ਅਕਾਲੀ ਦਲ ਨੂੰ ਝਟਕਾ ; ਸੈਂਕੜੇ ਅਕਾਲੀ ਵਰਕਰ ਕਾਂਗਰਸ ਪਾਰਟੀ 'ਚ ਸ਼ਾਮਲ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 29-Mar-2014
ਹਲਕਾ ਮੋਹਾਲੀ 'ਚ ਅਕਾਲੀ ਦਲ ਨੂੰ ਉਸ ਵੇਲੇ ਜ਼ਬਰਦਸਤ ਝਟਕਾ ਲੱਗਾ ਜਦੋਂ ਪਿੰਡ ਬਹਿਲੋਲਪੁਰ ਵਿਖੇ ਆਯੋਜਿਤ ਇਕ ਵੱਡੇ ਚੋਣ ਜਲਸੇ ਦੌਰਾਨ ਲਗਭਗ ਦੋ ਦਰਜਨ ਅਕਾਲੀ ਵਰਕਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਅੰਬਿਕਾ ਸੋਨੀ ਦੀ ਚੋਣ ਪ੍ਰਚਾਰ ਮੁਹਿੰਮ ਵਿਚ ਕੁੱਦਣ ਦਾ ਐਲਾਨ ਕਰ ਦਿੱਤਾ। ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਅਕਾਲੀ ਵਰਕਰਾਂ ਦਾ ਸ੍ਰੀਮਤੀ ਅੰਬਿਕਾ ਸੋਨੀ ਅਤੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਸਿਰੋਪਾਓ ਪਾ ਕੇ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਆਖੀ। ਜ਼ਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਤੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਦੀ ਪ੍ਰੇਰਣਾ ਸਦਕਾ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ 'ਚ ਸ਼ੇਰ ਸਿੰਘ ਸ਼ੇਰਾ ਸਰਪੰਚ ਗੁਰੂ ਨਾਨਕ ਕਾਲੋਨੀ ਬੜ ਮਾਜਰਾ, ਗੋਰਖ ਨਾਥ ਪ੍ਰਧਾਨ, ਬਬਲੂ, ਸੁਨੀਲ ਕੁਮਾਰ, ਮੀਆਂ ਜੀ, ਰਤਨ ਸ਼ਰਮਾ, ਕਰਨੈਲ ਸਿੰਘ, ਹਰੀਸ਼, ਭੋਲਾ ਸਿੰਘ, ਬਲਬੀਰ, ਰਣਧੀਰ ਤੋਂ ਇਲਾਵਾ ਜੁਝਾਰ ਨਗਰ ਦੇ ਰਾਜੀਵ ਰਾਣਾ, ਸ਼ਸ਼ੀ ਜੋਸ਼ੀ, ਪੀ.ਸੀ. ਸ਼ਰਮਾ, ਜੀ.ਐੱਸ. ਗੋਸਾਈਂ, ਪੀ.ਐੱਸ. ਸਰੋਹੀ, ਕੈਪਟਨ ਐੱਸ.ਪੀ. ਸ਼ਰਮਾ, ਡੀ.ਐੱਸ. ਰਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਸਨ।
ਇਸ ਤੋਂ ਇਲਾਵਾ ਅਸ਼ੋਕ ਕੁਮਾਰ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨਾਲ ਜੁੜ ਗਏ। ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਕ ਅਜਿਹੇ ਵਿਅਕਤੀ ਨੂੰ ਟਿਕਟ ਦੇ ਕੇ ਨਿਵਾਜਿਆ ਹੈ, ਜਿਸ ਨੂੰ ਪੰਜਾਬ ਦੇ ਲੋਕ ਹਰ ਵਾਰ ਚੋਣਾਂ ਵਿਚ ਬੁਰੀ ਤਰ੍ਹਾਂ ਨਕਾਰਦੇ ਰਹੇ ਹਨ। ਜੇਕਰ ਪ੍ਰੇਮ ਸਿੰਘ ਚੰਦੂਮਾਜਰਾ ਕੋਲ ਕੋਈ ਲੋਕ ਭਲਾਈ ਕਰਨ ਦੀ ਸਮਰਥਾ ਹੁੰਦੀ ਤਾਂ ਉਸ ਨੂੰ ਅੱਜ ਸਿਲਸਿਲੇਵਾਰ ਹਾਰਾਂ ਦਾ ਮੂੰਹ ਨਾ ਵੇਖਣਾ ਪੈਂਦਾ। ਉਨ੍ਹਾਂ ਕਿਹਾ ਕਿ ਸ੍ਰੀਮਤੀ ਅੰਬਿਕਾ ਸੋਨੀ ਇਕ ਪੜ੍ਹੇ ਲਿਖੇ ਅਤੇ ਸੂਝਵਾਨ ਆਗੂ ਹਨ ਅਤੇ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਯੂ.ਪੀ.ਏ. ਸਰਕਾਰ ਵਿਚ ਇਨ੍ਹਾਂ ਦਾ ਮੰਤਰੀ ਬਣਨਾ ਤੈਅ ਹੈ, ਜਿਸ ਨਾਲ ਸ੍ਰੀ ਆਨੰਦਪੁਰ ਸਾਹਿਬ ਹਲਕੇ ਸਮੇਤ ਪੂਰੇ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਹਰਭਜਨ ਸਿੰਘ ਸਰਪੰਚ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਨਵੀਨਪਾਲ, ਖੇਮ ਸਿੰਘ, ਅਸ਼ੋਕ ਕੁਮਾਰ ਪੰਚ, ਜੀਵਨ ਕੁਮਾਰ ਪੰਚ, ਗੁਰਮੀਤ ਸਿੰਘ ਪੰਚ, ਹਰਮੇਸ਼ ਪਾਲ ਸਾਬਕਾ ਪੰਚ, ਪ੍ਰਦੀਪ ਕੁਮਾਰ, ਚੌ. ਸੁਰਿੰਦਰਪਾਲ ਸਾਬਕਾ ਸਰਪੰਚ, ਬਲਜੀਤ ਸਿੰਘ ਠਸਕਾ, ਚੌ. ਜਸਪਾਲ ਸਿੰਘ ਸਾਬਕਾ ਸਰਪੰਚ ਤੜੌਲੀ, ਦਲਜੀਤ ਸਿੰਘ ਸਰਪੰਚ ਮਨਾਣਾ, ਚਰਨ ਸਿੰਘ ਸਰਪੰਚ ਝਾਮਪੁਰ, ਜਗਦੀਸ ਸਿੰਘ ਝਾਮਪੁਰ, ਗੁਰਦੇਵ ਸਿੰਘ ਸਿੱਧੂ ਸਾਬਕਾ ਸਰਪੰਚ ਬੜ ਮਾਜਰਾ, ਸੇਰ ਸਿੰਘ ਸਰਪੰਚ ਬੜ ਮਾਜਰਾ ਕਾਲੋਨੀ, ਸੁਰਿੰਦਰ ਸਿੰਘ ਸਾਬਕਾ ਸਰਪੰਚ ਦਾਊਂ, ਰਣਧੀਰ ਸਿੰਘ ਧੀਰਾ ਹੁਸੈਨਪੁਰ, ਦੇਸ ਰਾਜ ਸਾਬਕਾ ਸਰਪੰਚ ਜੁਝਾਰ ਨਗਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।