5 Dariya News

ਬੇਅਦਬੀ ਦੀਆ ਘਟਨਾਵਾ ਗੰਦੀ ਰਾਜਨੀਤੀ ਤੋ ਪ੍ਰੇਰਿਤ ਸਾਜਿਸ਼ ਨੰਗੀ ਕਰਨੀ ਬੇਹੱਦ ਜਰੂਰੀ : ਕਰਨੈਲ ਸਿੰਘ ਪੀਰਮੁਹੰਮਦ

5 Dariya News

ਪਟਿਆਲਾ 19-Dec-2021

ਬੀਤੇ ਕੱਲ ਸ੍ਰੀ ਦਰਬਾਰ ਸਾਹਿਬ ਅੰਦਰ ਰਹਿਰਾਸ ਸਾਹਿਬ ਸਮੇਂ ਜਿਸ ਨੇ ਬੇਅਦਬੀ ਦੀ ਕੋਸਿਸ਼ ਕੀਤੀ ਅਤਿ ਦੂਖਦਾਈ ਘਟਨਾ ਹੈ ਇਸ ਦੀ ਨਿਖੇਦੀ ਕਰਦਿਆ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ , ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੀਤ ਪ੍ਰਧਾਨ ਭਾਈ ਕਸਮੀਰ ਸਿੰਘ ਸੰਘਾ ਪ੍ਰਧਾਨ ਫੈਡਰੇਸ਼ਨ ਸੰਘਾ ਅਤੇ ਭਾਈ ਜਗਰੂਪ ਸਿੰਘ ਚੀਮਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਿਹਾ ਕਿ ਅਜਿਹੇ ਲੋਕ ਕੀ ਸੋਚ ਕੇ ਲੋਕਾਂ ਦੇ ਹਿਰਦਿਆ ਨੂੰ ਲਗਾਤਾਰ ਵਲੂੰਦਰ ਕੇ ਸਿੱਖਾਂ ਦੇ ਪਾਵਨ ਗੁਰਧਾਮਾਂ ਨੂੰ ਨਿਸ਼ਾਨਾਂ ਬਣਾ ਰਹੇ ਹਨ ,ਇਸ ਦੀ ਜਾਂਚ ਗੰਭੀਰਤਾ ਨਾਲ ਸਿੱਖ ਲੀਡਰਸ਼ਿਪ ਨੂੰ ਦਬਾਅ ਪਾਕੇ ਸਰਕਾਰ ਤੋ  ਕਰਵਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾਂ ਵਾਪਰਨ ,ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕ ਕਮੇਟੀ ਦੀ ਟਾਸਕ ਫੋਰਸ ਵਲੋਂ ਉਸ ਵਿਅਕਤੀ ਨੂੰ ਤੁਰੰਤ ਕਾਬੂ ਕਰਨਾ ਅਤਿ ਸਲਾਗਾਯੋਗ ਹੈ ਤੇ ਸੰਗਤ ਵਲੋਂ ਰੋਹ ਵਿਚ ਜੋ ਵੀ ਸੋਧਾ ਲਗਾਇਆ ਗਿਆ ਹੈ ਇਹ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਵਿੱਚ ਦੋਸ਼ੀਆਂ ਦਾ ਪਾਗਲ ਕਿਹ ਕੇ ਬਚ ਜਾਣ ਤੇ ਇਨਸਾਫ ਨਾ ਮਿਲਣ ਕਰਕੇ ਆਪਣੇ ਗੁਰੂ ਦਾ ਕੋਈ ਸਿੱਖ ਵੀ ਨਿਰਾਦਰ ਨਹੀ ਸਹਾਰ ਸਕਦਾ। ਜਿਸ ਕਾਰਨ ਹੀ ਉਨ੍ਹਾਂ ਵਲੋ ਗੁੱਸੇ ਵਿਚ  ਅਜਿਹਾ ਕਰਨਾ ਸੁਭਾਵਿਕ ਵਰਤਾਰਾ ਹੈ ਜਿਸ ਨਾਲ ਅਜਿਹੇ ਗੁਨਾਹ ਕਰਨ ਵਾਲਿਆ ਨੂੰ ਵੀ ਸਬਕ ਮਿਲੇਗਾ ਕਿ ਅਜਿਹਿ ਕਰਨ ਤੇ ਕੀ ਹੋ ਸਕਦਾ ਹੈ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਬਹੁਤ ਹੀ ਗੰਭੀਰ ਸਵਾਲ ਖੜਾ ਕਰਦਿਆ ਕਿਹਾ ਕਿ ਇਹਨਾਂ ਬੇਅਦਬੀ ਦੀਆ ਘਟਨਾਵਾ ਦਾ ਕਿਸ ਰਾਜਨੀਤਿਕ ਪਾਰਟੀ ਨੂੰ ਹੈ ਇਹ ਵਿਚਾਰ ਕਰਨ ਵਾਲੀ ਹੈ । ਇਹ ਫਿਰਕਾਪ੍ਰਸਤ ਸੋਚ ਵਾਲੀ ਜਿਹਨੀਅਤ ਹੈ ਜਿਸ ਨੂੰ ਚੰਗੀ ਤਰਾ ਸਮਝਕੇ ਸਾਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਬੇਹੱਦ ਲੋੜ ਹੈ । ਉਹਨਾਂ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਟਾਸਕ ਫੋਰਸ ਨੂੰ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਦੇਣੀ ਚਾਹੀਦੀ ਹੈ ਤਾ ਜੋ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਤੁਰੰਤ ਦਬੋਚ ਲਿਆ ਜਾਵੇ ।