ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਾਰਡ ਨੰਬਰ-13, ਵਿਖੇ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ
5 Dariya News
ਫ਼ਤਹਿਗੜ੍ਹ ਸਾਹਿਬ 04-Jan-2022
ਸਰਹਿੰਦ ਸ਼ਹਿਰ ਨੂੰ ਸੂਬੇ ਦੇ ਨਮੂਨੇ ਦੇ ਸ਼ਹਿਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਥੋਂ ਦੇ ਨਾਗਰਿਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਾਰਡ ਨੰਬਰ 13, ਨੇੜੇ ਪ੍ਰੀਮੀਅਰ ਇੰਜੀਨੀਅਰ ਵਰਕਰ ਤੋਂ ਐੱਸ.ਬੀ. ਐੱਸ ਸਕੂਲ ਸਰਹਿੰਦ ਨੂੰ ਜਾਣ ਵਾਲੀ ਗਲੀ ਵਿੱਚ ਸੀਵਰੇਜ ਪਾਉਣ ਅਤੇ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਪਾਉਣ ਦਾ ਕੰਮ ਮੁਕੰਮਲ ਹੋਣ ਉਪਰੰਤ ਇੰਟਰਲਾਕਿੰਗ ਟਾਇਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ ਅਤੇ ਹਲਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।ਸ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਹਿੰਦ ਦੀ 88 ਫੁੱਟ ਰੋਡ ਤੋਂ ਨਵੀਂ ਸੜਕ ਕੱਢ ਕੇ ਆਮ ਖ਼ਾਸ ਬਾਗ਼ ਰੋਡ ਨਾਲ ਜੋੜਿਆ ਗਿਆ ਹੈ।
ਇਸ ਦੇ ਨਾਲ-ਨਾਲ ਅੱਗੇ ਆਮ ਖ਼ਾਸ ਬਾਗ਼ ਸੜਕ ਤੋਂ ਸਰਹੰਦ ਚੋਅ ਦੇ ਨਾਲ ਸਿੱਧਾ ਸਿਵਲ ਹਸਪਤਾਲ ਅਤੇ ਡੀ.ਸੀ. ਦਫ਼ਤਰ ਤੱਕ ਸੜਕ ਬਣਾਈ ਗਈ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ। ਖ਼ਾਸ ਕਰਕੇ ਸ਼ਹੀਦੀ ਸਭਾ ਮੌਕੇ ਇਸ ਸੜਕ ਨੇ ਬਾਇਪਾਸ ਦਾ ਕੰਮ ਕੀਤਾ।ਸ. ਨਾਗਰਾ ਨੇ ਕਿਹਾ ਕਿ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਦੀ ਸਹੂਲਤ ਲਈ ਪਹਿਲਾਂ ਸੀਵਰੇਜ ਲਾਈਨਾਂ ਵਿਛਾਈਆਂ ਗਈਆਂ ਅਤੇ ਸੀਵਰੇਜ ਲਾਈਨਾਂ ਵਿਛਾਉਣ ਉਪਰੰਤ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਵਾਜਾਈ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ ,ਨਗਰ ਕੌਂਸਲ ਪ੍ਰਧਾਨ ਅਸ਼ੋਕ ਸੂਦ,ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ, ਕੌਂਸਲਰ ਚਰਨਜੀਵ ਸ਼ਰਮਾ ਤੇ ਜਗਜੀਤ ਕੋਕੀ,ਰਵਿੰਦਰ ਸਿੰਘ ਬਾਸੀ,ਰਾਜਿੰਦਰ ਬੱਬਾ,ਵਿਨੋਦ ਕੁਮਾਰ ਵੈਦ,ਸ਼ਮੀ ਕਪੂਰ,ਵਿਨੋਦ ਚਾਂਟਲੀ,ਅਸ਼ਵਨੀ ਚਾਟਲੀ, ਸੌਰਵ ਕਪੂਰ,ਵਿੱਕੀ,ਸੰਜੇ,ਸ਼ਿਵ ਆਦਿ ਹਾਜ਼ਰ ਸਨ।