ਡਿਪਟੀ ਕਮਿਸ਼ਨਰ ਵਲੋਂ ਘਰੇਲੂ ਗੈਸ ਦੀ ਪਾਇਪ ਰਾਹੀਂ ਸਪਲਾਈ ਦੀ ਸ਼ੁਰੂਆਤ
5 Dariya News
ਕਪੂਰਥਲਾ 31-Dec-2021
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਕਪਰੂਥਲਾ ਜਿਲ੍ਹੇ ਵਿਚ ਜ਼ਮੀਨਦੋਜ਼ ਪਾਇਪਾਂ ਰਾਹੀਂ ਘਰੇਲੂ ਗੈਸ ਸਪਲਾਈ ਕਰਨ ਦੀ ਯੋਜਨਾ ਦੀ ਪਿੰਡ ਢਪਈ ਤੋਂ ਸ਼ੁਰੂਆਤ ਕੀਤੀ।ਉਨ੍ਹਾਂ ਢਪਈ ਪਿੰਡ ਦੇ ਸਤਨਾਮ ਸਿੰਘ ਦੇ ਘਰ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਯੋਜਨਾ ਦੀ ਸ਼ੁਰੂਆਤ ਕਰਦਿਆਂ ਇਸਨੂੰ ਲੋਕਪੱਖੀ ਕਰਾਰ ਦਿੱਤਾ, ਜਿਸ ਨਾਲ ਲੋਕਾਂ ਨੂੰ 24 ਘੰਟੇ ਨਿਰਵਿਘਨ ਗੈਸ ਦੀ ਸਪਲਾਈ ਮਿਲ ਸਕੇਗੀ।ਇਸ ਯੋਜਨਾ ਤਹਿਤ ਪੀ.ਐਨ.ਜੀ. (ਪਾਇਨ ਨੈਚੁਰਲ ਗੈਸ) ਦੀ ਸਪਲਾਈ ਸਿੱਧੀ ਲੋਕਾਂ ਦੀ ਰਸੋਈ ਤੱਕ ਹੋਵੇਗੀ, ਜਿਸ ਤਹਿਤ 30 ਹਜਾਰ ਘਰਾਂ ਤੱਕ ਇਹ ਸਪਲਾਈ ਹੋਵੇਗੀ।ਇਸ ਮੌਕੇ ਐਸ.ਡੀ.ਐਮ. ਡਾ. ਜੈਇੰਦਰ ਸਿੰਘ, ਥਿੰਕ ਗੈਸ ਦੇ ਅਧਿਕਾਰੀ ਬਿ੍ਜੇਸ਼ ਸਿੰਘ, ਸੰਜੇ ਸ਼ਰਮਾ, ਜੋਨੀ ਸ਼ਰਮਾ ਹਾਜ਼ਰ ਸਨ।