ਪੰਜਾਬੀ ਸਟਾਰ ਪ੍ਰਿੰਸ ਕੇਜੇ ਨੇ ਆਰੀਅਨਜ਼ ਦੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ
5 Dariya News
ਰਾਜਪੁਰਾ 18-Nov-2021
ਆਰੀਅਨਜ਼ ਗਰੁੱਪ ਆਫ਼ ਕਾਲੇਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਵਿਖੇ ਅਭਿਨੇਤਾ ਪ੍ਰਿੰਸ ਕਮਲਜੀਤ, ਧੀਰਜ ਕੁਮਾਰ ਅਤੇ ਇਰਵਿਨ ਮੀਤ ਕੌਰ ਸਮੇਤ ਆਉਣ ਵਾਲੀ ਪੰਜਾਬੀ ਫਿਲਮ “ਵਾਰਨਿੰਗ” ਦੀ ਸਟਾਰਕਾਸਟ ਨੇ ਵਿਦਿਆਰਥੀਆਂ ਅਤੇ ਸਟਾਫ਼ ਨਾਲ ਆਰੀਅਨਜ਼ ਕੈਂਪਸ ਵਿੱਚ ਇੱਕ ਮੀਟ ਐਂਡ ਗ੍ਰੀਟ ਸੈਸ਼ਨ ਦੌਰਾਨ ਗੱਲਬਾਤ ਕੀਤੀ। ਸਟਾਰਕਾਸਟ ਨੇ ਆਉਣ ਵਾਲੀ ਪੰਜਾਬੀ ਮੂਵੀ “ਵਾਰਨਿੰਗ”ਦੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।ਸਟਾਰਕਾਸਟ ਨੇ ਫਿਲਮ ਵਿੱਚ ਨਿਭਾਈਆਂ ਵੱਖ-ਵੱਖ ਭੂਮਿਕਾਵਾਂ ਦੇ ਆਪਣੇ ਅਨੁਭਵ ਵੀ ਸਾਂਝੇ ਕੀਤੇ। ਫਿਲਮ 19 ਨਵੰਬਰ(ਅੱਜ) ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਵਾਰਨਿੰਗ ਮੂਵੀ ਵਿੱਚ ਐਕਸ਼ਨ‚ ਬਦਲਾ‚ ਡਰਾਮਾ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜੋ ਇੱਕ ਵਧੀਆ ਸਿਨੇਮੈਟਿਕ ਅਨੁਭਵ ਦਾ ਵਾਅਦਾ ਕਰਦਾ ਹੈ। ਅਮਰ ਹੁੰਦਲ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਧੀਰਜ ਕੁਮਾਰ ਅਤੇ ਮਹਾਬੀਰ ਭੁੱਲਰ ਮੁੱਖ ਕਿਰਦਾਰ ਵਜੋਂ ਨਜ਼ਰ ਆਉਣਗੇ।