ਪਰਮਜੀਤ ਸਿੰਘ ਨੂੰ ਮੁੜ ਸੰਗਤਾਂ ਨੇ ਗੁਰਦੁਆਰਾ ਸਾਚਾ ਧੰਨੁ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ
5 ਦਰਿਆ ਨਿਊਜ਼
ਅਜੀਤਗੜ੍ਹ 16-Mar-2014
ਅਜੀਤਗੜ੍ਹ ਵਿਚਲੇ ਫੇਜ਼ 3 ਬੀ 1 ਦੇ ਗੁਰਦੁਆਰਾ ਸਾਚਾ ਧੰਨੁ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਅੱਜ ਚੋਣ ਕੀਤੀ ਗਈ। ਜਿਸ ਵਿਚ ਦੋ ਸਾਲ ਤੋਂ ਪ੍ਰਧਾਨਗੀ ਦੇ ਆਹੁੱਦੀ ਦੀ ਸੇਵਾ ਨਿਭਾਅ ਰਹੇ ਪਰਮਜੀਤ ਸਿੰਘ ਨੂੰ ਮੁੜ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦੀ ਸੇਵਾ ਦਾ ਮੌਕਾ ਦੇ ਦੇ ਪ੍ਰਧਾਨ ਬਣਾਇਆ ਹੈ। ਅੱਜ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਵਿਚ ਚੋਣ ਕਮਿਸ਼ਨ ਮੇਹਰ ਸਿੰਘ, ਬਲਵਿੰਦਰ ਸਿੰਘ ਸਾਗਰ, ਜਤਿੰਦਰ ਸਿੰਘ ਦੀ ਅਗਵਾਈ ਵਿਚ ਕੁੱਲ 120 ਵੋਟਾਂ ਵਿਚੋਂ 95 ਵੋਟਾਂ ਪੋਲ ਹੋਹੀਆਂ ਅਤੇ 3 ਵੋਟਾਂ ਖਰਾਬ ਹੋ ਗਈਆਂ। ਇਸ ਦੌਰਾਨ ਪਰਮਜੀਤ ਸਿੰਘ ਨੂੰ 61 ਅਤੇ ਬਲਵਿੰਦਰ ਸਿੰਘ ਨੂੰ 31 ਵੋਟਾਂ ਪਈਆ ਅਤੇ ਪਰਮਜੀਤ ਸਿੰਘ ਨੂੰ 30 ਵੋਟਾਂ ਵੱਧ ਪ੍ਰਾਪਤ ਹੋਣ ਕਰਕੇ ਚੋਣ ਕਮੀਸ਼ਨ ਨੇ ਪਰਮਜੀਤ ਸਿੰਘ ਨੂੰ ਜੇਤੂ ਉਮੀਦਵਾਰ ਐਲਾਨਿਆ। ਇਸ ਤੋਂ ਪਹਿਲਾਂ ਵੋਟਿੰਗ ਦੌਰਾਨ ਇੱਕ ਪਤਿਤ ਨੌਜਵਾਨ ਵੱਲੋਂ ਵੋਟ ਪਾਉਣ ਦੀ ਨੀਅਤ ਨਾਲ ਮੀਟਿੰਗ ਹਾਲ ਅੰਦਰ ਪ੍ਰਵੇਸ਼ ਕਰਨ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਅਤੇ ਸੰਗਤ ਦੇ ਇਤਰਾਜ ਕਰਨ 'ਤੇ ਉਸ ਨੂੰ ਬਾਹਰ ਭੇਜ ਦਿੱਤਾ ਗਿਆ। ਬਾਅਦ ਵਿਚ ਬੜੇ ਹੀ ਆਨੰਦਮਈ ਮਾਹੌਲ ਵਿਚ ਪ੍ਰਧਾਨ ਪਰਮਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਸੰਗਤਾਂ ਦਾ ਬਾਹਰ ਆ ਕੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਰਹਿਣਗੇ ਅਤੇ ਧਾਰਮਿਕ ਖੇਤਰ ਵਿਚਆਪਣਾ ਬਣਦਾ ਯੋਗਦਾਨ ਪਾਉਣਗੇ।
ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਬਾਕੀ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ । ਇਸ ਮੌਕੇ ਯੂਥ ਅਕਾਲੀ ਦਲ ਸਹਿਰੀ ਪ੍ਰਧਾਨ ਹਰਮਨਪ੍ਰੀਤ ਸਿੰਘ ਪਿੰ੍ਰਸ ਅਤੇ ਨਰਿੰਦਰ ਸਿੰਘ ਕੰਗ ਐਮ ਡੀ ਕੰਗ ਟਰੈਵਲਜ਼ ਅਜੀਤਗੜ੍ਹ ਨੇ ਪ੍ਰਧਾਨ ਪਰਮਜੀਤ ਸਿੰਘ ਅਤੇ ਸਮੁੱਚੀ ਕਮੇਟੀ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਪਰਮਜੀਤ ਸਿੰਘ ਵੱਲੋਂ ਬੀਤੇ ਸਮੇਂ ਵਿਚ ਕੀਤੇ ਕਾਰਜਾਂ ਕਰਕੇ ਸਮੂਹ ਸੰਗਤ ਦੀ ਦਿਲੀ ਇੱਛਾ ਸੀ ਕਿ ਪਰਮਜੀਤ ਸਿੰਘ ਨੂੰ ਮੁੱਖ ਸੇਵਾਦਾਰ ਦੀ ਸੇਵਾ ਦੇ ਕੇ ਗੁਰਦੁਆਰਾ ਸਾਹਿਬ ਦੇ ਚੱਲ ਰਹੇ ਸਮਾਜ ਸੇਵਾ ਦੇ ਕਾਰਜਾਂ ਤੋਂ ਇਲਾਵਾ ਧਾਰਮਿਕ ਕਾਰਜਾਂ ਵਿਚ ਵੀ ਵਾਧਾ ਕੀਤਾ ਜਾ ਸਕੇ। ਇਸ ਮੌਕੇ ਪ੍ਰਿੰਸ ਨੇ ਕਿਹਾ ਕਿ ਪਰਮਜੀਤ ਸਿੰਘ ਇੱਕ ਅਜਿਹੀ ਸ਼ਖਸ਼ੀਅਤ ਹਨ ਜਿੰਨਾਂ੍ਹ ਨੇ ਕਿਸੇ ਵੀ ਲਾਲਚ ਤੋਂ ਉਪਰ ਉਠ ਕੇ ਧਾਰਮਿਕ ਕਾਰਜਾਂ ਵਿਚ ਯੋਗਦਾਨ ਪਾਇਆ ਹੈ ਅਤੇ ਉਹ ਹੁਣ ਵੀ ਧਾਰਮਿਕ ਕਾਰਜਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਗੇ। ਇਸ ਮੌਕੇ ਗਗਨਪੀ੍ਰਤ ਸਿੰਘ ਬੈਂਸ, ਹਰਪ੍ਰੀਤ ਸਿੰਘ ਗਿੱਲ, ਅਮਰਜੀਤ ਸਿੰਘ, ਬੀਬੀ ਕਵਲਜੀਤ ਕੌਰ, ਜੇ ਪੀ ਸਿੰਘ, ਗੁਰਪ੍ਰੀਤ ਸਿੰਘ, ਇਕਬਾਲ ਸਿੰਘ, ਐਸ ਐਸ ਜਸਪਾਲ, ਸੁਖਦੀਪ ਸਿੰਘ,ਜੀ ਐਸ ਔਲਖ, ਅਰਵਿੰਦਰ ਸਿੰਘ, ਮੇਹਰ ਸਿੰਘ, ਮਨਮੋਹ ਨ ਸਿੰਘ ਗਿੱਲ, ਚਰਨਜੀਤ ਸਿੰਘ, ਬੀਬੀ ਸੁਖਜੀਤ ਕੌਰ ਵਾਲੀਆ ਆਦਿ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ।