5 Dariya News

ਰਾਜਨਾਥ ਸਿੰਘ ਨੇ ਚੰਡੀਗੜ ਯੂਨੀਵਰਸਿਟੀ ਵਿਖੇ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਵਿੱਚ ਖੋਜ ਲਈ ‘ਕਲਪਨਾ ਚਾਵਲਾ ਸਪੇਸ ਸੈਂਟਰ’ ਦਾ ਕੀਤਾ ਉਦਘਾਟਨ

ਦੇਸ਼ ਦੇ ਸੈਨਿਕਾਂ ਵੱਲੋਂ ਦਿੱਤੀਆਂ ਸੇਵਾਵਾਂ ਅਤੇ ਕੁਰਬਾਨੀ ਨੂੰ ਸਨਮਾਨ ਦਿੰਦੇ ਹੋਏ ਚੰਡੀਗੜ ਯੂਨੀਵਰਸਿਟੀ ਵੱਲੋਂ ਫ਼ੌਜੀਆਂ ਦੇ ਬੱਚਿਆਂ ਲਈ 10 ਕਰੋੜ ਦੀ ਵਜ਼ੀਫ਼ਾ ਸਕੀਮ ਜਾਰੀ

5 Dariya News

ਘੜੂੰਆਂ 03-Jan-2022

ਰਾਸ਼ਟਰ ਦੇ ਸਰਵਪੱਖੀ ਵਿਕਾਸ ਲਈ ਨਿੱਜੀ ਖੇਤਰ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਿੱਖਿਆ ਅਤੇ ਵਿਗਿਆਨ ਦੇ ਖੇਤਰਾਂ ਨੂੰ ਵਿਸ਼ਵਪੱਧਰੀ ਬਣਾਉਣ ਲਈ ਸਰਗਰਮ ਅਤੇ ਲੰਬੀ ਮਿਆਦ ਵਾਲੀ ਜਨਤਕ ਅਤੇ ਨਿੱਜੀ ਭਾਈਵਾਲੀ ਬਹੁਤ ਮਹੱਤਵਪੂਰਨ ਹੈ ਤਾਂ ਜੋ ਭਾਰਤ ਦੁਨੀਆਂ ਭਰ ’ਚ ਭਾਰਤ ਨੂੰ ਗਿਆਨ ਭਰਪੂਰ ਆਰਥਿਕਤਾ ਬਣਾਇਆ ਜਾ ਸਕੇ। ਇਸ ਮੌਕੇ ਉਹ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿਖੇ ਉੱਤਰ ਭਾਰਤ ’ਚ ਪਹਿਲੀ ਵਾਰ ਸਥਾਪਿਤ ਹੋਏ ‘ਕਲਪਨਾ ਚਾਵਲਾ ਸਪੇਸ ਸੈਂਟਰ’ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਦੇਸ਼ ਦੇ ਸੈਨਿਕਾਂ ਵੱਲੋਂ ਦਿੱਤੀਆਂ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਚੰਡੀਗੜ ਯੂਨੀਵਰਸਿਟੀ ਵੱਲੋਂ ਦੇਸ਼ ਦੇ ਜਾਬਾਜ਼ ਫ਼ੌਜੀਆਂ ਦੇ ਬੱਚਿਆਂ ਲਈ 10 ਕਰੋੜ ਦੀ ਵਿਸ਼ੇਸ਼ ਵਜ਼ੀਫ਼ਾ ਸਕੀਮ ਦਾ ਉਦਘਾਟਨ ਕੇਂਦਰੀ ਰੱਖਿਆ ਮੰਤਰੀ ਵੱਲੋਂ ਕੀਤਾ ਗਿਆ।ਯੂਨੀਵਰਸਿਟੀ ਵਿੱਚ ਸਥਾਪਿਤ ਕੀਤੇ ਗਏ ਪੁਲਾੜ ਖੋਜ ਕੇਂਦਰ ਦਾ ਉਦੇਸ਼ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ ਅਤੇ ਉਪਗ੍ਰਹਿ ਨਿਰਮਾਣ ਵਿੱਚ ਸਿਖਲਾਈ ਦੇਣਾ ਹੈ। ਇਹ ਪੁਲਾੜ ਕੇਂਦਰ ਅਗਲੇ 6 ਮਹੀਨਿਆਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਇੱਕ ਬਹੁਮੰਤਵੀ ਅਧਾਰਤ ਨੈਨੋ-ਸੈਟੇਲਾਈਟ ਨੂੰ ਵਿਕਸਤ ਕਰਨ ਅਤੇ ਡਿਜ਼ਾਈਨ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ, ਜਿਸ ਨੂੰ ਇਸਰੋ ਦੁਆਰਾ ਸਾਲ 2022 ਵਿੱਚ ਲਾਂਚ ਕੀਤਾ ਜਾਵੇਗਾ।ਚੰਡੀਗੜ ਯੂਨੀਵਰਸਿਟੀ ਦੇ ਸਟੂਡੈਂਟ ਸੈਟੇਲਾਈਟ ਦੇ ਲਾਂਚ ਹੋਣ ਨਾਲ, ਪੰਜਾਬ ਪੁਲਾੜ ਵਿੱਚ ਆਪਣਾ ਸੈਟੇਲਾਈਟ ਸਥਾਪਿਤ ਕਰਨ ਵਾਲਾ ਭਾਰਤ ਦਾ ਪਹਿਲਾ ਸਰਹੱਦੀ ਸੂਬਾ ਬਣ ਜਾਵੇਗਾ। ਉਦਘਾਟਨੀ ਸਮਾਗਮ ਦੌਰਾਨ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਚੰਡੀਗੜ ਯੂਨੀਵਰਸਿਟੀ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਪ੍ਰੋ. ਹਿਮਾਨੀ ਸੂਦ ਅਤੇ ਚੰਡੀਗੜ ਗਰੁੱਪ ਆਫ਼ ਕਾਲਿਜਜ਼ ਦੇ ਪ੍ਰੈਜੀਡੈਂਟ ਸ਼੍ਰੀ ਰਛਪਾਲ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।ਵਿਸ਼ਵ ਦੀਆਂ ਚੋਟੀ ਦੀਆਂ ਬਹੁਰਾਸ਼ਟਰੀ ਕੰਪਨੀਆਂ ਵਿੱਚ ਪਲੇਸਮੈਂਟ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸ਼੍ਰੀ ਰਾਜਨਾਥ ਸਿੰਘ ਵੱਲੋਂ ਆਫ਼ਰ ਲੈਟਰ ਵੀ ਪ੍ਰਦਾਨ ਕੀਤੇ ਗਏ।

ਚੰਡੀਗੜ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ਕਲਪਨਾ ਚਾਵਲਾ ਰਿਸਰਚ ਸੈਂਟਰ ਦੀ ਸ਼ਾਲਾਘਾ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਤਰਾਂ ਦੇ ਯਤਨਾਂ ਨਾਲ ਹੀ ਭਾਰਤ ਭਵਿੱਖ ਦੀਆਂ ਤਕਨਾਲੋਜੀਆਂ ਵਿੱਚ ਮੋਹਰੀ ਦੇਸ਼ ਬਣਕੇ ਉਭਰ ਸਕਦਾ ਹੈ।ਖੋਜ ਕੇਂਦ ਦੀ ਤੁਲਨਾ ਭਾਰਤ ਦੇ ਮਾਣ ਕਲਪਨਾ ਚਾਵਲਾ ਨਾਲ ਕਰਦੇ ਹੋਏ, ਰੱਖਿਆ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਇਹ ਖੋਜ ਸਹੂਲਤ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਲਵੇਗੀ, ਜਿਵੇਂ ਭਾਰਤ ਦੇ ਮਰਹੂਮ ਪੁਲਾੜ ਯਾਤਰੀਆਂ ਨੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਨਾਲ ਆਪਣੇ ਮੂਲ ਦੇਸ਼ ਨੂੰ ਵਿਸ਼ਵਵਿਆਪੀ ਮਾਨਤਾ ਪ੍ਰਦਾਨ ਕਰਵਾਈ ਹੈ।ਸ਼੍ਰੀ ਰਾਜਨਾਥ ਸਿੰਘ ਨੇ ਪਿਛਲੇ ਕੁਝ ਸਾਲਾਂ ਵਿੱਚ ਖੋਜ਼ ਅਤੇ ਨਵੀਨਤਾ, ਪਲੇਸਮੈਂਟ ਅਤੇ ਵਿਸ਼ਵਵਿਆਪੀ ਰੈਂਕਿੰਗਾਂ ਵਿੱਚ ਵੱਡੀਆਂ ਪ੍ਰਾਪਤੀਆਂ ਦਰਜ ਕਰਵਾਉਣ ਲਈ ਚੰਡੀਗੜ ਯੂਨੀਵਰਸਿਟੀ ਦੀ ਸਾਲਾਘਾ ਕੀਤੀ। ਉਨਾਂ ’ਵਰਸਿਟੀਆਂ ਦੀਆਂ ਪ੍ਰਾਪਤੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਨਿੱਜੀ ਖੇਤਰ ਦੀ ਵੱਧ ਰਹੀ ਗੁਣਵੱਤਾਪੂਰਨ ਸ਼ਮੂਲੀਅਤ ਦਾ ਪ੍ਰਤੀਕ ਦੱਸਿਆ।ਉਨਾਂ ਕਿਹਾ ਕਿ ਚੰਡੀਗੜ ਯੂਨੀਵਰਸਿਟੀ ਦੀਆਂ ਉਪਰੋਕਤ ਸਾਰੀਆਂ ਪ੍ਰਾਪਤੀਆਂ ਸਾਡੇ ਦੇਸ਼ ਦੇ ਸਿੱਖਿਆ ਖੇਤਰ ਵਿੱਚ ਨਿੱਜੀ ਖੇਤਰ ਦੀ ਵੱਧਦੀ ਮਹੱਤਤਾ ਦੀਆਂ ਉਦਾਹਰਣਾ ਹਨ।ਉਨਾਂ ਕਿਹਾ ਕਿ ਜੇਕਰ ਦੇਸ਼ ਦੀ ਸਿੱਖਿਆ ਅਤੇ ਵਿਗਿਆਨ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣਾ ਹੈ ਤਾਂ ਦੇਸ਼ ਦੇ ਜਨਤਕ ਅਤੇ ਨਿੱਜੀ ਖੇਤਰ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਅਤੇ ਇਸ ਦਿਸ਼ਾ ਵਿੱਚ ਅਸੀਂ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ।ਉਨਾਂ ਕਿਹਾ ਕਿ ਸਪੇਸ ਤਕਨਾਲੋਜੀ ਰਾਸ਼ਟਰੀ ਵਿਕਾਸ ਤੋਂ ਲੈ ਕੇ ਰਾਸ਼ਟਰੀ ਸੁਰੱਖਿਆ ਤੱਕ ਸਾਡੇ ਜੀਵਨ ਨਾਲ ਡੂੰਘਾਈ ਨਾਲ ਜੁੜਿਆ ਹੈ।ਉਨਾਂ ਕਿਹਾ ਕਿ ਕੇਂਦਰ ਸਰਕਾਰ ਸਪੇਸ ਦੀ ਸਮਰੱਥਾ ਨੂੰ ਸਮਝਦੀ ਹੈ।ਇਸ ਨੂੰ ਨਵੀਆਂ ਉਚਾਈਆਂ ’ਤੇ ਲਿਜਾਦ ਅਤੇ ਦੇਸ਼ ਦੀ ਤਰੱਕੀ ਨੂੰ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹੈ।ਦੇਸ਼ ਦੀ ਮਰਹੂਮ ਪੁਲਾੜ ਯਾਤਰੀ ਕਲਪਨਾ ਚਾਵਲਾ ਨੂੰ ਯਾਦ ਕਰਦਿਆਂ ਰੱਖਿਆ ਮੰਤਰੀ ਨੇ ਉਨਾਂ ਨੂੰ ਮਹਿਲਾ ਸਸ਼ਕਤੀਕਰਨ ਦਾ ਪ੍ਰਤੀਕ ਦੱਸਿਆ।ਚੰਡੀਗੜ ਯੂਨੀਵਰਸਿਟੀ ਦੇ ਮੰਚ ਤੋਂ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੰਦਿਆਂ ਬੇਅੰਤ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਤ ਕਰਨ, ਜੋ ਸਾਰੇ ਖੇਤਰਾਂ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਵਧਾਉਣ ਦੇ ਸਰਕਾਰ ਦੇ ਦਿ੍ਰਸ਼ਟੀਕੋਣ ਨੂੰ ਦਰਸਾਉਂਦਾ ਹੈ।ਉਨਾਂ ਕਿਹਾ ਕਿ ਕਿਸੇ ਵਿਦਿਅਕ ਸੰਸਥਾ ਦਾ ਆਪਣਾ ਪੁਲਾੜ ਖੋਜ਼ ਕੇਂਦਰ ਅਤੇ ਸੈਟੇਲਾਈਟ ਹੋਣਾ ਆਸਾਧਾਰਨ ਕਦਮ ਹੈ।ਖੋਜ ਕੇਂਦਰ ਦੀ ਸਥਾਪਨਾ ਨੂੰ ਨਿਵੇਕਲਾ ਕਾਰਜ ਦੱਸਦਿਆਂ ਉਨਾਂ ਕਿਹਾ ਉਮੀਦ ਜਾਹਿਰ ਕੀਤੀ ਕਿ ਆਰੀਆਭੱਟ, ਵਿਕਰਮ ਸਾਰਾਭਾਈ, ਸਤੀਸ਼ ਧਵਨ ਅਤੇ ਕਲਪਨਾ ਚਾਵਲਾ ਵਰਗੇ ਹਰ ਭਾਰਤੀ ਤੁਹਾਡੇ ਵਿੱਚੋਂ ਉਭਰ ਦੇ ਸਾਹਮਣੇ ਆਉਣਗੇ, ਜੇਕਰ ਤੁਸੀਂ ਜਨੂੰਨ ਅਤੇ ਮਿਹਨਤ ਨਾਲ ਗ੍ਰਹਿਆਂ ਅਤੇ ਤਾਰਾਮੰਡਲਾਂ ਨੂੰ ਵੇਖਦੇ ਹੋ।ਪੁਲਾੜ ਸ਼ਕਤੀ ਦੀ ਮਹੱਤਤਾ ’ਤੇ ਬੋਲਦਿਆਂ ਉਨਾਂ ਕਿਹਾ ਕਿ ਜਿਸ ਸਮੇਂ ਸਾਡੀ ਪੁਲਾੜ ਏਜੰਸੀ ਇਸਰੋ ਤਿਆਰ ਹੋ ਰਹੀ ਸੀ, ਉਸ ਸਮੇਂ ਅਮਰੀਕਾ ਅਤੇ ਯੂ.ਐਸ.ਐਸ.ਆਰ ਵਰਗੇ ਦੇਸ਼ ਦੁਨੀਆਂ ਵਿੱਚ ਪੁਲਾੜ ਖੇਤਰ ਵਿੱਚ ਬੇਮਿਸਾਲ ਤਰੱਕੀ ਕਰ ਚੁੱਕੇ ਸਨ, ਯਾਨੀ ਦੁਨੀਆਂ ਵਿੱਚ ਸਾਡੇ ਲਈ ਥਾਂ ਬਣਾਉਣਾ ਬਹੁਤ ਔਖਾ ਅਤੇ ਚੁਣੌਤੀਪੂਰਨ ਸੀ। ਇਸ ਦੇ ਬਾਵਜੂਦ ਇਸਰੋ ਦੀ ਅਗਵਾਈ ਵਿੱਚ ਸਾਡੇ ਵਿਦਿਆਰਥੀਆਂ ਦੀ ਦਿਨ-ਰਾਤ ਦੀ ਮਿਹਨਤ ਅਤੇ ਸਮਰਪਣ ਨੇ ਪੰਜ ਦਹਾਕਿਆਂ ਵਿੱਚ ਭਾਰਤ ਨੂੰ ਚੋਟੀ ਦੀਆਂ ਪੁਲਾੜ ਸ਼ਕਤੀਆਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ।ਚੰਡੀਗੜ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਡਿਜ਼ਾਇਨ ਅਤੇ ਵਿਕਸਤ ਕੀਤਾ ਗਿਆ ਉਪਗ੍ਰਹਿ, 75ਵੇਂ ਸੁਤੰਤਰਤਾ ਦਿਵਸ 2022 ਦੀ ਪੂਰਵ ਸੰਧਿਆ ’ਤੇ ਪੁਲਾੜ ਵਿੱਚ ਲਾਂਚ ਕੀਤੇ ਜਾ ਰਹੇ 75 ਵਿਦਿਆਰਥੀਆਂ ਦੁਆਰਾ ਬਣਾਏ ਗਏ ਉਪਗ੍ਰਹਿਾਂ ਵਿੱਚੋਂ ਇੱਕ ਹੋਵੇਗਾ।

ਇਸ ਤੋਂ ਇਲਾਵਾ ਚੰਡੀਗੜ ਯੂਨੀਵਰਸਿਟੀ, ਆਈਆਈਟੀ ਕਾਨਪੁਰ, ਆਈ.ਆਈ.ਟੀ ਬੰਬੇ ਵਰਗੇ 13 ਇੰਸਟੀਚਿਊਟਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ, ਜੋ ਕਿ ਆਪਣਾ ਸੈਟੇਲਾਈਟ ਡਿਜ਼ਾਈਨ ਕਰਨ ਅਤੇ ਵਿਕਸਤ ਕਰਨ ਵਾਲੀ ਉੱਤਰੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ।ਦੁਨੀਆ ਭਰ ਵਿੱਚ, ਚੰਡੀਗੜ ਯੂਨੀਵਰਸਿਟੀ ਸੈਟੇਲਾਈਟ ਨੂੰ ਲਗਭਗ 380 ਸਰਗਰਮ ਗ੍ਰਾਊਂਡ ਸਟੇਸ਼ਨਾਂ ਦੁਆਰਾ ਟਰੈਕ ਕੀਤਾ ਜਾਵੇਗਾ। ਇਸ ਤੋਂ ਇਲਾਵਾ 75 ਸਟੂਡੈਂਟ ਸੈਟੇਲਾਈਟ ਮਿਸ਼ਨ ਤੋਂ ਪ੍ਰੇਰਿਤ ਹੋ ਕੇ ਚੰਡੀਗੜ ਯੂਨੀਵਰਸਿਟੀ ਵੱਲੋਂ ਚੰਡੀਗੜ ਯੂਨੀਵਰਸਿਟੀ ਸਟੂਡੈਂਟ ਸੈਟੇਲਾਈਟ ਪ੍ਰੋਜੈਕਟ ਤਹਿਤ 75 ਵਿਦਿਆਰਥੀਆਂ ਨੂੰ ਉੱਘੇ ਭਾਰਤੀ ਵਿਗਿਆਨੀਆਂ ਨੂੰ ਪਦਮ ਸ਼੍ਰੀ ਪ੍ਰੋ. ਆਰ.ਐਮ. ਵਾਸਗਮ, ਪਦਮ ਸ਼੍ਰੀ ਡਾ. ਮਾਈਲਾਸਵਾਮੀ ਅੰਨਾਦੁਰਾਈ, ਪਦਮ ਸ਼੍ਰੀ ਵਾਈ.ਐਸ. ਰਾਜਨ, ਪਦਮ ਭੂਸ਼ਣ ਡਾ. ਬੀ.ਐਨ. ਸੁਰੇਸ਼ ਅਤੇ ਪਦਮ ਸ਼੍ਰੀ ਡਾ. ਬੀ.ਐਨ. ਦੱਤਗੁਰੂ ਆਦਿ ਦੀ ਅਗਵਾਈ ਹੇਠ ਸਿਖਲਾਈ ਦਿੱਤੀ ਜਾ ਰਹੀ ਹੈ।ਯੂਨੀਵਰਸਿਟੀ ਵੱਲੋਂ ਨੈਨੋ-ਸੈਟੇਲਾਈਟ ਲਾਂਚ ਕਰਨਾ ਦੇਸ਼ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ ਕਿਉਂਕਿ ਇਹ ਸਰਹੱਦੀ ਘੁਸਪੈਠ ਦਾ ਪਤਾ ਲਗਾਉਣ, ਖੇਤੀਬਾੜੀ, ਮੌਸਮ ਦੀ ਭਵਿੱਖਬਾਣੀ, ਕੁਦਰਤੀ ਆਫ਼ਤ ਦੀ ਭਵਿੱਖਬਾਣੀ ਨਾਲ ਸਬੰਧਤ ਡਾਟਾ ਇਕੱਠਾ ਕਰੇਗਾ, ਜੋ ਵੱਖ-ਵੱਖ ਸਮੱਸਿਆਵਾਂ ਦੇ ਖੋਜ ਅਤੇ ਅਧਿਐਨ ਵਿੱਚ ਮਦਦਗਾਰ ਹੋਵੇਗਾ।ਮਹੱਤਵਪੂਰਨ ਗੱਲ ਇਹ ਹੈ ਕਿ ਚੰਡੀਗੜ ਯੂਨੀਵਰਸਿਟੀ ਆਈਓਟੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਸੈਟੇਲਾਈਟ ਲਾਂਚ ਕਰਨ ਵਾਲੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੋਵੇਗੀ।ਇਸ ਤੋਂ ਇਲਾਵਾ, ਯੂਨੀਵਰਸਿਟੀ ਕੈਂਪਸ ਵਿੱਚ ਸਥਾਪਿਤ ਗਰਾਊਂਡ ਕੰਟਰੋਲ ਸਟੇਸ਼ਨ ਸੈਟੇਲਾਈਟ ਖੋਜ ਸੁਵਿਧਾਵਾਂ ਨੂੰ ਵਿਕਸਤ ਕਰਨ ਅਤੇ ਉਨਾਂ ਦੇਸ਼ਾਂ ਵਿੱਚ ਸੈਟੇਲਾਈਟ ਲਾਂਚ ਕਰਨ ਵਿੱਚ ਮਦਦ ਕਰੇਗਾ ਜਿਨਾਂ ਕੋਲ ਸੈਟੇਲਾਈਟ ਤਕਨਾਲੋਜੀ ਵਿਕਸਤ ਨਹੀਂ ਹੈ।ਇਸ ਮੌਕੇ ਬੋਲਦਿਆਂ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡਾ ਮੁੱਢਲਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ, ਨਵੀਨਤਾਕਾਰੀ ਅਤੇ ਹੁਨਰਮੰਦ ਸਿੱਖਿਆ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਭਵਿੱਖ ਦੇ ਦਿ੍ਰਸ਼ਟੀਕੋਣ ਅਨੁਸਾਰ ਆਪਣੇ ਹੁਨਰ ਅਤੇ ਕਾਬਲੀਅਤਾਂ ਨੂੰ ਗ੍ਰਹਿਣ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇਬਾਜ਼ ਬਣ ਸਕਣ।ਉਨਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਨੌਜਵਾਨ ਵਿਦਿਆਰਥੀਆਂ ਨੂੰ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਲਈ ਚੰਡੀਗੜ ਯੂਨੀਵਰਸਿਟੀ ਨੇ ਸੀਯੂ ਸੈਟੇਲਾਈਟ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਪੁਲਾੜ ਤਕਨਾਲੋਜੀ ਦੇ ਖੇਤਰ ਵਿੱਚ ਪ੍ਰੈਕਟੀਕਲ ਤਕਨੀਕੀ ਸਿਖਲਾਈ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ 3.5 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੇ ਪੁਲਾੜ ਕੇਂਦਰ ਰਾਹੀਂ ਚੰਡੀਗੜ ਯੂਨੀਵਰਸਿਟੀ ਸਰਬੀਆ, ਬ੍ਰਾਜ਼ੀਲ, ਮਿਸਰ, ਕੋਲੰਬੀਆ, ਤੁਰਕੀ ਸਮੇਤ 57 ਦੇਸ਼ਾਂ ਵਿੱਚ ਸੈਟੇਲਾਈਟ ਖੋਜ ਸਹੂਲਤਾਂ ਵਿਕਸਤ ਕਰਨ ਦੇ ਨਾਲ-ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਸੈਟੇਲਾਈਟ ਡਿਜ਼ਾਈਨ ਲਈ ਸਿਖਲਾਈ ਦੇਣ ਵਿੱਚ ਮਦਦ ਕਰੇਗੀ।ਸ. ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਕੈਂਪਸ ਵਿੱਚ ਸਥਾਪਿਤ ਪੁਲਾੜ ਖੋਜ ਕੇਂਦਰ ਸੈਟੇਲਾਈਟ ਲਈ ਇੱਕ ਗਰਾਊਂਡ ਕੰਟਰੋਲ ਸਟੇਸ਼ਨ ਵਜੋਂ ਕੰਮ ਕਰੇਗਾ ਅਤੇ 28 ਦੇਸ਼ਾਂ ਨਾਲ ਸੰਚਾਰ ਕਾਇਮ ਕਰੇਗਾ ਜੋ ਸੈਟੇਲਾਈਟ ਨੈੱਟਵਰਕ ਓਪਨ ਗਰਾਊਂਡ ਸਟੇਸ਼ਨ ਦਾ ਹਿੱਸਾ ਹਨ।