5 Dariya News

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪ੍ਰਾਪਤ ਸ਼ਿਕਾਇਤ ਦੇ ਸਬੰਧ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਹਾਲੀ ਕਲਾਂ ਦਾ ਦੌਰਾ

ਪੁਲਿਸ ਵਿਭਾਗ ਨੂੰ 30 ਦਸੰਬਰ, 2021 ਤੱਕ ਪੜਤਾਲ ਮੁਕੰਮਲ ਕਰਨ ਦੇ ਦਿੱਤੇ ਹੁਕਮ

5 Dariya News

ਤਰਨ ਤਾਰਨ 21-Dec-2021

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ ਵੱਲੋਂ ਕਮਿਸ਼ਨ ਨੂੰ ਪ੍ਰਾਪਤ ਸ਼ਿਕਾਇਤ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਹਾਲੀ ਕਲਾਂ ਦਾ ਦੌਰਾ ਕੀਤਾ ਗਿਆ।ਪਿੰਡ ਸਰਹਾਲੀ ਕਲਾਂ ਪਹੁੰਚਣ ‘ਤੇ ਰਜਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਪੱਤੀ ਭਰਾਈਪੁਰਾ ਸਰਹਾਲੀ ਕਲਾਂ ਨੇ ਦੱਸਿਆ ਕਿ ਉਹ ਮਜ੍ਹਬੀ ਸਿੱਖ ਜਾਤੀ ਨਾਲ ਸੰਬੰਧ ਰੱਖਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਗੁਰੂ ਠੋਕਰ ਸਾ਼ਹ ਵੀ ਇਸੇ ਪਿੰਡ ਵਿੱਚ ਹੀ ਰਹਿੰਦੇ ਸਨ ਅਤੇ ਉਹਨਾਂ ਨੇ ਇਸ ਜਗ੍ਹਾ ‘ਤੇ ਵਾਲਮੀਕ ਮਹਾਰਾਜ ਦੇ ਮੰਦਰ ਦੀ ਉਸਾਰੀ ਕਰਵਾਈ ਸੀ। ਉਹ ਵੀ ਮਜ੍ਹਬੀ ਸਿੱਖ ਬਰਾਦਰੀ ਨਾਲ ਸੰਬਧਿਤ ਸਨ। ਇਸ ਜਗਾਹ ਤੇ ਮੰਦਰ ਬਣਾ ਕੇ ਉਹ ਪੂਜਾ ਅਰਚਨਾ ਕਰਦੇ ਸਨ। ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਸ ਨੂੰ ਗੱਦੀ ਤੇ ਬਿਠਾ ਦੇ ਮੰਦਰ ਦੀ ਸੇਵਾ ਦਾ ਜੁੰਮਾ ਪਿਛਲੇ 35-40 ਸਾਲਾਂ ਤੋਂ ਸੌਂਪਿਆ  ਹੋਇਆ ਸੀ। ਹੁਣ ਇੱਕ ਹੋਰ ਧਿਰ ਉਸ ਜਗ੍ਹਾ ‘ਤੇ ਉਸਾਰੀ ਕਰਨਾ ਚਾਹੁੰਦੀ ਹੈ।ਇਸ ਤੇ ਮਾਨਯੋਗ ਮੈਂਬਰ ਸਾਹਿਬ ਵੱਲੋਂ ਪੁਲਿਸ ਵਿਭਾਗ ਨੂੰ ਹੁਕਮ ਦਿੱਤੇ ਕਿ ਉਹ ਮਿਤੀ 30 ਦਸੰਬਰ, 2021 ਤੱਕ ਪੜਤਾਲ ਮੁਕੰਮਲ ਕਰਨਗੇ, ਉਦੋਂ ਤੱਕ ਕੋਈ ਉਸਾਰੀ ਦਾ ਕੰਮ ਨਹੀਂ ਕੀਤਾ ਜਾਵੇਗਾ, ਕਿਸੇ ਪ੍ਰਕਾਰ ਦੀ ਕਾਨੂੰਨੀ ਉਲੰਘਣਾ ਨਾ ਕੀਤੀ ਜਾਵੇ।ਸ ਮੌਕੇ ਐੱਸ. ਐੱਚ. ਓ ਸਰਹਾਲੀ ਕਲਾਂ, ਬੀ. ਡੀ. ਪੀ. ਓ ਪੱਟੀ ਅਤੇ ਸ਼੍ਰੀ ਰਾਜਨਦੀਪ ਸਿੰਘ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਭਿੱਖੀਵਿੰਡ ਹਾਜਰ ਹੋਏ।