5 Dariya News

ਲਗਪਗ 4 ਸਾਲਾਂ ਤੋਂ ਵਿਛੜੀ ਬਜ਼ੁਰਗ ਔਰਤ ਦਾ ਆਪਣੇ ਪਰਿਵਾਰ ਨਾਲ ਹੋਇਆ ਮਿਲਾਪ

5 Dariya News

ਕੁਰਾਲੀ 27-Nov-2021

ਲਗਪਗ 4 ਸਾਲ ਪਹਿਲਾਂ ਆਪਣਿਆਂ ਤੋਂ ਵਿਛੜੀ ਬਜ਼ੁਰਗ ਔਰਤ ਨੂੰ 'ਪ੍ਰਭ ਆਸਰਾ' ਸੰਸਥਾ ਦੇ ਪ੍ਰਬੰਧਕਾਂ ਵੱਲੋਂ 'ਮਿਸ਼ਨ ਮਿਲਾਪ' ਮੁਹਿੰਮ ਤਹਿਤ ਆਪਣੇ ਪਰਿਵਾਰ ਨਾਲ ਮਿਲਿਆ ਗਿਆ ।ਇਸ ਸਬੰਧੀ ਗੱਲ ਬਾਤ ਕਰਦਿਆਂ ਸੰਸਥਾ ਦੇ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦਸਿਆ ਕਿ ਅੱਜ ਤੋਂ 3 ਸਾਲ 7 ਮਹੀਨੇ ਪਹਿਲਾ ਇਕ ਬਜ਼ੁਰਗ ਮਾਤਾ ਵਿਦਿਆ ਜੀ (65) ਨੂੰ ਪ੍ਰਸ਼ਾਸ਼ਨ ਵਲੋਂ ਰੋਪੜ ਰੇਲਵੇ ਸਟੇਸ਼ਨ ਦੇ ਕੋਲੋਂ ਬੜੀ ਹੀ ਤਰਸਯੋਗ ਤੇ ਲਾਵਾਰਿਸ ਹਾਲਤ ਵਿਚ ਰੁੱਲ ਰਹੀ ਨੂੰ ਚੁੱਕ ਕੇ ਪ੍ਰਭ ਆਸਰਾ ਕੁਰਾਲੀ ਵਿਖੇ ਦਾਖਿਲ ਕਰਵਾਇਆ ਗਿਆ ਸੀ । ਦਾਖਲੇ ਸਮੇ ਇਹਨਾਂ ਦੀ ਹਾਲਤ ਕਾਫੀ ਖ਼ਰਾਬ ਸੀ ਤੇ ਇਹ ਆਪਣੇ ਨਾਮ ਤੋਂ ਇਲਾਵਾ ਹੋਰ ਕੁਝ ਦੱਸਣ ਵਿਚ ਅਸਮਰਥ ਸੀ । ਪ੍ਰਮਾਤਮਾ ਦੀ ਕਿਰਪਾ ਸਦਕਾ ਤੇ ਪ੍ਰਭ ਆਸਰਾ ਵਿਚ ਮਿਲੇ ਇਲਾਜ ਤੇ ਪਿਆਰ ਨਾਲ ਵਿਦਿਆ ਜੀ ਦੀ ਮਾਨਸਿਕ ਹਾਲਤ ਵਿਚ ਸੁਧਾਰ ਆਇਆ ਤੇ ਉਹਨਾਂ ਨੇ ਆਪਣਾ ਪਤਾ ਦੱਸਿਆ ।ਸੰਸਥਾ ਦੇ ਵੋਲੰਟੀਅਰ ਮੈਂਬਰ ਵੱਲੋ ਉਸ ਦੇ ਦਸੇ ਪਤੇ ਤੇ ਸੰਪਰਕ ਕਰਨ ਤੇ ਉਸਨੂੰ ਲੈਣ ਉਸਦਾ ਪੋਤਾ ਤੇ ਹੋਰ ਸਕੇ ਸਬੰਧੀ ਸੰਸਥਾ ਪਹੁੰਚੇ। ਵਾਰਿਸਾ ਨਾਲ ਗੱਲ ਬਾਤ ਕਰਨ ਤੇ ਪਤਾ ਲਗਿਆ ਕਿ ਵਿਦਿਆ ਜੀ ਲਗਪਗ 4 ਸਾਲ ਪਹਿਲਾ ਅਚਾਨਕ ਘਰੋਂ ਨਿਕਲੇ ਤੇ ਮੁੜ ਵਾਪਿਸ ਨਾ ਆਏ । ਜਿਸਦੀ ਬਹੁਤ ਜਗਾ ਭਾਲ ਕੀਤੀ, ਪਰ ਵਿਦਿਆ ਜੀ ਦਾ ਕੁਝ ਪਤਾ ਨਾ ਲਗਿਆ ।ਵਾਰਿਸਾ ਨੇ ਵਿਦਿਆ ਜੀ ਦੇ ਮਿਲਣ ਦੀ ਖੁਸ਼ੀ ਪ੍ਰਗਟਾਈ ਤੇ ਸੰਸਥਾ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਪ੍ਰਬੰਧਕਾਂ ਵੱਲੋ ਕਾਗਜ਼ੀ ਕਾਰਵਾਈ ਕਰਨ ਉਪਰੰਤ ਵਿਦਿਆ ਜੀ ਨੂੰ ਵਾਰਿਸਾਂ ਦੇ ਸਪੁਰਦ ਕਰ ਦਿੱਤਾ ਗਿਆ।