5 Dariya News

ਸਿੱਧੂ ਵੱਲੋਂ ਮੋਹਾਲੀ ਦੇ ਕਈ ਪਿੰਡਾ ਦਾ ਤੁਫਾਨੀ ਦੌਰਾ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 27-Mar-2014

ਜਿਲ੍ਹਾਂ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਅਤੇ ਹਲਕਾ ਮੋਹਾਲੀ ਦੇ ਸੀਨੀਅਰ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਆਪਣੇ ਸਾਥੀਆਂ ਸਮੇਤ ਮੋਹਾਲੀ ਦੇ ਕਈ ਪਿੰਡਾ ਦਾ ਤੁਫਾਨੀ ਦੌਰਾ ਕੀਤਾ ਗਿਆ ਅਤੇ ਲੋਕਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਅੰਬਿਕਾ ਸੋਨੀ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਵਿਧਾਇਕ ਸ਼੍ਰੀ ਸਿੱਧੂ ਨੇ ਅੱਜ ਪਿੰਡ ਦੈੜੀ, ਨਗਾਰੀ, ਗੀਗੇ ਮਾਜਰਾ, ਬਠਲਾਣਾ, ਢੇਲਪੁਰ, ਗੁਡਾਣਾ, ਕੁਰੜਾ, ਚਾਉੂ ਮਾਜਰਾ ਵਿਖੇ ਵੱਖ ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਦੇ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵਰਦਿਆਂ ਕਿਹਾ ਕਿ ਉਸਦੇ ਮਨ ਵਿਚ ਔਰਤਾਂ ਦਾ ਸਤਿਕਾਰ ਨਹੀਂ ਕਿਉਂਕਿ ਉਸ ਨੇ ਕਾਂਗਰਸ ਦੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਸ਼੍ਰੀਮਤੀ ਅਬਿੰਕਾ ਸੋਨੀ ਲਈ ਅਜਿਹੀ ਅਪੱਦਰ ਭਾਸ਼ਾ ਦੀ ਵਰਤੋਂ ਕੀਤੀ ਹੈ ਜਿਸ ਦੀ ਮਾਫੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਸਵਾਲ ਕੀਤਾ ਕਿ ਚੰਦੂ ਮਾਜਰਾ ਆਪਣੇ ਨਾਂ ਨਾਲ ਪ੍ਰੋਫੈਸਰ  ਸ਼ਬਦ ਦੀ ਵਰਤੋਂ ਕਰ ਰਿਹਾ ਹੈ ਜੋ ਕਿ ਸਰਾ ਸਰ ਗਲਤ ਹੈ ਕਿਉਂਕਿ ਉਹ ਕਿਸੇ ਸਕੂਲ, ਕਾਲਜ਼ ਜਾਂ ਵਿਸ਼ਵ ਵਿਦਿਆਲੇ ਵਿਚ ਵਿਦਿਆਰਥੀਆਂ ਨੂੰ ਪੜਾਉਣ ਦਾ ਕਾਰਜ ਨਹੀਂ ਕਰ ਰਿਹਾ । ਸ਼੍ਰੀ ਸਿੱਧੂ ਨੇ ਕਿਹਾ ਕਿ ਚੰਦੂ ਮਾਜਰਾ ਆਪਣੀ ਮਾੜੀ ਭਾਸ਼ਾ ਵਰਤਣ ਤੇ ਲਗਾਮ ਲਗਾਵੇ ਤਾਂ ਕਿ ਉਹ ਦੁਜਿਆਂ ਨੂੰ ਜਾਨਵਰ ਕਹਿ ਕੇ ਛੁਟਿਆਉਣ ਤੋਂ ਬਾਜ ਆ ਸਕੇ। 

ਉਨ੍ਹਾਂ ਕਿਹਾ ਕਿ ਕਿਸੇ ਦੀ ਉਮਰ ਅਤੇ ਸ਼ਕਲ ਉੱਤੇ ਵਾਰ ਕਰਨਾ ਅਸੱਭਿਅੱਕ ਵੀ ਹੈ ਅਤੇ ਅਨੈਤਿਕ ਵੀ। ਉਨ੍ਹਾਂ ਕਿਹਾ ਕਿ ਵੱਡੀ ਨੇਤਾ ਅੱਗੇ ਚੋਣ ਵਿਚ ਹਾਰ ਤੇ ਡਰੋ ਚੰਦੂ ਮਾਜਰਾ ਪੂਰੀ ਤਰ੍ਹਾਂ ਬੋਖਲਾਹਟ ਵਿਚ ਆ ਗਿਆ ਹੈ ਜਿਸ ਕਾਰਨ ਉਹ ਬੇਥੱਬੀਆਂ ਗੱਲਾਂ ਮਾਰਨ ਲੱਗ ਪਿਆ। ਇਸ ਮੌਕੇ ਜਿਲ੍ਹਾਂ ਕਾਂਗਰਸ ਕਮੇਟੀ ਮੋਹਾਲੀ ਦੇ ਜਨ ਸਕੱਤਰ ਕਮ ਮੀਡੀਆ ਇੰਚਾਰਜ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੇਰ ਸਿੰਘ ਦੈੜੀ, ਕਰਮ ਸਿੰਘ ਮਾਣਕਪੁਰ ਕਲੱਰ, ਠੇਕੇਦਾਰ ਮੋਹਣ ਸਿੰਘ ਬਠਲਾਣਾ, ਜਗਰੂਪ ਸਿੰਘ ਕੁਰੜੀ, ਬਾਵਾ ਸਿੰਘ ਦੈੜੀ, ਮਨਫੂਲ ਸਿੰਘ ਬੜੀ, ਰਣਧੀਰ ਸਿੰਘ ਚਾਊ ਮਾਜਰਾ, ਗੁਰਮੇਲ ਸਿੰਘ ਨੰਬਰਦਾਰ ਚਾਊ ਮਾਜਰਾ, ਪੰ. ਭੁਪਿੰਦਰ ਕੁਮਾਰ ਨਗਾਰੀ, ਲਖਵੀਰ ਸਿੰਘ ਕਾਲਾ ਪੱਤੋਂ, ਮਨਜੀਤ ਸਿੰਘ ਸਾਬਕਾ ਸਰਪੰਚ ਤੰਗੋਰੀ, ਗੁਰਚਰਨ ਸਿੰਘ ਗੀਗੇ ਮਾਜਰਾ, ਗੁਰਮੀਤ ਸਿੰਘ ਸਿਆਊ, ਮੇਜਰ ਸਿੰਘ ਸਾਬਕਾ ਸਰਪੰਚ ਮਨੋਲੀ, ਟਹਿਲ ਸਿੰਘ ਮਾਣਕਪੁਰ ਕਲੱਰ, ਜਗਤਾਰ ਸਿੰਘ ਘੋਲਾ, ਗਿਆਨੀ ਗੁਰਮੇਲ ਸਿੰਘ ਮਨੋਲੀ, ਜਤਿੰਦਰ ਸੂਦ, ਦਵਿੰਦਰ ਸਿੰਘ ਸਾਬਕਾ ਸਰਪੰਚ ਕੁਰੜਾ, ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।