5 Dariya News

ਚੰਡੀਗੜ੍ਹ ਵਿਚ ਹਿਮਾਚਲ ਵਾਸੀਆਂ ਦੇ ਵੋਟ ਫੈਸਲਾਕੁੰਨ ਹੋਣਗੇ : ਜੈਰਾਮ ਠਾਕੁਰ

ਹਿਮਚਾਲ ਦੇ ਮੁੱਖ ਮੰਤਰੀ ਨੇ ਕੀਤਾ ਚੋਣ ਮੀਟਿੰਗਾਂ ਨੂੰ ਸੰਬੋਧਨ

5 Dariya News

ਚੰਡੀਗੜ੍ਹ 17-Dec-2021

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਚੰਡੀਗੜ੍ਹ ਨਗਰ ਲਿਗਮ ਚੋਣਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਵੋਟ ਫੈਸਲਾਕੁੰਨ ਹੋਣਗੇ। ਜੈਰਾਮ ਠਾਕੁਰ ਸ਼ੁੱਕਰਵਾਰ ਨੂੰ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਜੈਰਾਮ ਠਾਕੁਰ ਨੇ ਅੱਜ ਵਾਰਡ ਨੰ. 6 ਤੋਂ ਪਾਰਟੀ ਉਮੀਦਵਾਰ ਸਰਵਜੀਤ ਕੌਰ ਢਿੱਲੋਂ ਦੇ ਸਮਰਥਨ ਵਿਚ ਐਮ. ਐਚ. ਸੀ. ਮਾਰਕੀਟ ਗਰਾਊਡ, ਵਾਰਡ ਨੰ. 14 ਤੋਂ ਪਾਰਟੀ ਉਮੀਦਵਾਰ ਕੁਲਜੀਤ ਸਿੰਘ ਸੰਧੂ ਦੇ ਸਮਰਥਨ ਵਿਚ ਧਨਾਸ, ਵਾਰਡ ਨੰ. 11 ਤੋਂ ਪਾਰਟੀ ਉਮੀਦਵਾਰ ਦੇਵਸ਼ਾਲੀ ਦੇ ਸਮਰਥਨ ਵਿਚ ਸੈਕਟਰ 41 ਅਤੇ ਭਾਜਪਾ ਦੇ ਹਿਮਾਚਲ ਸੈਲ ਵਲੋਂ ਸੈਕਟਰ 29 ਵਿਚ ਆਯੋਜਿਤ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਜੈਰਾਮ ਠਾਕੁਰ ਨੇ ਕਿਹਾ ਕਿ ਹਿਮਾਚਲ ਦੇ ਬਹੁਤ ਸਾਰੇ ਲੋਕਾਂ ਨੇ ਚੰਡੀਗੜ੍ਹ ਨੂੰ ਆਪਣਾ ਸਥਾਈ ਆਸ਼ਿਆਨਾ ਬਣਾ ਲਿਆ ਹੈ। ਹਿਮਾਚਲ ਦੇ ਬਹੁਤ ਸਾਰੇ ਲੋਕ ਰੋਜ਼ਾਨਾ ਆਪਣੇ ਕੰਮਕਾਜ ਲਈ ਚੰਡੀਗੜ੍ਹ ਆਉਂਦੇ ਹਨ ਅਤੇ ਚੰਡੀਗੜ੍ਹ ਵਿਚਲੇ ਲੋਕਾਂ ਦੇ ਉਦਯੋਗ ਧੰਦੇ ਹਿਮਾਚਲ ਵਿਚ ਵੀ ਹਨ। 

ਅਜਿਹੇ ਵਿਚ ਹਿਮਾਚਲ ਅਤੇ ਚੰਡੀਗੜ੍ਹ ਵਾਸੀਆਂ ਦੇ ਵਿਚਕਾਰ ਆਪਸੀ ਪਰਿਵਾਰਕ ਸਾਂਝ ਵੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਹਿਮਾਚਲ ਦੇ ਲੋਕਾਂ ਨੂੰ ਚੰਡੀਗੜ੍ਹ ਵਿਚ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਈ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਚੰਡੀਗੜ੍ਹ ਨਿਗਮ ਵਿਚ ਸੱਤਾ ਸੰਭਾਲਣ ਵਾਲੀ ਭਾਜਪਾ ਨੇ ਹਿਮਾਚਲ ਵਾਸੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਇਸ ਮੌਕੇ ਬੋਲਦਿਆਂ ਹਿਮਾਚਲ ਦੇ ਸਹਿ ਮੁਖੀ ਅਤੇ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਸੰਜੈ ਟੰਡਨ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਇਥੇ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਅਤੇ ਸਾਰਿਆਂ ਦਾ ਵਿਸ਼ਵਾਸ਼ ਨੂੰ ਮਜਬੂਤ ਕੀਤਾ ਗਿਆ ਹੈ। ਇਸ ਮੌਕੇ ਜੈਰਾਮ ਠਾਕੁਰ ਦੇ ਸਮਾਗਮਾਂ ਦੇ ਆਯੋਜਕ ਅਤੇ ਪਾਰਟੀ ਦੇ ਮਹਾਂਮੰਤਰੀ ਚੰਦਰਸ਼ੇਖਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਿਗਮ ਚੋਣਾਂ ਵਿਚ ਭਾਜਪਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਠਾਕੁਰ ਦੇ ਦੌਰੇ ਤੋਂ ਬਾਅਦ ਹਿਮਾਚਲ ਵਾਸੀ ਇਕ ਤਰਫਾ ਹੋ ਕੇ ਭਾਜਪਾ ਦੇ ਨਾਲ ਆਉਣਗੇ। ਇਸ ਮੌਕੇ ਵਾਰਡ ਪ੍ਰਧਾਨ ਮਨਦੀਪ ਕੌਰ, ਦੀਪਕ ਉਨਿਆਲ, ਸੁਮਿਤਾ ਕੋਹਲੀ, ਨਰਾਇਣ ਪ੍ਰਸ਼ਾਦ, ਲਲਿਤਾ ਚੌਹਾਨ, ਦੁਰਯੋਧਨ ਰਾਣਾ, ਓ. ਪੀ. ਸਿੰਘ ਸਮੇਤ ਹੋਰ ਕਈ ਆਗੂ ਹਾਜ਼ਰ ਸਨ।