5 Dariya News

ਤੁਸੀਂ ਸਰਕਾਰ ਦਾ ਧਿਆਨ ਰੱਖਦੇ ਹੋ, ਸਰਕਾਰ ਨੂੰ ਤੁਹਾਨੂੰ ਤੁਹਾਡਾ ਧਿਆਨ ਰੱਖਣਾ ਚਾਹੀਦੈ

ਸਰਕਾਰੀ ਕਾਮਿਆਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਉਮੀਦਵਾਰ ਕਿਰਣ ਖੇਰ ਨੇ ਕਿਹਾ, ਸੋਮਵਾਰ ਨੂੰ ਕੀਤੀ ਕਈ ਜਗ੍ਹਾਂ ਪਬਲਿਕ ਰੈਲੀਆਂ

5 ਦਰਿਆ ਨਿਊਜ਼

ਚੰਡੀਗੜ੍ਹ 31-Mar-2014

ਅੱਠ ਪਬਲਿਕ ਮੀਟਿੰਗਾਂ ਵਿਚ ਸੰਬੋਧਨ, ਇਕ ਰੋਡ ਸ਼ੋਅ ਅਤੇ ਇਕ ਕਰਮਚਾਰੀਆਂ ਨਾਲ ਮੀਟਿੰਗ, ਮਾਰਚ ਮਹੀਨੇ ਦਾ ਆਖਿਰੀ ਦਿਨ ਅਤੇ ਨਵਰਾਤਰੇ ਦਾ ਪਹਿਲਾ ਦਿਨ ਕਿਰਣ ਖੇਰ ਨੇ ਇਸੇ ਤਰ੍ਹਾਂ ਗੁਜਾਰਿਆ। ਸੋਮਵਾਰ ਨੂੰ ਭਾਜਪਾ ਉਮੀਦਵਾਰ ਕਿਰਣ ਨੇ ਸ਼ੁਰੂਆਤ ਕੀਤੀ ਮਨੀਮਾਜਰਾ ਵਿਚ ਪਬਲਿਕ ਰੈਲੀ ਨਾਲ ਜਿਥੇ ਉਨ੍ਹਾਂ ਮੰਡਲ ਪ੍ਰਧਾਨ ਦੇਸ਼ਰਾਜ ਗੁਪਤਾ ਦੀ ਮੌਜੂਦਗੀ ਵਿਚ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਦਿੱਕਤਾਂ ਦਾ ਹੱਲ ਜਲਦ ਤੋਂ ਜਲਦ ਹੋਵੇਗਾ।

ਇਸ ਤੋਂ ਬਾਅਦ ਕਿਰਣ ਨੇ ਸੈਕਟਰ 20 ਦੇ ਫੁਟਪਾਥ ਵਰਕਸ ਯੂਨਿਅਨ ਨਾਲ ਮੀਟਿੰਗ ਕੀਤੀ। ਇਸ ਮੌਕੇ ਯੂਨਿਅਨ ਵੱਲੋਂ ਸ਼੍ਰੀਮਤੀ ਖੇਰ ਦਾ ਨਿੱਘਾ ਸਵਾਗਤ ਕੀਤਾ ਗਿਆ। ਜੈਨ ਨੇ ਕਿਹਾ ਕਿ ਜਿਸ ਤਰ੍ਹਾਂ ਪਵਨ ਕੁਮਾਰ ਬੰਸਲ ਨੇ ਤੁਹਾਡੇ ਸਾਰੀਆਂ ਦੇ ਪਹਿਚਾਣ ਪੱਤਰ 15 ਸਾਲਾਂ ਵਿਚ ਵੀ ਬਣਵਾਕੇ ਨਹੀਂ ਦਿੱਤੇ, ਠੀਕ ਉਸੇਂ ਤਰ੍ਹਾਂ ਆਪ ਲੋਕ ਵੀ ਕਾਂਗਰਸ ਪਾਰਟੀ ਨੂੰ ਵੋਟ ਨਾ ਪਾਕੇ ਪਵਨ ਬੰਸਲ ਦਾ ਸੰਸਦ ਦਾ ਪਹਿਚਾਣ ਪੱਤਰ ਨਾ ਬਨਣ ਦਿਓ। ਕਿਰਣ ਨੇ ਇਨ੍ਹਾਂ ਲੋਕਾਂ ਨੂੰ ਕਿਹਾ ਕਿ ਭਾਜਪਾ ਦੇ ਪੀ.ਐਮ. ਉਮੀਦਵਾਰ ਨਰੇਂਦਰ ਮੋਦੀ ਵੀ ਬਚਪਨ ਤੋਂ ਆਪਣੇ ਪਿਤਾ ਨਾਲ ਚਾਹ ਵੇਚਿਆ ਕਰਦਾ ਸੀ। ਉਨ੍ਹਾਂ ਤੋਂ ਜਿਆਦਾ ਤੁਹਾਡੇ ਲੋਕਾਂ ਦਾ ਦੁੱਖ ਹੋਰ ਕੋਈ ਨਹੀਂ ਸਮਝ ਸਕਦਾ। ਯੂਨੀਅਨ ਦੇ ਪ੍ਰਧਾਨ ਰਾਮ ਮਿਲਨ ਗੌੜ ਨੇ ਸਾਰੀਆਂ ਦਾ ਇਥੇ ਆਉਣ ਲਈ ਧੰਨਵਾਦ ਕੀਤਾ ਅਤੇ ਇਸ ਤੋਂ ਬਾਅਦ ਕਿਰਣ ਪੁੱਜੀ ਸੈਕਟਰ 33 ਸਥਿੱਤ ਹਰਿਆਣਾ ਏ.ਜੀ. ਆਫਿਸ ਵਿਚ ਜਿਥੇ ਕਾਮਿਆਂ ਦੀ ਉਹੀ ਸ਼ਿਕਾਇਤਾਂ ਸੁਨਣ ਨੂੰ ਮਿਲਿਆ, ਜੋ ਉਹ ਸ਼ਹਿਰ ਦੇ ਕਈ ਹਿੱਸਿਆਂ ਵਿਚ ਸੁਣਦੀ ਆ ਰਹੀ ਹਨ। 

ਇਸ ਤੋਂ ਕਰਮਚਾਰੀ ਰਾਕੇਸ਼ ਪਾਲ ਮੌਦਗਿਲ ਦੀ ਅਗੁਵਾਈ ਅਧੀਨ ਇਸ ਗੇਟ ਰੈਲੀ ਵਿਚ ਕਾਮਿਆਂ ਨੇ ਠੇਕੇਦਾਰੀ ਸਿਸਟਮ ਬੰਦ ਕਰ ਰੈਗੂਲਰਾਈਜੇਸ਼ਨ ਪੈਂਸ਼ਨ, ਨਵਾਂ ਵੇਤਨ ਕਮੀਸ਼ਨ ਅਤੇ ਕਰਮਚਾਰੀਆਂ ਨੂੰ ਸਰਕਾਰੀ ਰੇਟ ਤੇ ਘਰ ਦੇਣ ਦੀ ਮੰਗ ਰੱਖੀ। ਕਿਰਣ ਨੇ ਉਨ੍ਹਾਂ ਨੂੰ ਇਹ ਕਿਹਾ ਕਿ ਜੇਕਰ ਉਹ ਦਿੱਲੀ ਜਾਂਦੀ ਹੈਂ ਤਾਂ ਦਫ਼ਤਰ ਦੇ ਅੱਗੇ ਤੋਂ ਗੁਜਰਦੀ ਇਸੇ ਸੜਕ ਤੋਂ ਉਨ੍ਹਾਂ ਤੋਂ ਉਨ੍ਹਾਂ ਪਰੇਸ਼ਾਨੀਆਂ ਨੂੰ ਸ਼ਹਿਰ ਵਿਚੋਂ ਬਾਹਰ ਕੱਢ ਦੇਵੇਗੀ। ਸੰਜੇ ਟੰਡਨ ਨੇ ਵੀ ਕਰਮਚਾਰੀਆਂ ਨੂੰ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਘੋਟਾਲੇ ਗਿਣਾਏ ਅਤੇ ਯੁ.ਐਸ.ਏ. ਵਰਗੇ ਦੇਸ਼ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਭਾਰਤ ਵਿਚ ਵੀ ਸੋਸ਼ਲ ਸਕਿਉਰਿਟੀ ਨੂੰ ਮਜਬੂਤ ਕਰਨ ਲਈ ਕਰਮਚਾਰੀਆਂ ਨੂੰ ਧਿਆਨ ਰੱਖਣਾ ਜਰੂਰੀ ਹੈ। ਕਿਰਣ ਨੇ ਅੰਤ ਵਿਚ ਕਿਹਾ ਕਿ ਤੁਸੀਂ ਲੋਕ ਸਰਕਾਰ ਦਾ ਧਿਆਨ ਰੱਖਦੇ ਹੋ, ਸਰਕਾਰ ਨੂੰ ਤੁਹਾਡਾ ਖਿਆਲ ਰੱਖਣਾ ਚਾਹੀਦਾ ਹੈ।ਸ਼ਾਮ ਨੂੰ ਕਿਰਣ ਸੈਕਟਰ 39 ਵਿਚ ਇਕ ਰੋਡ ਸ਼ੋਅ ਵਿਚ ਹਿੱਸਾ ਲੈਣ ਪੁੱਜੀ, ਜਿਸ ਵਿਚ ਭਰਵਾਂ ਹੁੰਗਾਰਾ ਮਿਲਿਆ। ਇਹ ਰੈਲੀ ਸੈਕਟਰ 40 ਵਿਚ ਆਕੇ ਖਤਮ ਹੋਈ, ਜਿਥੇ ਕਿਰਣ ਵੱਲੋਂ ਸੈਕਟਰ 40 ਵਾਸੀਆਂ ਦੀ ਇਕ ਪਬਲਿਕ ਮੀਟਿੰਗ ਨੂੰ ਵੀ ਸੰਬੋਧਤ ਕੀਤਾ ਗਿਆ। ਇਥੇ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਜਗਜੀਤ ਸਿੰਘ ਗੋਰਾ ਕੰਗ, ਐਮ.ਸੀ. ਮਲਕੀਤ ਸਿੰਘ ਅਤੇ ਮੰਡਲ ਪ੍ਰਧਾਨ ਕੁਲਮੀਤ ਸਿੰਘ ਸੋਢੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਕਿਰਣ ਨੇ ਲਗਾਤਾਰ ਪੰਜ ਰੈਲੀਆਂ ਨੂੰ ਸੰਬੋਧਨ ਕੀਤਾ, ਜੋ ਰਾਮਦਰਬਾਰ, ਹੱਲੋਮਾਜਰਾ, ਮੱਖਨਮਾਜਰਾ, ਰਾਏਪੁਰ ਖੁਰਦ ਅਤੇ ਬੇਹਲਾਨਾ ਪਿੰਡ ਵਿਚ ਹੋਈ। ਸੋਮਵਾਰ ਨੂੰ ਪਹਿਲਾ ਨਵਰਾਤਰੇ ਦੀ ਖੁਸ਼ੀ ਵਿਚ ਕਿਰਣ ਨੇ ਹਰ ਪਾਸੇ ਆਪਣਾ ਭਾਸ਼ਣ ਖਤਮ ਕਰਦੇ ਹੋਹੇ 'ਜੈ ਹਿੰਦ' ਦੇ ਨਾਲ ਨਾਲ 'ਜੈ ਮਾਤਾ ਦੀ' ਵੀ ਕਿਹਾ।