ਚੰਡੀਗੜ੍ਹ ਨੂੰ ਯੂਟੀ ਰੱਖਣ ਲਈ ਵਚਨਬੱਧ
ਉਹ ਵਹਿਮ ਫੈਲਾ ਰਹੇ ਹਨ ਅਸੀਂ ਵਿਕਾਸ ਦੇ ਨਾਮ ’ਤੇ ਅੱਗੇ ਵੱਧ ਰਹੇ ਹਾਂ: ਸੂਦ
5 Dariya News
ਚੰਡੀਗੜ੍ਹ 21-Dec-2021
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਨਗਰ ਨਿਗਮ ਚੋਣ ਪ੍ਰਚਾਰ ਦੌਰਾਨ ਭਾਰਤੀ ਜਨਤੀ ਪਾਰਟੀ ਨੇ ਵਿਕਾਸ ਦਾ ਮੁੱਦਾ ਬਣਾ ਕੇ ਚੋਣ ਪ੍ਰਚਾਰ ਕੀਤਾ ਜਦਕਿ ਵਿਰੋਧੀ ਰਾਜਨੀਤਿਕ ਦਲਾਂ ਇਥੇ ਪ੍ਰਚਾਰ ਦੌਰਾਨ ਕੇਵਲ ਵਹਿਮ ਫੈਲਾਉਣ ਦਾ ਕੰਮ ਕਰ ਰਹੀਆਂ ਹਨ। ਅਰੁਣ ਸੂਦ ਅੱਜ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਪਹਿਲਾਂ ਚੰਡੀਗੜ੍ਹ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੰਜੈ ਟੰਡਨ, ਐਡੀਸ਼ਨਲ ਸਾਲੀਸਟਰ ਜਨਰਲ ਅਤੇ ਸਾਬਕਾ ਸੰਸਦ ਸੱਤਪਾਲ ਜੈਨ, ਮੇਅਰ ਰਵੀਕਾਂਤ ਸ਼ਰਮਾ, ਮਹਾਂਮੰਤਰੀ ਰਾਮਬੀਰ ਭੱਟੀ ਅਤੇ ਪਾਰਟੀ ਬੁਲਾਰੇ ਕੈਲਾਸ਼ ਜੈਨ ਵੀ ਮੌਜੂਦ ਸਨ। ਭਾਜਪਾ ਆਗੂਆਂ ਨੇ ਇਕ ਸੁਰ ਵਿਚ ਦੋਹਰਾਇਆ ਕਿ ਚੰਡੀਗੜ੍ਹ ਕੇਵਲ ਚੰਡੀਗੜ੍ਹ ਵਾਸੀਆਂ ਦਾ ਹੈ। ਪੰਜਾਬ ਜਾਂ ਹਜਿਆਣਾ ਦਾ ਨਹੀਂ ਹੈ। ਇਸਨੂੰ ਪੰਜਾਬ ਨੂੰ ਨਹੀਂ ਸੌਂਪਿਆ ਜਾਵੇਗਾ। ਅਰੁਣ ਸੂਦ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕ ਕੇਵਲ ਵਿਕਾਸ ਚਾਹੁੰਦੇ ਹਨ। ਕਾਂਗਰਸ ਪਾਰਟੀ ਦਾ 14 ਸਾਲ ਤੱਕ ਮੇਅਰ, 15 ਸਾਲ ਤੱਕ ਸੰਸਦ ਰਿਹਾ। ਉਨ੍ਹਾਂ ਦੇ ਸੰਸਦ ਕੇਂਦਰ ਵਿਚ ਮਹੱਤਵਪੂਰਣ ਅਹੁਦੇ ’ਤੇ ਮੰਤਰੀ ਰਹੇ। ਇਸਦੇ ਬਾਵਜੂਦ ਪੂਰੇ ਚੋਣ ਪ੍ਰਚਾਰ ਦੌਰਾਨ ਭਾਜਪਾ ਵਲੋਂ ਵਾਰ ਵਾਰ ਚੁਣੌਤੀ ਦੇਣ ’ਤੇ ਵੀ ਉਹ ਕੋਈ ਪੰਚ ਕੰਮ ਨਹੀਂ ਗਿਣਵਾ ਸਕੇ, ਜਿਸ ਨਾਲ ਚੰਡੀਗੜ੍ਹ ਵਾਸੀਆਂ ਦਾ ਭਲਾ ਹੋਇਆ ਹੋਵੇ।
ਸੂਦ ਨੇ ਕਿਹਾ ਕਿ ਇਸ ਪ੍ਰਚਾਰ ਅਭਿਆਨ ਦੌਰਾਨ ਕਾਂਗਰਸ ਦੀ ਕੌਂਸਲਰ ਸ਼ੀਲਾ ਫੂਲ ਸਿੰਘ ਤੋਂ ਇਲਾਵਾ ਅਕਾਲੀ ਦਲ ਦੇ ਉਮੀਦਵਾਰ ਅਤੇ ਕਾਂਗਰਸ ਦੇ ਕਈ ਸੀਨੀਅਰ ਆਗੂ ਭਾਜਪਾ ਵਿਚ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਨਗਰ ਦੇ ਮੇਅਰ ਰਵੀਕਾਂਤ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਲਗਭਗ ਸਾਰੇ ਉਮੀਦਵਾਰਾਂ ਵਲੋਂ ਆਪਣੇ ਵਾਰਡਾਂ ਦੇ ਵੱਖ ਵੱਖ ਘੋਸ਼ਣਾ ਪੱਤਰ ਜਾਰੀ ਕੀਤੇ ਗਏ ਹਨ। ਕਾਂਗਰਸ ਦੇ ਲੋਕ ਨਗਰ ਨਿਗਮ ’ਤੇ ਜਿੰਦਾ ਲਗਾਉਣ ਦੀ ਗੱਲ ਕਰਦੇ ਸਨ ਉਹ ਅੱਜ ਕਿਸ ਮੂੰਹ ਨਾਲ ਵੋਟ ਮੰਗ ਰਹੇ ਹਨ। ਰਵੀਕਾਂਤ ਨੇ ਸਾਰੀਆਂ 35 ਸੀਟਾਂ ’ਤੇ ਚੋਣ ਜਿੱਤਣ ਦਾ ਦਾਅਵਾ ਕਰਦਿਆਂ ਕਿਹਾ ਕਿ ਭਾਜਪਾ ਨੇ ਆਪਣੇ ਕਾਰਜਕਾਲ ਦੌਰਾਨ ਨਗਰ ਨਿਗਮ ਨੂੰ ਵਿੱਤੀ ਰੂਪ ਨਾਲ ਮਜ਼ਬੂਤ ਕੀਤਾ ਹੈ। ਚੰਡੀਗੜ੍ਹ ਦੇ ਸਾਬਕਾ ਸੰਸਦ ਅਤੇ ਐਡੀਸ਼ਨਲ ਸਾਲੀਸਟਰ ਜਨਰਲ ਸਤਪਾਲ ਜੈਨ ਨੇ ਇਨ੍ਹਾਂ ਚੋਣਾਂ ਦੌਰਾਨ ਕੁੱਝ ਲੋਕਾਂ ਨੇ ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਣ ਦਾ ਝੂਠਾ ਪ੍ਰਚਾਰ ਕੀਤਾ ਹੈ। ਜੈਨ ਨੇ ਕਿਹਾ ਕਿ ਇਹ ਯੋਜਨਾਵਾਂ ਕਾਂਗਰਸ ਦੇ ਕਾਰਜਕਾਲ ਦੌਰਾਨ ਬਣਦੀ ਰਹੀ ਹੈ। ਭਾਜਪਾ ਨੇ ਚੰਡੀਗੜ੍ਹ ਵਿਚ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਕੇ ਵੱਖਰੀ ਪਛਾਣ ਦਿਵਾਉਦੇ ਹੋਏ ਚੰਡੀਗੜ੍ਹ ਦੇ ਗੌਰਵ ਵਿਚ ਵਾਧਾ ਹੋਇਆ ਹੈ। ਇਸਤੋਂ ਪਹਿਲਾਂ ਭਾਜਪਾ ਸਾਬਕਾ ਸੂਬਾ ਪ੍ਰਧਾਨ ਸੰਜੈ ਟੰਡਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਭਾਜਪਾ ਨੇ ਪੂਰੀ ਗੰਭੀਰਤਾ ਨਾਲ ਲੜਿਆ ਹੈ। ਜਿਸਦੇ ਚਲਦਿਆਂ ਇਥੇ ਕੁੱਲ 700 ਤੋਂ 800 ਚੋਣ ਮੀਟਿੰਗਾਂ ਕੀਤੀਆਂ ਗਈਆਂ ਹਨ। ਚੰਡੀਗੜ੍ਹ ਵਿਚ ਵਿਕਾਸ ਦੇ ਨਾਮ ’ਤੇ ਚੋਣ ਲੜਦੇ ਹੋਏ ਯੂ. ਟੀ. ਨੂੰ ਵੱਧ ਅਧਿਕਾਰ ਦਿਵਾਉਣ ਦੀ ਗੱਲ ਕੀਤੀ ਹੈ, ਜਦਕਿ ਵਿਰੋਧੀਆਂ ਨੇ ਕੇਵਲ ਝੂਠ ਦੇ ਬਲ ’ਤੇ ਇਹ ਚੋਣਾਂ ਲੜੀਆਂ ਹਨ। ਟੰਡਨ ਨੇ ਕਿਹਾ ਕਿ ਭਾਜਪਾ ਦੇ ਮੁੜ ਸੱਤਾ ਵਿਚ ਆਉਣ ਤੋਂ ਬਾਅਦ ਇਥੇ ਕੇਂਦਰ ਦੀਆਂ ਯੋਜਨਾਵਾਂ ਨੂੰ ਪਹਿਲ ਦੇ ਮੁਕਾਬਲੇ ਵੱਧ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ।