ਕੁਸ਼ਲਦੀਪ ਸਿੰਘ ਢਿੱਲੋਂ ਨੇ ਸਹਿਕਾਰੀ ਬੈਂਕ ਦੇ ਨਵੇਂ ਚੁਣੇ ਚੇਅਰਮੈਨ ਤੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ
ਦਲਜੀਤ ਸਿੰਘ ਢਿੱਲੋਂ ਬਣੇ ਫਰੀਦਕੋਟ ਕੇਂਦਰੀ ਸਹਿਕਾਰੀ ਬੈਂਕ ਲਿਮ. ਦੇ ਚੇਅਰਮੈਨ
5 Dariya News
ਫਰੀਦਕੋਟ 21-Dec-2021
ਦੀ ਫਰੀਦਕੋਟ ਕੇਂਦਰੀ ਸਹਿਕਾਰੀ ਬੈਂਕ ਲਿਮ.ਫਰੀਦਕੋਟ ਦੇ ਨਵੇਂ ਬੋਰਡ ਆਫ ਡਾਇਰੈਕਟਰਜ਼ ਦੇ ਅਹੁਦੇਦਾਰਾਂ ਦੀ ਚੋਣ ਹੋਈ ਜਿਸ ਵਿੱਚ ਸ੍ਰੀ ਦਲਜੀਤ ਸਿੰਘ ਢਿੱਲੋਂ ਨੂੰ ਬੈਂਕ ਦਾ ਚੇਅਰਮੈਨ ਚੁਣਿਆ ਗਿਆ।ਇਸ ਮੌਕੇ ਫਰੀਦਕੋਟ ਦੇ ਵਿਧਾਇਕ ਅਤੇ ਮਾਰਕਫੈਂਡ ਪੰਜਾਬ ਦੇ ਚੇਅਰਮੈਨ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਬੈਕ ਦੇ ਚੇਅਰਮੈਨ ਦਲਜੀਤ ਢਿੱਲੋਂ ਅਤੇ ਬਾਕੀ ਅਹੁਦੇਦਾਰਾਂ ਨੂੰ ਚੋਣ ਤੇ ਵਧਾਈ ਦਿੰਦਿਆ ਉਨ੍ਹਾਂ ਨੂੰ ਆਪਣੀ ਜਿੰਮੇਵਾਰੀ ਪੂਰੀ ਦ੍ਰਿੜਤਾ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਪ੍ਰੇਰਨਾ ਦਿੱਤੀ ਤੇ ਕਿਹਾ ਕਿ ਉਹ ਸਾਰੇ ਟੀਮ ਵਜੋਂ ਮਿਲਕੇ ਕੰਮ ਕਰਨ ਤਾਂ ਜੋ ਬੈਂਕਾਂ ਤੋਂ ਆਪਣੇ ਰੁਜਗਾਰ ਜਾਂ ਖੇਤੀਬਾੜੀ ਲਈ ਕਰਜਾ ਲੈਣ ਵਾਲੇ ਕਿਸਾਨਾਂ ਤੇ ਆਮ ਲੋਕਾਂ ਨੂੰ ਕਿਸੇ ਤਰ੍ਹਾ ਦੀ ਦਿੱਕਤ ਪੇਸ਼ ਨਾ ਆਵੇ।ਬੈਂਕ ਦੀ ਬਾਕੀ ਚੁਣੀ ਗਏ ਡਾਇਰੈਕਟਰਜ ਵਿੱਚ ਸ੍ਰੀ ਗੁਰਚਰਨ ਸਿੰਘ, ਸ੍ਰੀ ਨਿਰਮਲ ਸਿੰਘ, ਸ੍ਰੀ ਰਮਨਦੀਪ ਸਿੰਘ, ਸ੍ਰੀ ਬਲਕੋਰ ਸਿੰਘ, ਸ੍ਰੀ ਪ੍ਰੀਤਪਾਲ ਸਿੰਘ, ਸ੍ਰੀ ਜਸਵਿੰਦਰ ਸਿੰਘ, ਸ੍ਰੀ ਜਾਗੀਰ ਸਿੰਘ, ਸ੍ਰੀ ਜੈਸ਼ਨਪ੍ਰੀਤ ਸਿੰਘ ਢਿੱਲੋਂ ਆਦਿ ਸ਼ਾਮਲ ਹਨ।