ਪੇਡਾ ਵੱਲੋਂ ਸੂਬੇ ਵਿਚ ਝੋਨੇ ਦੀ ਪਰਾਲੀ ’ਤੇ ਅਧਾਰਿਤ ਪੰਜਾਬ ਬਾਇਓਗੈਸ ਪ੍ਰਾਜੈਕਟਾਂ ਲਈ ਸਮਝੌਤਾ ਸਹੀਬੰਦ
5 Dariya News
ਚੰਡੀਗੜ 29-Nov-2021
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਅਤੇ ਪੇਡਾ ਦੇ ਚੇਅਰਮੈਨ ਐਚ.ਐਸ.ਹੰਸਪਾਲ ਦੀ ਮੌਜੂਦਗੀ ਵਿਚ ਸੂਬੇ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੀ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਮੈਸਰਜ ਐਵਰਐਨਵਾਇਰੋ ਰਿਸੋਰਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ, ਮੁੰਬਈ ਨਾਲ ਸੂਬੇ ਵਿੱਚ ਝੋਨੇ ਦੀ ਪਰਾਲੀ ‘ਤੇ ਅਧਾਰਤ ਪੰਜ ਬਾਇਓਗੈਸ ਪ੍ਰੋਜੈਕਟਾਂ ਲਈ ਦਸਤਖਤ ਕਰਕੇ ਸਮਝੌਤਾ ਸਹੀਬੰਦ ਕੀਤਾ।ਇਸ ਮੌਕੇ ਪੇਡਾ ਦੇ ਸੀ.ਈ.ਓ ਰੰਧਾਵਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਜਗਰਾਉਂ, ਮੋਗਾ, ਧੂਰੀ, ਪਾਤੜਾਂ ਅਤੇ ਫਿਲੌਰ ਤਹਿਸੀਲਾਂ ਵਿੱਚ ਸਥਾਪਤ ਕੀਤੇ ਜਾਣਗੇ। ਇਹ ਕੰਪਨੀ, ਰਾਜ ਦੀ ਐਨ.ਆਰ.ਐਸ.ਈ.ਨੀਤੀ-2012 ਦੇ ਤਹਿਤ ਬਣਾਉਣ, ਚਲਾਉਣ ਅਤੇ ਮਾਲਕੀ (ਬੀਓਓ) ਦੇ ਅਧਾਰ ‘ਤੇ ਲਗਭਗ 500 ਕਰੋੜ ਰੁਪਏ ਦੇ ਨਿੱਜੀ ਨਿਵੇਸ ਨਾਲ ਇਨਾਂ ਪ੍ਰੋਜੈਕਟਾਂ ਦੀ ਸਥਾਪਨਾ ਕਰੇਗੀ। ਇਨਾਂ ਪ੍ਰੋਜੈਕਟਾਂ ਦੀ ਕੁੱਲ ਸਮਰੱਥਾ 222000 ਘਣ ਮੀਟਰ ਰਾਅ ਬਾਇਓ ਗੈਸ ਪ੍ਰਤੀ ਦਿਨ ਹੈ ਜਿਸ ਨੂੰ ਸੁੱਧ ਕੀਤਾ ਜਾਵੇਗਾ ਤਾਂ ਜੋ ਪ੍ਰਤੀ ਦਿਨ 92 ਟਨ ਬਾਇਓ ਸੀਐਨਜੀ/ਸੀਬੀਜੀ ਪ੍ਰਾਪਤ ਕੀਤੀ ਜਾ ਸਕੇ। ਇਨਾਂ ਪ੍ਰੋਜੈਕਟਾਂ ਵਿੱਚ ਉਪ-ਉਤਪਾਦ ਵਜੋਂ ਜੈਵਿਕ ਖਾਦ ਵੀ ਤਿਆਰ ਕੀਤੀ ਜਾਵੇਗੀ ਜੋ ਖੇਤੀ ਜਮੀਨ ਦੀ ਉਪਜਾਊ ਸਕਤੀ ਨੂੰ ਵਧਾਏਗੀ ਅਤੇ ਰਸਾਇਣਕ ਖਾਦ ਦੀ ਵਰਤੋਂ ਨੂੰ ਵੀ ਬਦਲੇਗੀ।ਇਹ ਪ੍ਰੋਜੈਕਟ ਦਸੰਬਰ, 2023 ਤੱਕ ਜਾਂ ਇਸ ਤੋਂ ਪਹਿਲਾਂ ਬਾਇਓ ਸੀਐਨਜੀ ਦਾ ਵਪਾਰਕ ਉਤਪਾਦਨ ਸੁਰੂ ਕਰ ਦੇਣਗੇ। ਇਹ ਪ੍ਰੋਜੈਕਟ ਲਗਭਗ 7000 ਵਿਅਕਤੀਆਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜਗਾਰ ਪ੍ਰਦਾਨ ਕਰਨਗੇ। ਇਨਾਂ ਪ੍ਰਾਜੈਕਟਾਂ ਦੇ ਚਾਲੂ ਹੋਣ ‘ਤੇ ਲਗਭਗ 3.5 ਲੱਖ ਟਨ ਸਾਲਾਨਾ ਝੋਨੇ ਦੀ ਪਰਾਲੀ ਦੀ ਖਪਤ ਹੋਵੇਗੀ। ਇਸ ਤਰਾਂ ਰਾਜ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਇਨਾਂ ਪ੍ਰਾਜੈਕਟਾਂ ਲਈ ਖੇਤੀ ਦੀ ਰਹਿੰਦ-ਖੂੰਹਦ ਦੀ ਵਿਕਰੀ ਨਾਲ ਵੀ ਲਾਭ ਹੋਵੇਗਾ ਅਤੇ ਪਰਾਲੀ ਸਾੜਨ ਦੀ ਸਮੱਸਿਆ ਤੋਂ ਵੀ ਕਾਫੀ ਨਿਜਾਤ ਮਿਲੇਗੀ।
ਸੀ.ਈ.ਓ. ਨੇ ਅੱਗੇ ਦੱਸਿਆ ਕਿ ਪੇਡਾ ਨੇ ਰਾਜ ਵਿੱਚ ਕੁੱਲ 263 ਟਨ ਪ੍ਰਤੀ ਦਿਨ ਸਮਰੱਥਾ ਵਾਲੇ 23 ਅਜਿਹੇ ਬਾਇਓ ਸੀਐਨਜੀ ਪ੍ਰੋਜੈਕਟ, ਪ੍ਰਾਈਵੇਟ ਡਿਵੈਲਪਰਾਂ ਨੂੰ ਬੀਓਓ ਦੇ ਅਧਾਰ ‘ਤੇ ਅਲਾਟ ਕੀਤੇ ਹਨ, ਜਿਨਾਂ ਵਿੱਚ ਉਪਰੋਕਤ 5 ਪ੍ਰੋਜੈਕਟ ਵੀ ਸਾਮਲ ਹਨ। ਇਹ ਪ੍ਰੋਜੈਕਟ 2022-23 ਅਤੇ 2023-24 ਤੱਕ ਲਗਭਗ 1300-1500 ਕਰੋੜ ਰੁਪਏ ਦੇ ਨਿੱਜੀ ਨਿਵੇਸ ਨਾਲ ਪੂਰੇ ਕੀਤੇ ਜਾਣਗੇ। ਇਨਾਂ ਪ੍ਰੋਜੈਕਟਾਂ ਨਾਲ ਲਗਭਗ 35000 ਵਿਅਕਤੀਆਂ ਨੂੰ ਸਿੱਧੇ/ਅਸਿੱਧੇ ਤੌਰ ‘ਤੇ ਰੁਜਗਾਰ ਮਿਲੇਗਾ। ਇਹ ਪ੍ਰੋਜੈਕਟ ਚਾਲੂ ਹੋਣ ‘ਤੇ ਲਗਭਗ 9 ਲੱਖ ਟਨ ਸਾਲਾਨਾ ਝੋਨੇ ਦੀ ਪਰਾਲੀ ਦੀ ਖਪਤ ਕਰਨਗੇ।ਮੈਸਰਜ ਵਰਬੀਓ ਇੰਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਪਿੰਡ ਭੁਟਾਲ ਕਲਾਂ, ਜਲਿਾ ਸੰਗਰੂਰ ਵਿੱਚ ਪ੍ਰਤੀ ਦਿਨ 33.23 ਟਨ ਬਾਇਓ-ਸੀਐਨਜੀ ਸਮਰੱਥਾ ਦਾ ਸਥਾਪਤ ਕੀਤਾ ਜਾ ਰਿਹਾ ਸਭ ਤੋਂ ਵੱਡਾ ਪ੍ਰੋਜੈਕਟ ਹੈ, ਦਸੰਬਰ 2021 ਤੱਕ ਵਪਾਰਕ ਉਤਪਾਦਨ ਸੁਰੂ ਕਰ ਦੇਵੇਗਾ। ਇਸ ਪ੍ਰੋਜੈਕਟ ਵਿੱਚ ਲਗਭਗ 1.25 ਲੱਖ ਟਨ ਝੋਨੇ ਦੀ ਪਰਾਲੀ ਦੀ ਖਪਤ ਕੀਤੀ ਜਾਵੇਗੀ।ਮੈਸਰਜ ਐਵਰਐਨਵਾਇਰੋ ਰਿਸੋਰਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੇ ਸੂਬੇ ਵਿੱਚ 5 ਹੋਰ ਬਾਇਓ ਸੀਐਨਜੀ ਪ੍ਰੋਜੈਕਟਾਂ ਦੀ ਅਲਾਟਮੈਂਟ ਲਈ ਵੀ ਪੇਡਾ ਨੂੰ ਬੇਨਤੀ ਕੀਤੀ ਹੈ। ਪੇਡਾ ਦੁਆਰਾ ਕੰਪਨੀ ਨੂੰ ਅਗਲੇਰੀ ਲੋੜੀਂਦੀ ਕਾਰਵਾਈ ਲਈ ਇਹਨਾਂ ਪ੍ਰੋਜੈਕਟਾਂ ਦੀਆਂ ਪੂਰਵ ਸੰਭਾਵਨਾਵਾਂ ਦੀਆਂ ਰਿਪੋਰਟਾਂ ਪੇਸ ਕਰਨ ਲਈ ਕਿਹਾ ਗਿਆ ਹੈ।ਮੈਸਰਜ ਐਵਰਐਨਵਾਇਰੋ ਰਿਸੋਰਸ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਗ੍ਰੀਨ ਗ੍ਰੋਥ ਇਕੁਇਟੀ ਫੰਡ ਦੀ 100 ਫੀਸਦੀ ਸਹਾਇਕ ਕੰਪਨੀ ਹੈ, ਜਿਸ ਦਾ ਸਮਰਥਨ ਰਾਸਟਰੀ ਬੁਨਿਆਦੀ ਢਾਂਚਾ ਅਤੇ ਨਿਵੇਸ ਫੰਡ, ਭਾਰਤ ਸਰਕਾਰ ਅਤੇ ਵਿਦੇਸੀ, ਰਾਸਟਰ ਮੰਡਲ ਅਤੇ ਵਿਕਾਸ ਦਫਤਰ (ਐਫ.ਸੀ.ਡੀ.ਓ.), ਯੂ.ਕੇ. ਸਰਕਾਰ ਦੁਆਰਾ ਕੀਤਾ ਜਾਂਦਾ ਹੈ।ਇਸ ਮੌਕੇ ਐਨ.ਆਰ.ਈ.ਐਸ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਨ.ਪੀ.ਐਸ. ਰੰਧਾਵਾ ਅਤੇ ਐਗਜ਼ੈਕਟਿਵ ਡਾਇਰੈਕਟਰ (ਸਾਬਕਾ ਸੰਯੁਕਤ ਸਕੱਤਰ, ਭਾਰਤ ਸਰਕਾਰ) ਦੀਪਕ ਅਗਰਵਾਲ ਵੀ ਹਾਜਰ ਸਨ।