ਅੰਬਿਕਾ ਸੋਨੀ ਦੀ ਦੂਰ ਅੰਦੇਸ਼ੀ ਸ਼ਖਸੀਅਤ ਤੋਂ ਪੂਰੇ ਹਲਕੇ ਦੇ ਲੋਕ ਬਹੁਤ ਹੀ ਪ੍ਰਭਾਵਿਤ ਹੋ ਰਹੇ ਹਨ : ਸਿੱਧੂ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 02-Apr-2014
ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਨੂੰ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਭਾਰੀ ਸਮਰਥਨ ਨੂੰ ਵੇਖ ਕੇ ਅਕਾਲੀ ਭਾਜਪਾ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਰਾਤਾ ਦੀ ਨੀਂਦ ਅਤੇ ਦਿਨ ਦਾ ਚੈਨ ਖਤਮ ਹੋ ਗਿਆ ਹੈ । ਇਹ ਗੱਲ ਅੱਜ ਸਥਾਨਕ ਫੇਜ 7 ਦੀ ਮਾਰਕੀਟ ਵਿਖੇ ਕਾਂਗਰਸੀ ਉਮੀਦਵਾਰ ਬੀਬੀ ਅੰਬਿਕਾ ਸੋਨੀ ਦੇ ਚੋਣ ਦਫਤਰ ਦੇ ਉਦਘਾਟਨ ਕਰਨ ਮਗਰੋਂ ਇੱਕ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਹਲਕਾ ਮੋਹਾਲੀ ਦੇ ਵਿਧਾਇਕ ਅਤੇ ਜਿਲ੍ਹਾਂ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਸ. ਬਲਬੀਰ ਸਿੰਘ ਸਿੱਧੂ ਨੇ ਆਖੀ। ਉਨ੍ਹਾਂ ਕਿਹਾ ਕਿ ਬੀਬੀ ਸੋਨੀ ਦੀ ਦੂਰ ਅੰਦੇਸ਼ੀ ਸ਼ਖਸੀਅਤ ਤੋਂ ਪੂਰੇ ਹਲਕੇ ਦੇ ਲੋਕ ਬਹੁਤ ਹੀ ਪ੍ਰਭਾਵਿਤ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਆਪਣਾ ਨੁਮਾਇੰਦਾਂ ਚੁਨਣ ਲਈ ਤਿਆਰ ਬੈਠੇ ਹਨ। ਇਸ ਮੌਕੇ ਸ਼੍ਰੀ ਸਿੱਧੂ ਨੇ ਕਿਹਾ ਕਿ ਬੀਬੀ ਅੰਬਿਕਾ ਸੋਨੀ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਲ ਕਰਨਗੇਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ 7 ਸਾਲਾਂ ਦੇ ਕਾਰਜਕਾਲ ਦੋਰਾਨ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਤੋਂ ਬਿਨ੍ਹਾਂ ਹੋਰ ਕੋਈ ਕੰਮ ਨਹੀਂ ਕੀਤਾ ਜੇਕਰ ਅਕਾਲੀਆਂ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਉਨ੍ਹਾਂ ਨੂੰ ਲੋਕਾਂ ਕੋਲੋਂ ਡਰਾ ਧਮਕਾ ਕੇ ਵੋਟਾ ਲੈਣ ਦਾ ਕੰਮ ਨਾ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਬੀਬੀ ਅੰਬਿਕਾ ਸੋਨੀ ਇੱਕ ਪੜ੍ਹੇ ਲਿਖੇ ਸੂਝਵਾਨ ਅਤੇ ਕੁੱਲ ਹਿੰਦ ਕਾਂਗਰਸ ਦੇ ਸੀਨੀਅਰ ਆਗੂ ਹਨ ਜਿਨ੍ਹਾਂ ਦਾ ਚੋਣ ਜਿੱਤਣ ਮਗਰੋਂ ਕੇਂਦਰ ਦੀ ਯੂ.ਪੀ.ਏ ਸਰਕਾਰ ਵਿਚ ਕੈਬਿਨਟ ਮੰਤਰੀ ਬਣਨਾ ਯਕੀਨੀ ਹੈ ਜਿਸ ਦਾ ਲਾਭ ਇਕਲੇ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਬੀਬੀ ਸੋਨੀ ਨੇ ਜਿਥੇ ਹਲਕਾ ਮੋਹਾਲੀ ਦੇ ਵਿਚ ਆਪਣਾ ਅਖਤਿਆਰੀ ਕੋਟੋ ਵਿਚੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਮੋਹਾਲੀ ਸ਼ਹਿਰ ਅਤੇ ਪਿੰਡਾਂ ਨੂੰ ਦਿੱਤੀਆਂ ਹਨ ਉਥੇ ਉਨ੍ਹਾਂ ਨੇ ਕੇਂਦਰੀ ਮੰਤਰੀ ਹੁੰਦਿਆਂ ਪੰਜਾਬ ਦੇ ਵਿਕਾਸ ਲਈ ਅਤੇ ਵੱਖ ਵੱਖ ਪ੍ਰੋਜੈਕਟਾਂ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਮੁੱਹਈਆਂ ਕਰਵਾਈਆਂ ਸਨ ਜਿਸ ਕਾਰਨ ਅੱਜ ਹਲਕੇ ਦਾ ਹਰ ਵਿਅਕਤ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦਾ ਹੇ। ਦਫਤਰ ਦਾ ਉਦਘਾਟਨ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਰੀਬਨ ਕੱਟ ਕੇ ਅਤੇ ਨਾਰੀਅਲ ਭੰਨ ਕੇ ਕੀਤਾ ਅਤੇ ਇਸ ਮੌਕੇ ਲੱਡੂ ਵੀ ਵੰਡੇ ਗਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਮਾਂਗਟ, ਐਮ.ਸੀ.ਐਸ ਸੋਢੀ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਚੌਧਰੀ ਹਰੀਪਾਲ ਚੋਲਟਾ ਕਲਾਂ, ਨਰਾਤਾ ਸਿੰਘ ਘੜੂੰਆਂ, ਜਗੀਰ ਸਿੰਘ ਲਾਲੀਆ, ਸਵਰਨ ਸਿੰਘ ਚੰਨੀ, ਬਾਲਾ ਸਿੰਘ ਰਾਗੋ, ਨਰਾਇਣ ਸਿੰਘ ਸਿੱਧੂ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਨਿਰਮਲ ਕੌਸ਼ਲ, ਜੋਗਿੰਦਰ ਸਿੰਘ ਜੋਗੀ, ਸੁਖਜੀਤ ਸਿੰਘ ਲਹਿਲ, ਕੈਪਟਨ ਅਜੀਤ ਸਿੰਘ, ਮਨਮੋਹਨ ਸਿੰਘ ਦਾਦਾ, ਜੀ.ਐਸ ਰਿਆੜ, ਜੀ.ਐਸ. ਮਾਨ, ਇੰਦਰਜੀਤ ਸਿੰਘ ਖੋਖਰ, ਪ੍ਰਦੀਪ ਸ਼ਰਮਾ, ਗੁਰਚਰਨ ਸਿੰਘ, ਪ੍ਰਿੰਸੀਪਲ ਹਰਭਜਨ ਸਿੰਘ, ਬਾਵਾ ਸਿੰਘ, ਬਲਕਰਨ ਸਿੰਘ ਭਾਟੀ, ਬੀ.ਸੀ. ਪ੍ਰੇਮੀ, ਕੁਲਵਿੰਦਰ ਸ਼ਰਮਾ, ਦਵਿੰਦਰ ਬੱਬੂ, ਆਈ.ਡੀ. ਸਿੰਘ, ਰਣਜੀਤ ਸਿੰਘ ਗਿੱਲ, ਸਵਰਨ ਸਿੰਘ ਬੱਗਾ, ਨਿਰਮਲ ਸਿੰਘ ਬਿਲਿੰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।