ਸੀ.ਜੀ. ਸੀ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਦਾ ਪੀ ਟੀ ਯੂ ਦੀ ਮੈਰਿਟ 'ਚ ਲਗਾਤਾਰ ਨੌਵੇਂ ਸਾਲਾਂ ਪਹਿਲੀ ਪੁਜ਼ੀਸ਼ਨਾਂ ਹਾਸਿਲ ਕਰਨ ਦਾ ਮਾਣਮੱਤਾ ਰਿਕਾਰਡ ਬਰਕਰਾਰ
09 ਟਾਪਰਾਂ ਸਮੇਤ 92 ਵਿਦਿਆਰਥੀਆਂ ਨੇ ਮੈਰਿਟ ਸੂਚੀਆਂ ਵਿਚ ਵੱਕਾਰੀ ਪੁਜ਼ੀਸ਼ਨਾਂ ਹਾਸਲ ਕੀਤੀਆਂ
5 Dariya News
ਮੋਹਾਲੀ 08-Jan-2022
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ, ਝੰਜੇੜੀ ਨੇ ਇੱਕ ਵਾਰ ਫਿਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀਆਂ ਮੈਰਿਟ ਸੂਚੀਆਂ ਵਿਚ ਦਬਦਬਾ ਬਣਾਉਣ ਦੀ ਆਪਣੀ ਰਵਾਇਤ ਨੂੰ ਦੁਹਰਾਇਆ ਹੈ। ਸਥਾਪਨਾ ਤੋਂ ਲਗਾਤਾਰ ਨੌਵੇਂ ਸਾਲ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀਆਂ ਮੈਰਿਟ ਪੁਜ਼ੀਸ਼ਨਾਂ ਤੇ ਪਹਿਲੀਆਂ ਪੁਜ਼ੀਸ਼ਨਾਂ ਤੇ ਕਾਬਜ਼ ਰਹਿਣ ਦਾ ਸਿਲਸਿਲਾ ਲਗਾਤਾਰ ਸੱਤ ਸਾਲ ਤੋਂ ਬਦਸਤੂਰ ਜਾਰੀ ਹੈ। ਹਾਲ ਹੀ ਵਿਚ ਯੂਨੀਵਰਸਿਟੀ ਵੱਲੋਂ ਰੀਲੀਜ਼ ਕੀਤੇ ਨਤੀਜਿਆਂ ਦੀਆਂ ਮੈਰਿਟ ਸੂਚੀਆਂ ਵਿਚ, 9 ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ ਜਦਕਿ 83 ਹੋਰਾਂ ਨੇ ਦੂਜੀ ਤੋਂ ਦਸਵੀਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਪੀ ਟੀ ਯੂ ਦੇ ਟਾਪਰਾਂ ਵਿਚ ਸੀ ਐੱਸ ਈ ਦੀ ਜਸਪ੍ਰੀਤ ਕੌਰ, ਸ਼ੀਆ ਪਪਨੇਜਾ ਅਤੇ ਹਰਸਿਮਰਨਜੀਤ ਕੌਰ, ਈ ਸੀ ਈ ਦੀ ਸਿਮਰਨਜੀਤ ਕੌਰ ਅਤੇ ਨੇਹਾ, ਐਫ ਟੀ ਦੀ ਪੂਨਮ ਸਰਮਾ, ਹਰਸਿਮਰਨ ਕੌਰ ਅਤੇ ਸ਼ੁਭਮ, ਬੀ ਐੱਸ ਸੀ ਦੀ ਪ੍ਰਭਜੋਤ ਕੌਰ ਸ਼ਾਮਲ ਹਨ। ਖੇਤੀਬਾੜੀ (ਆਨਰਜ਼) ਵਿਚ ਕੁੱਲ ਮਿਲਾ ਕੇ, ਮੈਰਿਟ ਸੂਚੀ ਵਿਚ ਬੀ ਟੈੱਕ ਦੇ 16 ਵਿਦਿਆਰਥੀ , ਬੀ ਟੈੱਕ ਈ ਸੀ ਈ ਦੇ 13, ਬੀ ਟੈੱਕ ਮਕੈਨੀਕਲ ਦੇ 05 ਅਤੇ ਬੀ ਟੈੱਕ ਸਿਵਲ ਦੇ 06 ਵਿਦਿਆਰਥੀ ਹਨ। ਇਸ ਤਰਾਂ ਬੀ ਟੈੱਕ ਦੇ ਵਿਦਿਆਰਥੀਆਂ ਦੀ ਕੁੱਲ ਗਿਣਤੀ 40 ਹੈ ਜਦ ਕਿ ਫੈਕਲਟੀ ਆਫ਼ ਮੈਨੇਜਮੈਂਟ ਦੇ ਵਿਦਿਆਰਥੀਆਂ ਦੀ ਗਿਣਤੀ 52 ਹੈ। ਇਸ ਵਿਚ ਐੱਫ.ਟੀ. ਦੇ 27 ਵਿਦਿਆਰਥੀ, ਬੀ.ਐੱਸ.ਸੀ ਐਗਰੀਕਲਚਰਲ ਦੇ 10 ਵਿਦਿਆਰਥੀ ਸ਼ਾਮਲ ਹਨ।
ਇਸੇ ਤਰਾਂ ਐਗਰੀਕਲਚਰ ਆਨਰਜ਼ ਦੇ 6, ਬੀ.ਕਾਮ (ਆਨਰਜ਼) ਦੇ 4, ਐਮ.ਬੀ.ਏ ਦੇ 4, ਬੀ ਬੀ ਏ ਦੇ 4, ਅਤੇ 1 ਐਮ.ਕਾਮ ਦੇ ਵਿਦਿਆਰਥੀ ਮੈਰਿਟ ਵਿਚ ਰਹੇ ਹਨ । ਜ਼ਿਕਰਯੋਗ ਹੈ ਕਿ ਪੀ ਟੀ ਯੂ ਕੋਲ ਮੈਰਿਟ ਲਿਸਟਸ ਲਿਆਉਣ ਦੀ ਪ੍ਰਣਾਲੀ ਹੈ ਜਿਸ ਵਿਚ ਸਾਰੇ ਕੋਰਸਾਂ ਵਿਚ ਹਰੇਕ ਕਲਾਸ ਵਿਚ ਪਹਿਲੇ ਦਸ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਵਿਚ ਰੱਖਿਆਂ ਜਾਂਦਾ ਹੈ। ਯਾਨੀ ਸਭ ਕੋਰਸਾਂ ਵਿਚ ਪਹਿਲੀ ਪੁਜ਼ੀਸ਼ਨ ਤੇ ਰਹਿਣ ਵਾਲਾ ਵਿਦਿਆਰਥੀ ਮੈਰਿਟ ਵਿਚ ਟਾਪਰ ਹੁੰਦਾ ਹੈ। ਇਸ ਤਰਾਂ ਇਸ ਸਾਲ ਝੰਜੇੜੀ ਕੈਂਪਸ ਦੇ 92 ਵਿਦਿਆਰਥੀ ਟਾਪਰ ਰਹੇ ਹਨ। ਇਸ ਤਰਾਂ ਇਹ ਵੀ ਸ਼ਾਇਦ ਰਿਕਾਰਡ ਹੀ ਹੋਵੇਗਾ ਕਿ ਕਿਸੇ ਕਾਲਜ ਨੇ ਆਪਣੇ ਸ਼ੁਰੂਆਤੀ ਸਾਲਾਂ ਵਿਚ ਹੀ ਯੂਨੀਵਰਸਿਟੀ ਦੀਆਂ ਮੈਰਿਟ ਸੀਟਾਂ ਤੇ ਲਗਾਤਾਰ ਕਬਜ਼ਾ ਰਿਹਾ ਹੋਵੇ ।ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿੰਦੇ ਹੋਏ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆਂ ਕਿ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ, ਐਕਸਟਰਾ ਕਲਾਸਾਂ, ਵਿਦਿਆਰਥੀ ਦੀ ਜ਼ਰੂਰਤ ਅਤੇ ਮੰਗ ਅਨੁਸਾਰ ਸਪੈਸ਼ਲ ਕਲਾਸਾਂ ਹੀ ਵਿਦਿਆਰਥੀਆਂ ਦੀ ਇਸ ਉਪਲਬਧੀ ਦਾ ਮੁੱਖ ਸ੍ਰੋਤ ਹਨ। ਉਨ੍ਹਾਂ ਘੋਸ਼ਣਾ ਕਰਦੇ ਹੋਏ ਕਿਹਾ ਕਿ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਲੈਪਟਾਪ ਦਿਤੇ ਜਾਣਗੇ ਜਦ ਕਿ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦਿਤੇ ਜਾਣਗੇ।ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਅਨੁਸਾਰ ਵੱਡੀ ਬਹੁਤਾਤ ਵਿਚ ਵਿਦਿਆਰਥੀਆਂ ਦੇ 90% ਤੋਂ ਉੱਪਰ ਨੰਬਰ ਆਏ ਹਨ ਜੋ ਕਿ ਕਿਸੇ ਵੀ ਕਾਲਜ ਦੇ ਸ਼ੁਰੂਆਤ ਦੇ ਸਾਲਾਂ ਵਿਚ ਦਿਤੇ ਜਾਣ ਵਾਲੇ ਨਤੀਜਿਆਂ ਤੋਂ ਕਿਤੇ ਵੱਧ ਹਨ। ਇਸ ਖ਼ੁਸ਼ੀ ਦੇ ਮੌਕੇ ਤੇ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਲੱਡੂ ਵੀ ਵੰਡੇ।