5 Dariya News

ਸੰਗਰੂਰ ਤੇ ਮੁਹਾਲੀ ਤੋਂ ਦੋ ਦਰਜਨ ਤੋਂ ਵੱਧ ਕਾਂਗਰਸੀ ਤੇ ਆਪ ਆਗੂ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ’ਚ ਹੋਏ ਸ਼ਾਮਲ

5 Dariya News

ਮੋਹਾਲੀ 13-Nov-2021

ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸੰਗਰੂਰ ਤੇ ਮੁਹਾਲੀ ਜ਼ਿਲ੍ਹਿਆਂ ਤੋਂ ਦੋ ਦਰਜਨ ਤੋਂ ਵਧੇਰੇ ਕਾਂਗਰਸੀ ਤੇ ਆਪ ਆਗੂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ।ਇਹਨਾਂ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਰਾਜਪੁਰਾ ਵਿਖੇ ਬੀਤੀ ਸ਼ਾਮ ਸਿਰੋਪਾਓ ਦੇ ਕੇ ਸਨਮਾਨਤ ਕੀਤਾ।ਇਸ ਮੌਕੇ ਸਰਦਾਰ ਬਾਦਲ ਨੇ  ਇਹਨਾਂ ਆਗੂਆਂ ਨੂੰ ਭਰੋਸਾ ਦੁਆਇਆ ਕਿ ਜਿਸ ਵਿਸ਼ਵਾਸ ਨਾਲ ਇਹ ਆਗੂ ਪਾਰਟੀ ਨਾਲ ਜੁੜੇ ਹਨ, ਪਾਰਟੀ ਉਹਨਾਂ ਦਾ ਯਕੀਨ ਬਰਕਰਾਰ ਰੱਖੇਗੀ। ਉਹਨਾਂ ਕਿਹਾ ਕਿ ਸੂਬੇ ਭਰ ਦੇ ਲੋਕਾਂ ਅਤੇ ਸਿਆਸੀ ਚੇਹਰਿਆਂ ਵੱਲੋਂ ਪਾਰਟੀ ਵਿਚ ਸ਼ਾਮਲ ਹੋਣ ਨਾਲ ਅਕਾਲੀ ਦਲ-ਬਸਪਾ ਗਠਜੋੜ ਦੇ ਆਧਾਰ ਦੇ ਨਾਲੋ-ਨਾਲ ਪੰਜਾਬ ਦੇ ਸਰਬਪੱਖੀਵਿਕਾਸ  ਲਈ ਸਾਡੀ ਵਚਨਬੱਧਾ ਵੀ ਮਜ਼ਬੂਤ ਹੁੰਦੀ ਜਾ ਰਹੀ ਹੈ।ਇਸ ਮੌਕੇ ਕਾਂਗਰਸ ਤੋਂ ਸ਼ਾਮਲ ਹੋਣ ਵਾਲਿਆਂ ਵਿਚ ਪਦਮ ਕੁਮਾਰ ਚਾਵਲਾ ਜਨਰਲ ਸਕੱਤਰ ਐਸ ਸੀ ਵਿੰਗ ਸੰਗਰੂਰ, ਟਿੰਕਾ ਵਾਈਸ ਪ੍ਰਧਾਨ ਐਸ ਸੀ ਵਿੰਗ ਸ਼ਹਿਰੀ ਸੰਗਰੂਰ, ਵਿਨੋਦ ਟਾਂਕ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਯੂਥ ਆਗੂ, ਸ਼ੰਕਰ ਯੂਥ ਇੰਚਾਰਜ, ਵਿਕਾਸ ਕੁਮਾਰ, ਨਛੱਤਰ ਸਿੰਘ ਚੰਗਾਲ, ਕਾਲਾ, ਸਤਿਗੁਰ ਸਿੰਘ ਰਵੀ, ਡਾ. ਬਲਦੇਵ ਸਿੰਘ ਬਡਰੁੱਖਾਂ ਸ਼ਾਮਲ ਹਨ।

ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸੁਖਵਿੰਦਰ ਸਿੰਘ ਧੀਮਾਨ ਦਫਤਰ ਇੰਚਾਰਜ ਸੰਗਰੂਰ ਐਮ ਪੀ ਭਗਵੰਤ ਸਿੰਘ ਮਾਨ, ਖੁਸ਼ਵੰਤ ਸਿੰਘ ਸਰਕਲ ਇੰਚਾਰਜ ਸੰਗਰੂਰ, ਜਸਪ੍ਰੀਤ ਸਿੰਘ ਸਰਕਲ ਇੰਚਾਰਜ ਫੈਜਗੜ੍ਹ ਅਮਰਗੜ੍ਹ, ਬਾਬਾ ਪਿਆਰਾ ਸਿੰਘ ਸਰਕਲ ਇੰਚਾਰਜ ਸੰਗਰੂਰ, ਹਰੀਸ਼ ਚੰਦਰ ਸਰਕਲ ਇੰਚਾਰਜ, ਜਸ਼ਨਦੀਪ ਸਿੰਘ ਜੱਸੀ ਬਲਾਕ ਇੰਚਾਰਜ, ਗਗਨ ਕਲੇਰ ਸਰਕਲ ਇੰਚਾਰਜ ਧੂਰੀ, ਮੋਂਟੀ ਮੁਹਾਲੀ,  ਮੋਹਿਤ ਵਰਮਾ, ਜਸਪ੍ਰੀਤ ਮੁਹਾਲੀ, ਪਰਦੀਪ ਸਿੰਘ ਮੁਹਾਲੀ, ਜਤਿੰਦਰ ਸਿੰਘ ਮੁਹਾਲੀ ਅਤੇ ਸੁੱਖੀ ਪਟਿਆਲਾ ਤੋਂ ਇਲਾਵਾ ਅਕਾਲੀ ਦਲ ਸੰਯੁਕਤ ਦੇ ਆਗੂ ਐਡਵੋਕੇਟ ਗਗਨਦੀਪ ਸਿੰਘ ਮਾਂਗਟ ਸਾਬਕਾ ਪ੍ਰਧਾਨ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਸ਼ਾਮਲ ਹਨ।ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ,  ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਤੇਜਿੰਦਰ ਸਿੰਘ ਮਿੱਡੂਖੇੜਾ, ਰਾਜਪੁਰਾ ਤੋਂ ਉਮੀਦਵਾਰ ਚਰਨਜੀਤ ਸਿੰਘ ਬਰਾੜ ਅਤੇ ਬਰਨਾਲਾ ਜਿਲ੍ਹੇ ਤੋਂ ਪਾਰਟੀ ਦੇ ਨੌਜਵਾਨ ਆਗੂ ਦਵਿੰਦਰ ਸਿੰਘ ਬੀਹਲਾ ਵੀ ਹਾਜ਼ਰ ਸਨ।