5 Dariya News

ਸੂਬੇ 'ਚ ਹੋਏ ਵਿਕਾਸ ਕਾਰਜਾਂ ਕਾਰਨ ਪੰਜਾਬ ਸਰਕਾਰ ਪ੍ਰਤੀ ਵਿਸ਼ਵਾਸ ਹੋਇਆ ਪਹਿਲਾਂ ਨਾਲੋਂ ਵੀ ਜ਼ਿਆਦਾ ਮਜਬੂਤ : ਸੁੰਦਰ ਸ਼ਾਮ ਅਰੋੜਾ

ਵਿਧਾਇਕ ਨੇ ਵਾਰਡ ਨੰਬਰ 42 ਦੇ ਮੁਹੱਲਾ ਮਾਨਵਤਾ ਨਗਰ ਅਤੇ ਨਿਊ ਜਗਤਪੁਰਾ ਦੀਆਂ ਗਲੀਆਂ ਵਿੱਚ 20.32 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ

5 Dariya News

ਹੁਸ਼ਿਆਰਪੁਰ 28-Dec-2021

ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਸਾਰੇ ਵਾਰਡਾਂ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।  ਇਹੀ ਕਾਰਨ ਹੈ ਕਿ ਕਾਂਗਰਸ ਸਰਕਾਰ ਪ੍ਰਤੀ ਲੋਕਾਂ ਦਾ ਵਿਸ਼ਵਾਸ ਪਹਿਲਾਂ ਨਾਲੋਂ ਵੀ ਜਿਆਦਾ ਮਜ਼ਬੂਤ ਹੋਇਆ ਹੈ।  ਉਹ ਵਾਰਡ ਨੰਬਰ 42 ਦੇ ਮੁਹੱਲਾ ਮਾਨਵਤਾ ਨਗਰ ਅਤੇ ਨਿਊ ਜਗਤਪੁਰਾ ਦੀਆਂ ਗਲੀਆਂ ਵਿੱਚ 20.32 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।  ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।  ਸ਼ਹਿਰ ਵਿੱਚ ਹਰ ਬੁਨਿਆਦੀ ਸਹੂਲਤ ਤੋਂ ਇਲਾਵਾ ਲੋਕਾਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਹਰ ਪਾਰਕ 'ਚ ਆਊਟਡੋਰ ਜਿੰਮ, ਮੈਟਰੋ ਸਿਟੀ ਦੀ ਤਰਜ਼ 'ਤੇ ਸਮਾਰਟ ਬਾਈਕਸ ਦੀ ਸ਼ੁਰੂਆਤ ਤੋਂ ਇਲਾਵਾ ਪੂਰੇ ਸ਼ਹਿਰ 'ਚ ਸੀ.ਸੀ.ਟੀ.ਵੀ. ਕੈਮਰੇ ਲਗਾ ਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ। ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਵਿਕਾਸ ਨੂੰ ਪਹਿਲ ਦਿੱਤੀ ਹੈ ਅਤੇ ਉਸ ਦੇ ਆਧਾਰ 'ਤੇ ਹੀ ਲੋਕਾਂ ਦੇ ਸਾਹਮਣੇ ਗਈ ਹੈ। ਅੱਜ ਪੂਰੇ ਪੰਜਾਬ ਵਿਚ ਹੁਸ਼ਿਆਰਪੁਰ ਦੇ ਵਿਕਾਸ ਦੀ ਮਿਸਾਲ ਦਿੱਤੀ ਜਾਂਦੀ ਹੈ ਅਤੇ ਇਹ ਸਭ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਬਦੌਲਤ ਹੀ ਸੰਭਵ ਹੋਇਆ ਹੈ।ਇਸ ਮੌਕੇ ਕੌਂਸਲਰ ਦਰਿਪਨ ਸੈਣੀ, ਓਮ ਪ੍ਰਕਾਸ਼ ਸੈਣੀ, ਸ਼ਤਰੂਘਨ ਡੋਗਰਾ, ਰਿੱਕੀ ਤਨੇਜਾ, ਅਮਰ ਸਿੰਘ, ਯੋਗੇਸ਼ ਸ਼ਰਮਾ, ਸੋਹਣ ਲਾਲ, ਅਸ਼ਵਨੀ ਕੁਮਾਰ, ਪ੍ਰੋਫੈਸਰ ਯਸ਼ਪਾਲ ਵਾਲੀਆ, ਦਰਸ਼ਨ ਗਰਗ, ਮੰਜੂ ਬਾਂਸਲ, ਹਰਜੀਤ ਕੌਰ, ਮਨੀਸ਼ਾ ਦੁਰੇਜਾ ਆਦਿ ਵੀ ਹਾਜ਼ਰ ਸਨ।