ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ 4.82 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੇ ਉਦਘਾਟਨ
5 Dariya News
ਕਪੂਰਥਲਾ 13-Dec-2021
ਪੰਜਾਬ ਦੇ ਤਕਨੀਕੀ ਸਿੱਖਿਆ, ਬਾਗਬਾਨੀ ਤੇ ਜਲ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਕਪੂਰਥਲਾ ਹਲਕੇ ਦੇ ਪਿੰਡਾਂ ਤੇ ਕਪੂਰਥਲਾ ਸ਼ਹਿਰ ਅੰਦਰ 4.82 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ। ਉਨ੍ਹਾਂ ਹਲਕੇ ਦੇ ਪਿੰਡਾਂ ਅਲੌਦੀਪੁਰ, ਮਾਧੋ ਝੰਡਾ, ਬਿਸ਼ਨਪੁਰ, ਔਜਲਾ ਜੋਗੀ, ਕਾਲਾ ਸੰਘਿਅਂ ਤੇ ਤੋਗਾਂਵਾਲ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਕਾਸ ਕੰਮਾਂ ਲਈ ਵੱਡੀ ਪੱਧਰ ’ਤੇ ਗਰਾਂਟਾਂ ਦਿੱਤੀਆਂ ਗਈਆਂ ਹਨ, ਜਿਸ ਕਰਕੇ ਵਿਭਾਗਾਂ ਦੇ ਅਧਿਕਾਰੀ ਤੇ ਸਰਪੰਚ-ਪੰਚ ਆਦਿ ਇਨ੍ਹਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ।ਉਨ੍ਹਾਂ ਅੱਜ ਅਲੌਦੀਪੁਰ ਵਿਖੇ 33 ਲੱਖ, ਮਾਧੋਝੰਡਾ ਵਿਖੇ 52.56 ਲੱਖ, ਬਿਸ਼ਨਪੁਰ ਵਿਖੇ 98.50 ਲੱਖ, ਔਜਲਾ ਜੋਗੀ ਵਿਖੇ 64.50 ਲੱਖ, ਕਾਲਾ ਸੰਘਿਆਂ ਵਿਖੇ 74 ਲੱਖ ਤੇ ਤੋਗਾਂਵਾਲ ਵਿਖੇ 66.80 ਲੱਖ ਰੁਪੈ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ।ਇਸ ਤੋਂ ਇਲਾਵਾ ਕੈਬਨਿਟ ਮੰਤਰੀ ਵਲੋਂ ਸ਼ਹਿਰ ਕਪੂਰਥਲਾ ਅੰਦਰ ਵਾਰਡ ਨੰਬਰ 2 ਦੇ ਮੁਹੱਲਾ ਜੱਟਪੁਰਾ ਵਿਖੇ 22 ਲੱਖ ਨਾਲ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸੇ ਤਰ੍ਹਾਂ ਵਾਰਡ ਨੰਬਰ 31 ਵਿਖੇ 23 ਲੱਖ, ਵਾਰਡ ਨੰਬਰ 23 ਵਿਖੇ 24 ਲੱਖ ਤੇ ਵਾਰਡ ਨੰਬਰ 15 ਵਿਖੇ 24 ਲੱਖ ਰੁਪੈ ਦੀ ਲਾਗਤ ਨਾਲ ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਬੀ.ਡੀ.ਪੀ.ਓ. ਅਮਰਜੀਤ ਸਿੰਘ, ਇਲਾਕੇ ਦੇ ਸਰਪੰਚ-ਪੰਚ ਤੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।