ਵਾਰਡ 45 ਵਾਸੀਆਂ ਨੇ ਇਆਲੀ ਨੂੰ ਜਿਤਾਉਣ ਲਈ ਚੁੱਕਿਆ ਬੀੜਾ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 30-Mar-2014
ਲੁਧਿਆਣਾ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਜੇਤੂ ਚੋਣ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਇੰਦਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਇੰਜੀਨੀਅਰ ਅਜੇ ਸ਼ਰਮਾ, ਹਰਵੀਰ ਸਿੰਘ ਗਿੱਲ, ਸੁਖਜੀਵਨ ਸਿੰਘ ਪਰਵੇਸ਼ ਮਹਾਜਨ ਦੇ ਪ੍ਰਬੰਧਾਂ ਹੇਠ ਹਲਕਾ ਆਤਮ ਨਗਰ ਦੇ ਵਾਰਡ ਨੰਬਰ 45 ਨਿਊ ਕਰਤਾਰ ਨਗਰ, ਬਲਾਕ ਡੀ ਵਿਖੇ ਇੱਕ ਚੋਣ ਮੀਟਿੰਗ ਕਰਵਾਈ ਗਈ, ਜਿਸ ਵਿੱਚ ਵਾਰਡ ਵਾਸੀਆਂ ਨੇ ਇਆਲੀ ਨੂੰ ਜਿਤਾਉਣ ਲਈ ਦਿਨ-ਰਾਤ ਇੱਕ ਕਰ ਦੇਣ ਦਾ ਭਰੋਸਾ ਦੁਆਇਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਵਿਰੋਧੀ ਉਮੀਦਵਾਰਾਂ ਕੋਲ ਕੋਈ ਚੋਣ ਮੁੱਦਾ ਹੀ ਨਹੀਂ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ 'ਚ ਲਿਪਤ ਕਾਂਗਰਸ ਦੀ ਸਰਕਾਰ ਨੂੰ ਜੜੋਂ ਪੁੱਟਣ ਲਈ ਅਤੇ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਸਾਡਾ ਸਾਥ ਦਿਓ ਤਾਂ ਜੋ ਕੇਂਦਰ ਤੋਂ ਵੱਡੇ ਪ੍ਰੋਜੈਕਟ ਅਤੇ ਗ੍ਰਾਂਟਾਂ ਲਿਆ ਵਿਕਾਸ ਕਾਰਜ ਕਰਵਾ ਕੇ ਲੁਧਿਆਣਾ ਸ਼ਹਿਰ ਦੀ ਦਿੱਖ ਬਦਲਣ ਸਕਾਂ। ਇਸ ਮੀਟਿੰਗ ਨੂੰ ਮੇਅਰ ਹਰਚਰਨ ਸਿੰਘ ਗੋਹਲਵੜੀਆ, ਸਾਬਕਾ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ, ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਕੌਂਸਲਰ ਭੁਪਿੰਦਰ ਸਿੰਘ ਭਿੰਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਆਲੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਤਾਂ ਜੋ ਸ਼ਹਿਰ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਬੰਟੀ, ਪੁਨੀਤ ਸ਼ਰਮਾ, ਗੋਲਡੀ, ਵਿਸ਼ੂ ਅਰੋੜਾ, ਪੰਕਜ, ਮਿੱਕੀ ਮੀਤ, ਸੰਨੀ ਮੱਕੜ, ਬਲਵਿੰਦਰ ਸਿੰਘ ਗਿੱਲ, ਬਲਵਿੰਦਰ ਸਿੰਘ ਭੁੱਲਰ, ਗੋਰਵ ਕਪਿਲ, ਪਰਮਜੀਤ ਸਿੰਘ ਗਿੱਲ, ਅਮਿਤ ਸ਼ਰਮਾ ਦੀਪੀ, ਮਨਰਾਜ ਆਦਿ ਵਾਰਡ ਵਾਸੀਆਂ ਨੇ ਸ. ਇਆਲੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦੁਆਇਆ।