5 Dariya News

“ਬੇਟੀ ਬਚਾਓ ਬੇਟੀ ਪੜਾਓ” ਪ੍ਰੋਗਰਾਮ ਤਹਿਤ ਮਨਾਈ ਗਈ ਧੀਆਂ ਦੀ ਲੋਹੜੀ

5 Dariya News

ਸ਼੍ਰੀ ਮੁਕਤਸਰ ਸਾਹਿਬ 11-Jan-2022

ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਸ੍ਰੀ ਹਰਪ੍ਰੀਤ ਸਿੰਘ ਸੂਦਨ (ਦੇ ਦਿਸ਼ਾ- ਨਿਰਦੇਸ਼ ਹੇਠ ਅਤੇ ਸ੍ਰੀਮਤੀ ਰਤਨਦੀਪ ਸੰਧੂ ਜਿਲ੍ਹਾ ਪ੍ਰੋਗਰਾਮ ਅਫਸਰ, ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਵਿੱਚ ਅੱਜ ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ 51 ਨਵਜੰਮੀਆਂ ਕੁੜੀਆਂ ਦੀ ਲੋਹੜੀ ਮਨਾਈ ਗਈ, ਪਹਿਲਾਂ ਨਵਜੰਮੇ ਲੜਕੇ ਦੀ ਲੋਹੜੀ ਮਨਾਈ ਜਾਂਦੀ ਸੀ।ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਧੀਆਂ ਦੀ ਲੋਹੜੀ ਮਨ੍ਹਾ ਕੇ ਲੜਕਾ-ਲੜਕੀ ਦੀ ਬਰਾਬਰੀ ਦਾ ਸੰਦੇਸ਼ ਦਿੱਤਾ ਗਿਆ। ਹਰ ਗਰਭਵਤੀ ਔਰਤ ਨੂੰ 1 ਫਲਦਾਰ ਬੂਟਾ ਵੀ ਭੇਟ ਕੀਤਾ ਗਿਆ ਅਤੇ ਇਸ ਦੇ ਨਾਲ 5 ਔਰਤਾਂ ਦੀ ਗੋਦ ਭਰਾਈ ਕਰਵਾਈ ਗਈ। 10 ਮੈਰਿਟਟੋਰੀਅਸ ਲੜਕੀਆਂ ਜਿਨ੍ਹਾ ਨੇ ਸਿੱਖਿਆ ਦੇ ਵੱਖ-ਵੱਖ ਖੇਤਰਾਂ ਵਿੱਚ ਪੁਜੀਸ਼ਨਾ ਲਈਆਂ ਉਹਨਾਂ ਨੂੰ  ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਕੋਵਿਡ ਪੀੜਿਤ  ਪਰਿਵਾਰਾਂ ਦੀਆਂ 10 ਬੱਚੀਆਂ ਨੂੰ ਵੀ ਮਦਦ ਦੇ ਰੂਪ ਵਿੱਚ ਚੈੱਕ ਦਿੱਤੇ ਗਏ ਅਤੇ 10 ਬੱਚੀਆਂ ਨੂੰ ਡਰਾਇਵਿੰਗ ਸਰਟੀਫਿਕੇਟ ਦਿੱਤੇ ਗਏ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ।10 ਕਿਸ਼ੋਰ ਬੱਚੀਆਂ ਨੂੰ ਸਾਫ-ਸਫਾਈ ਦੇ ਸਬੰਧ ਵਿੱਚ ਕੋਵਿਡ-19 ਦੇ ਮੱਦੇ ਨਜਰ ਹਾਈਜੈਨਿਕ ਕਿੱਟਾਂ ਦਿੱਤੀਆਂ ਗਈਆਂ।ਮਾਨਯੋਗ ਵਧੀਕ ਡਿਪਟੀ ਕਮਿਸ਼ਨਰ, ਮੈਡਮ ਰਾਜਦੀਪ ਕੌਰ ਜੀ ਵੱਲੋਂ ਦੱਸਿਆ ਗਿਆ ਕਿ ਅੱਜ ਦਾ ਦੌਰ ਬਦਲ ਚੁੱਕਾ ਹੈ। ਅੱਜ ਇਸ ਪ੍ਰੋਗਰਾਮ ਵਿੱਚ ਪਹੁੰਚੇ ਹਾਜਰੀਨ ਵਿੱਚੋਂ ਜਿਆਦਾ ਅਫਸਰ ਮਹਿਲਾਵਾਂ ਹੀ ਹਨ, ਜੋ ਕਿ ਬਰਾਬਰੀ ਦਾ ਸੰਦੇਸ਼ ਦੇ ਰਹੀਆਂ ਹਨ।

ਸਵਰਨਜੀਤ ਕੌਰ, ਉਪ-ਮੰਡਲ ਮੈਜਿਸਟ੍ਰੇਟ,ਸ੍ਰੀ ਮੁਕਤਸਰ ਸਾਹਿਬ, ਸ੍ਰੀਮਤੀ ਅਮਨਦੀਪ ਸ਼ਰਮਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ, ਸ੍ਰੀ ਮੁਕਤਸਰ ਸਾਹਿਬ ਵੱਲੋਂ ਸਭ ਨੂੰ ਧੀਆਂ ਦੀ ਲੋਹੜੀ ਦੀ ਵਧਾਈ ਦਿੱਤੀ ਗਈ।ਇਸ ਪ੍ਰੋਗਰਾਮ ਵਿੱਚ ਸ. ਮਲਕੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਅਤੇ ਸ੍ਰੀਮਾਨ ਕਪਿਲ ਸ਼ਰਮਾ ਉਪ ਜਿਲ੍ਹਾ ਸਿੱਖਿਆ ਅਫਸਰ ਵਲੋ ਦੱਸਿਆ ਗਿਆ ਕਿ ਸਾਰੇ ਹੀ ਵਿੱਦਿਅਕ ਅਦਾਰਿਆਂ ਵਿੱਚ ਲੜਕੀਆਂ ਵੱਲੋਂ ਹੀ ਮੱਲਾਂ ਮਾਰੀਆਂ ਜਾਂਦੀਆਂ ਹਨ। ਇਸ ਮੌਕੇ ਤੇ ਸ੍ਰੀ ਪੰਕਜ ਕੁਮਾਰ ਬਾਲ ਵਿਕਾਸ ਪ੍ਰੋਜੈਕਟ ਅਫਸਰ,ਗਿੱਦੜਬਾਹਾ ਅਤੇ ਮਲੋਟ ਵੱਲੋਂ ਔਰਤਾਂ ਦੀ ਭਲਾਈ ਲਈ ਚੱਲ ਰਹੀਆਂ ਵੱਖ- ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਹਨਾ ਬਾਰੇ ਭਾਰਤ ਸਰਕਾਰ ਦੀ ਸਕੀਮ ਜੋ ਕਿ 2015 ਵਿੱਚ ਸੁਰੂ ਹੋਈ ਸੀ, ਜਿਸ ਦੇ ਅਧੀਨ ਵੱਖ-ਵੱਖ ਉਪਲੱਬਧੀਆਂ ਜਿਵੇ ਕਿ ਚਾਇਲਡ ਸੈਕਸ਼ ਰੇਸ਼ੋ ਜੋ 2015 ਵਿੱਚ 991 ਕੁੜੀਆਂ ਪਿੱਛੇ 1000 ਮੁੰਡੇ ਸਨ, ਪਰ ਅੱਜ 2022 ਵਿੱਚ 1020 ਔਰਤਾਂ ਪਿੱਛੇ 1000 ਮਰਦ ਰਹਿ ਗਏ ਹਨ।“ਬੇਟੀ ਬਚਾਓ ਬੇਟੀ ਪੜਾਓ” ਸਕੀਮ ਅਧੀਨ ਲੜਕੀਆਂ ਨੂੰ  ਆਤਮ ਨਿਰਭਰ ਬਣਾਉਣ ਲਈ ਸਾਰੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀਮਤੀ ਰਾਜਦੀਪ ਕੌਰ,ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਨਵਜੰਮੀਆਂ ਬੱਚੀਆਂ ਅਤੇ ਗਰਭਵਤੀ ਔਰਤਾਂ ਨੂੰ ਵਧਾਈ ਦਿੱਤੀ।ਇਸ ਮੌਕੇ ਤੇ ਡਾ. ਸ਼ਿਵਾਨੀ ਨਾਗਪਾਲ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀ ਮੁਕਤਸਰ ਸਾਹਿਬ, ਸ੍ਰੀਮਤੀ ਸਤਵੰਤ ਕੌਰ ਬਾਲ ਵਿਕਾਸ ਪ੍ਰੋਜੈਕਟ ਅਫਸਰ, ਸ੍ਰੀ ਮੁਕਤਸਰ ਸਾਹਿਬ , ਸ੍ਰੀਮਤੀ ਰਣਜੀਤ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਲੰਬੀ, ਪ੍ਰਿੰਸੀਪਲ ਸਰਕਾਰੀ ਕਾਲਜ ਮੈਡਮ ਸਤਵੰਤ ਕੌਰ, ਡਾ. ਰੀਤਇੰਦਰ ਜੋਸ਼ੀ ਅਤੇ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਡਾ. ਰਾਣਾ ਬਲਜਿੰਦਰ ਕੌਰ, ਸ. ਸੁਖਮੰਦਰ ਸਿੰਘ ਮਾਸ ਮੀਡੀਆ ਅਫਸਰ, ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਿਰਕਤ ਕੀਤੀ ਗਈ। ਡਾ. ਸੁਖਵਿੰਦਰ ਸਿੰਘ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ, ਅਤੇ ਲੋਹੜੀ ਕਿਉਂ ਮਨਾਈ ਜਾਂਦੀ ਹੈ, ਇਸ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।