5 Dariya News

ਮੈਂ ਹਲਕੇ ਦੇ ਲੋਕਾਂ ਦਾ ਇੱਕ ਨਿਮਾਣਾ ਜਿਹਾ ਸੇਵਾਦਾਰ ਬਣਕੇ ਸੇਵਾ ਕਰ ਰਿਹਾ ਹਾਂ : ਸਿੱਧੂ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 08-Mar-2014

ਜਿਲ੍ਹਾਂ ਕਾਂਗਰਸ ਕਮੇਟੀ ਮੋਹਾਲੀ ਦਾ ਦੁਬਾਰਾ ਪ੍ਰਧਾਨ ਬਣਨ ਤੇ ਹਲਕਾ ਮੋਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਨਜ਼ਦੀਕੀ ਪੈਂਦੇ ਪਿੰਡ ਲਾਂਡਰਾ ਦੇ ਨਗਰ ਨਿਵਾਸੀਆਂ ਵੱਲੋਂ ਵਿਸੇਸ਼ ਤੌਰ ਤੇ ਸਨਮਾਨ ਕੀਤਾ ਗਿਆ ਪਿੰਡ ਵਿਖੇ ਆਯੋਜਿਤ ਇੱਕ ਸਮਾਗਮ ਦੋਰਾਨ ਹਲਕੇ ਦੇ ਦਰਜਨਾਂ ਪਿੰਡਾਂ ਦੇ ਲੋਕ ਮੌਜੂਦ ਸਨ ਜਿਨ੍ਹਾਂ ਨੇ ਸ਼੍ਰੀ ਸਿੱਧੂ ਨੂੰ ਆਪਣੇ ਵੱਲੋਂ ਪੂਰਨ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਹੈ ਅਤੇ ਹਲਕੇ ਵਿਚੋਂ ਕਾਂਗਰਸ ਪਾਰਟੀ ਦੀ ਹਮਾਇਤ ਵਿਚ ਚਟਾਨ ਵਾਂਗ ਖੜ੍ਹਨ ਦੀ ਗੱਲ ਆਖੀ। ਇਸ ਮੌਕੇ ਬੋਲਦਿਆ ਸ਼੍ਰੀ ਸਿੱਧੂ ਨੇ ਕਿਹਾ ਕਿ ਪਹਿਲਾਂ ਉਹ ਖਰੜ੍ਹ ਤੋਂ ਅਤੇ ਹੁਣ ਮੋਹਾਲੀ ਤੋਂ ਵਿਧਾਇਕ ਹਨ। ਮੈਂ ਕਦੇ ਵੀ ਆਪਣੇ ਆਪ ਨੂੰ ਵਿਧਾਇਕ ਨਹੀਂ ਸਮਝਿਆ ਅਤੇ ਮੈਂ ਹਲਕੇ ਦੇ ਲੋਕਾਂ ਦਾ ਇੱਕ ਨਿਮਾਣਾ ਜਿਹਾ ਸੇਵਾਦਾਰ ਬਣਕੇ ਸੇਵਾ ਕਰ ਰਿਹਾ ਹਾਂ ਅਤੇ ਉਨ੍ਹਾਂ ਕਿਹਾ ਕਿ ਹਲਕਾ ਮੋਹਾਲੀ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਹਮੇਸ਼ਾ ਹੀ ਵਧ ਚੜ੍ਹ ਕੇ ਸਮਰਥਨ ਦਿੱਤਾ ਹੈ ਜਿਸ ਤਰ੍ਹਾਂ ਪਿਛਲੀ ਵਾਰ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਜਿੱਤ ਦਿਵਾਉਣ ਵਿਚ ਮੋਹਾਲੀ ਹਲਕੇ ਦੀ ਅਹਿਮ ਭੂਮਿਕਾ ਰਹੀ ਸੀ ਇਸੇ ਤਰ੍ਹਾਂ ਹੁਣ ਵੀ ਮੋਹਾਲੀ ਹਲਕੇ ਦੇ ਲੋਕ ਸ਼੍ਰੀ ਬਿੱਟੂ ਦੇ ਹੱਕ ਵਿਚ  ਖੁੱਲ੍ਹ ਕੇ ਨਿਤਰ ਆਏ ਹਨ ਅਤੇ ਉਨ੍ਹਾਂ ਨੁੰ ਹਲਕੇ ਵਿਚੋਂ ਭਾਰੀ ਲੀਡ ਦਿਵਾਈ ਜਾਵੇਗੀ। ਉੁਨ੍ਹਾਂ ਕਿਹਾ ਕਿ ਪੰਜਾਬ ਅਤੇ ਹਲਕਾ ਮੋਹਾਲੀ ਦੀ ਬਿਹਤਰੀ ਲਈ ਯੂ.ਪੀ.ਏ ਸਰਕਾਰ ਦਾ ਦੁਬਾਰਾ ਸੱਤਾ ਵਿਚ ਆਉਣਾ ਬਹੁਤ ਜਰੂਰੀ ਹੈ। ਕਿਉਂਕਿ ਹਲਕੇ ਵਿਚ ਜਿਹੜੀਆਂ ਗ੍ਰਾਂਟਾ ਜਾ ਫੰਡ ਮੁੱਹਈਆਂ ਕਰਵਾਏ ਗਏ ਹਨ। ਉਹ ਸਿਰਫ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੇ ਕੇਂਦਰ ਸਰਕਾਰ ਨੇ ਹੀ ਦਿੱਤੇ ਹਨ। 

ਇਸ ਮੌਕੇ ਸਾਬਕਾ ਸਰਪੰਚ ਹਰਚਰਨ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਸ਼੍ਰੀ ਆਨੰਦਪੁਰ ਹਲਕੇ ਤੋਂ ਕਾਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਜਿਸ ਤਰ੍ਹਾਂ ਪਹਿਲਾਂ ਵੱਡੀ ਗਿਣਤੀ ਵਿਚ ਇਥੋਂ ਜਿੱਤਾ ਕੇ ਭੇਜਿਆ ਸੀ ਹੁਣ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਨਾਲ ਉਹ ਆਪਣੇ ਇਲਾਕੇ ਤੋਂ ਜਿੱਤਾ ਕੇ ਭੇਜਣਗੇ। ਉਨ੍ਹਾਂ ਕਿਹਾ ਕਿ ਉਹ ਸ਼ੀ੍ਰ ਬਿੱਟੂ ਦੀ ਕਾਰਜ ਸ਼ੈਲੀ ਤੋਂ ਬਹੁਤ ਜਿਆਦਾ ਪ੍ਰਭਾਵਿਤ ਹਨ ਅਤੇ ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੇ ਵਿਚ ਸ਼ੀ੍ਰ ਬਿੱਟੂ ਨੇ ਲੋਕ ਸਭਾ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿਚ ਕਈ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਹਰਚਰਨ ਸਿੰਘ ਗਿਲ ਸਾਬਕਾ ਸਰਪੰਚ ਲਾਂਡਰਾ, ਜਗਦੀਸ ਸਿੰਘ, ਗਿਆਨੀ ਭੁਪਿੰਦਰ ਸਿੰਘ, ਦਿਲਬਾਗ ਸਿੰਘ ਨੰਬਰਦਾਰ, ਗੁਰਮਿੰਦਰ ਸਿੰਘ ਘੋਲਾ, ਸਤਵੰਤ ਕੌਰ ਪੰਚ, ਸੁਰਜੀਤ ਕੌਰ ਪੰਚ, ਰਘਬੀਰ ਸਿੰਘ ਸਾਬਕਾ ਪੰਚ, ਤਰਲੋਚਨ ਸਿੰਘ, ਭਾਗ ਸਿੰਘ ਨੰਬਰਦਾਰ, ਜਸਪਾਲ ਸਿੰਘ ਗੁੱਡੂ, ਪ੍ਰਿਥੀ ਸਿੰਘ, ਸੁਖਜਿੰਦਰ ਸਿੰਘ, ਮਨਪ੍ਰੀਤ ਸਿੰਘ, ਰੁਪਿੰਦਰ ਸਿੰਘ , ਜਗਵੀਰ ਸਿੰਘ, ਤਜਿੰਦਰ ਸਿੰਘ, ਸੰਦੀਪ ਸ਼ਰਮਾ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਹਰਬੰਸ ਸਿੰਘ, ਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ।