ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਅਤੇ ਵੋਟ ਦੀ ਵਰਤੋਂ ਕਰਨ ਸਬੰਧੀ ਜਾਗਰੂਕਤਾਂ ਮੁਹਿੰਮ ਦਾ ਅਗਾਜ਼
ਅਲੰਕਾਰ ਥਿਏਟਰ ਗਰੁੱਪ ਵੱਲੋਂ ਨੂਕੜ ਨਾਟਕ ਪੇਸ ਕਰਕੇ ਕੀਤੀ ਸੁਰੂਆਤ
5 ਦਰਿਆ ਨਿਊਜ਼
ਐਸ.ਏ.ਐਸ.ਨਗਰ 13-Mar-2014
ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਅਤੇ ਵੋਟ ਦੀ ਵਰਤੋਂ ਕਰਨ ਸਬੰਧੀ ਜਾਗਰੂਕਤਾ ਮੁਹਿੰਮ ਦਾ ਅਗਾਜ ਅਲੰਕਾਰ ਥਿਏਟਰ ਗਰੁੱਪ ਦੇ ਕਲਾਕਾਰਾਂ ਵੱਲੋਂ ਵੋਟ ਬਣਾਓ ਅਤੇ ਵੋਟ ਪਾਓ ਦੇ ਨੂਕੜ ਨਾਟਕ ਰਾਹੀਂ ਰਤਨ ਗੁਰੱਪ ਆਫ ਇੰਸਟੀਚਿਉਟ ਸੁਹਾਣਾ ਤੋਂ ਸੁਰੂ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਲਜ ਦੀਆਂ ਵਿਦਿਆਰਥਣਾ ਨੇ ਸਿਰਕਤ ਕੀਤੀ ।ਅਲੰਕਾਰ ਥਿਏਟਰ ਗਰੁੱਪ ਦੇ ਕਾਲਾਕਾਰਾਂ ਵੱਲੋਂ ਖੇਡੇ ਨੁਕੜ ਨਾਟਕ ਵਿੱਚ ਜਿਥੇ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਬਣਾਉਣ ਅਤੇ ਵੋਟ ਦਾ ਇਸਤੇਮਾਲ ਕਰਨ ਸਬੰਧੀ ਜਾਗਰੂਕ ਕੀਤਾ ਗਿਆ ਉਥੇ ਆਮ ਵੋਟਰਾਂ ਨੂੰ ਵੀ ਚੋਣਾਂ ਮੌਕੇ ਆਪਣੀ ਵੋਟ ਦੀ ਵਰਤੋ ਲਈ ਪ੍ਰੇਰਿਤ ਕੀਤਾ ਗਿਆ। ਨਾਟਕ ਵਿੱਚ ਵੋਟ ਦੀ ਸਹੀਂ ਵਰਤੋਂ ਅਤੇ ਬਿਨ੍ਹਾਂ ਕਿਸੇ ਡਰ ਭੈਅ ਅਤੇ ਲਾਲਚ ਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਰਤਨ ਗਰੁੱਪ ਆਫ ਕਾਲਜ ਦੀ ਪ੍ਰਿੰਸੀਪਲ ਬੀਬਾ ਗਰਗ ਨੇ ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਆਪਣੀਆਂ ਵੋਟਾਂ ਬਣਾਉਣ ਅਤੇ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਵੋਟ ਦੀ ਵਰਤੋਂ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਸਿਖਲਾਈ ਅਧੀਨ ਪੀ.ਸੀ.ਐਸ ਡਾ. ਸੁਭਪ੍ਰੀਤ ਕੌਰ, ਕੁਮਾਰੀ ਜਸ਼ਨ ਗਿੱਲ ਪੀ.ਸੀ.ਐਸ. ਅਤੇ ਸਿਖਲਾਈ ਅਧੀਨ ਤਹਿਸੀਲਦਾਰ ਸ੍ਰੀ ਗੁਰਜਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤਤੰਰ ਵਜੋਂ ਜਾਣੇ ਜਾਂਦੇ ਸਾਡੇ ਦੇਸ਼ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਆਪਣੀ ਵੋਟ ਬਣਾਉਣ ਅਤੇ ਵੋਟ ਪਾਉਣ ਦਾ ਸਵਿਧਾਨਿਕ ਹੱਕ ਹੈ । ਇਸ ਲਈ ਨੌਜਵਾਨ ਵਰਗ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਲੋਕਤਤੰਰ ਦੀਆਂ ਜੜਾਂ ਨੂੰ ਹੋਰ ਮਜਬੂਤ ਕਰਨ ਲਈ ਆਪਣੀ ਸਵਿਧਾਨਿਕ ਹੱਕ ਦੀ ਜਰੂਰ ਵਰਤੋਂ ਕਰੇ। ਉਨ੍ਹਾਂ ਨੌਜਵਾਨ ਵੋਟਰਾਂ ਨੂੰ ਸੱਦਾ ਦਿੱਤਾ ਕਿ ਉਹ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਬਿਨ੍ਹਾਂ ਕਿਸੇ ਲਾਲਚ ਤੋਂ ਆਪਣੀ ਵੋਟ ਦੀ ਵਰਤੋਂ ਕਰਨ।