5 Dariya News

ਸ਼ਹਿਰ ਦੇ ਸਾਰੇ ਵਾਰਡਾਂ ਦਾ ਮਾਸਟਰ ਪਲਾਟ ਨਾਲ ਹੋਵੇਗਾ ਵਿਕਾਸ : ਅਰੁਣ ਸੂਦ

ਭਾਜਪਾ ਪ੍ਰਧਾਨ ਨੇ ਨੇਹਾ ਅਰੋੜਾ ਦਾ ਚੋਣ ਘੋਸ਼ਣਾ ਪੱਤਰ ਕੀਤਾ ਰਿਲੀਜ਼

5 Dariya News

ਚੰਡੀਗੜ੍ਹ 18-Dec-2021

ਚੰਡੀਗੜ੍ਹ ਦੇ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਸੱਤਾ ਵਿਚ ਆਉਣ ਤੋਂ ਬਾਅਦ ਵਾਰਡਾਂ ਦਾ ਮਾਸਟਰ ਪਲਾਨ ਬਣਾ ਕੇ ਵਿਕਾਸ ਕਰਵਾਇਆ ਜਾਵੇਗਾ। ਭਾਜਪਾ ਦੇ ਸਾਰੇ ਉਮੀਦਵਾਰ ਆਪਣੇ ਆਪਣੇ ਵਾਰਡਾਂ ਨੂੰ ਲੈ ਕੇ ਘੋਸ਼ਣਾ ਪੱਤਰ ਤਿਆਰ ਕਰਕੇ ਜਨਤਾ ਵਿਚਕਾਰ ਜਾ ਰਹੇ ਹਨ ਜਦਕਿ ਵਿਰੋਧੀ ਰਾਜਨੀਤਿਕ ਦਲਾਂ ਦੇ ਕੋਲ ਨਾ ਤਾਂ ਕੋਈ ਕੀਤੇ ਕੰਮਾਂ ਦਾ ਹਿਸਾਬ ਹੈ ਅਤੇ ਨਾ ਹੀ ਭਵਿੱਖ ਦੀ ਕੋਈ ਰਣਨੀਤੀ ਹੈ। ਭਾਜਪਾ ਪ੍ਰਧਾਨ ਅੱਜ ਵਾਰਡ ਨੰ. 23 ਤੋਂ ਪਾਰਟੀ ਉਮੀਦਵਾਰ ਨੇਹਾ ਅਰੋੜਾ ਦਾ ਚੋਣ ਘੋਸ਼ਣਾ ਪੱਤਰ ਜਾਰੀ ਕਰਨ ਤੋਂ ਬਾਅਦ ਇਕੱਤਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਕਾਂਗਰਸ ਅਤੇ ਆਪ ਪਾਰਟੀ ਪੂਰੀ ਤਰ੍ਹਾਂ ਨਾਲ ਮੁੱਦਿਆਂ ਤੋਂ ਬਿਨ੍ਹਾਂ ਹੀ ਮੈਦਾਨ ਵਿਚ ਹੈ। ਚੰਡੀਗੜ੍ਹ ਵਾਸੀ ਇਹ ਸਮਝ ਚੁੱਕੇ ਹਨ ਕਿ ਸ਼ਹਿਰ ਦਾ ਵਿਕਾਸ ਭਾਜਪਾ ਦੇ ਨਾਲ ਹੀ ਹੈ। ਇਸ ਮੌਕੇ ਨੇਹਾ ਅਰੋੜਾ ਨੇ ਘੋਸ਼ਣਾ ਪੱਤਰ ਜਾਰੀ ਕਰਦਿਆਂ ਕਿਹਾ ਕਿ ਉਹ ਚੋਣ ਜਿੱਤਣ ਤੋਂ ਬਾਅਦ ਪੂਰੇ ਵਾਰਡ ਵਿਚੋਂ ਕਾਂਗਰਸ ਘਾਹ ਦਾ ਸਫਾਇਆ ਕਰਵਾਏਗੀ ਅਤੇ ਵਾਰਡ ਵਿਚ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖ ਵੱਖ ਕੂੜਾਦਾਨ ਰੱਖੇ ਜਾਣਗੇ। ਉਨ੍ਹਾ ਕਿਹਾ ਕਿ ਸੈਕਟਰ 35 ਦੇ ਕਮਿਊਨਿਟੀ ਸੈਂਟਰ ਨੂੰ ਤੈਅ ਸਮੇਂ ਸੀਮਾ ਵਿਚ ਬਣਵਾਇਆ ਜਾਵੇਗਾ, ਸੈਕਟਰ 34 ਵਿਚ ਕਮਿਊਨਿਟੀ ਸੈਂਟਰ ਦਾ ਨਿਰਮਾਣ ਕਰਵਾਉਣਾ, ਦੂਸਰੀ ਅਤੇ ਤੀਸਰੀ ਮੰਜ਼ਿਲ ’ਤੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਤੰਗ ਰਿਹਾਇਸ਼ੀ ਇਲਾਕਿਆਂ ਲਈ ਪਾਰਕਿੰਗ ਵਿਵਸਥਾ ਕਰਨਾ, ਨੇਬਹਰਹੁੱਡ ਪਾਰਕਾਂ ਦੇ ਚਾਰੇ ਪਾਸੇ ਰੇਲੰਗ ਤੋਂ ਬਾਅਦ 12 ਫੁੱਟ ਦੀ ਥਾਂ ਕੰਕ੍ਰੀਟ ਪਾਰਕਿੰਗ ਬਣਾਈ ਜਾਵੇਗੀ।