਉਪਰ ਪ੍ਰਾਪਰਟੀ ਟੈਕਸ ਦਾ ਬੋਝ ਪਾ ਕੇ ਸ਼ਹਿਰ ਵਾਸੀਆਂ ਦਾ ਕਚੂਬਰ ਕੱਢ ਕੇ ਰੱਖ ਦਿੱਤਾ : ਸਿੱਧੂ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 04-Apr-2014
ਸੂਬੇ ਵਿਚ ਪੰਜਾਬ ਸਰਕਾਰ ਦੀ ਸ਼ਹਿ ਤੇ ਅਕਾਲੀ ਆਗੂਆਂ ਵੱਲੋਂ ਰੇਤੇ ਬਜਰੀ ਦੀ ਦਲਾਲੀ, ਸਮੈਕ ਅਤੇ ਹੋਰ ਨਸ਼ਿਆਂ ਦੀ ਤਸਕਰੀ ਅਤੇ ਭ੍ਰਿਸ਼ਟਾਚਾਰ ਵਿਚ ਖੂਬ ਹੱਥ ਰੰਗੇ ਜਾ ਰਹੇ ਹਨ। ਇਹ ਗੱਲ ਫੇਜ 9 ਵਿਖੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਦੇ ਹੱਕ ਵਿਚ ਇੱਕ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਮੋਹਾਲੀ ਦੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਆਖੀ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸਿੱਧੂ ਨੇ ਦੋਸ਼ ਲਗਾਇਆ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਸ਼ਹਿਰ ਦੇ ਲੋਕਾਂ ਉਪਰ ਪ੍ਰਾਪਰਟੀ ਟੈਕਸ ਦਾ ਬੋਝ ਪਾ ਕੇ ਸ਼ਹਿਰ ਵਾਸੀਆਂ ਦਾ ਕਚੂਬਰ ਕੱਢ ਕੇ ਰੱਖ ਦਿੱਤਾ ਹੈ। ਸ਼ਹਿਰ ਵਾਸੀਆਂ ਨੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਖਿਲਾਫ ਬਹੁਤ ਸਾਰੇ ਰੋਸ ਮੁਜਾਹਰੇ ਵੀ ਕੀਤੇ। ਪਰ ਸ਼ਹਿਰ ਵਾਸੀਆਂ ਦੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇੱਕ ਨਾ ਸੁਣੀ। ਉਨ•ਾਂ ਕਿਹਾ ਕਿ ਅਕਾਲੀ ਸਰਕਾਰ ਕੋਲ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੋਈ ਏਜੰਡਾਂ ਨਹੀਂ।ਅਕਾਲੀਆਂ ਦਾ ਇੱਕੋਂ ਇੱਕ ਮਕਸਦ ਆਪਣੇ ਪਰਿਵਾਰਕ ਮੈਂਬਰਾਂ ਦੀ ਭਲਾਈ ਅਤੇ ਆਪਣੀਆਂ ਜੇਬਾਂ ਭਰਨ ਤੱਕ ਹੀ ਸੀਮਤ ਹੈ ਅਤੇ ਇਨ•ਾ ਨੂੰ ਸੂਬੇ ਦੇ ਲੋਕਾਂ ਨਾਲ ਭੋਰਾ ਵੀ ਹਮਦਰਦੀ ਨਹੀਂ ਜੇਕਰ ਅਕਾਲੀ ਭਾਜਪਾ ਦੇ ਆਗੂਆਂ ਵਿਚ ਲੋਕ ਸੇਵਾ ਕਰਨ ਦੀ ਜਰਾਂ ਜਿੰਨੀ ਵੀ ਹਮਦਰਦੀ ਹੁੰਦੀ ਤਾਂ ਅੱਜ ਸੂਬੇ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਨਾ ਕਰਨੇ ਪੈਂਦੇ। ਉਨ•ਾਂ ਕਿਹਾ ਅਕਾਲੀਆਂ ਵੱਲੋਂ ਸਤਾਏ ਲੋਕ ਇਨ•ਾਂ ਚੋਣਾਂ ਵਿਚ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੂੰਹ ਤੋੜਵਾਂ ਜਵਾਬ ਦੇਣਗੇ । ਸ਼੍ਰੀ ਸਿੱਧੂ ਨੇ ਇੱਕਤਰ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਾਂਗਰਸੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਵਿਚ ਭੇਜਣ ਤਾਂ ਕਿ ਉਹ ਸਰਕਾਰ ਕੋਲੋਂ ਹਜ਼ਾਰਾਂ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਲਿਆ ਕੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇ ਸਕਣ। ਇਸ ਮੌਕੇ ਹਰਦੇਵ ਸਿੰਘ ਰਾਣਾ, ਆਰ.ਐਲ. ਸੈਲੀ, ਬੀ.ਆਰ ਮਹਾਜਨ, ਸਿਆਮ ਲਾਲ ਆਨੰਦ, ਐਚ.ਸੀ.ਸੇਤੀਆ, ਕੇਸਰ ਸਿੰਘ, ਮਦਨ ਲਾਲ, ਆਈ.ਡੀ ਗਰਗ, ਅ੍ਰਮਿਤਪਾਲ, ਦਲਜੀਤ ਸਿਘ, ਇੰਦਰ ਸਿੰਘ ਸਾਹਨੀ ਚੇਅਰਮੈਨ ਵੈਲਫੇਅਰ ਐਸੋਸੀਏਸ਼ਨ, ਭਗਤ ਸਿੰਘ ਨਾਮਧਾਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ।