ਸੰਗਰੂਰ ਹਲਕੇ ਦੇ ਲੋਕਾਂ ਦੀ ਬਿਹਤਰੀ ਲਈ ਦਿਨ-ਰਾਤ ਹਾਜ਼ਰ ਹਾਂ: ਵਿਜੈ ਇੰਦਰ ਸਿੰਗਲਾ
ਸਵ. ਸੰਤ ਰਾਮ ਸਿੰਗਲਾ ਦੀ ਯਾਦ ’ਚ ਲੱਗੇ ਮੈਡੀਕਲ ਕੈਂਪ ਦੌਰਾਨ 765 ਮਰੀਜ਼ਾਂ ਦੀ ਜਾਂਚ
5 Dariya News
ਸੰਗਰੂਰ 13-Nov-2021
ਹਲਕਾ ਸੰਗਰੂਰ ਮੇਰਾ ਪਰਿਵਾਰ ਹੈ ਅਤੇ ਹਲਕੇ ਦੇ ਲੋਕਾਂ ਦੀ ਬਿਹਤਰੀ ਲਈ ਮੈਂ ਦਿਨ-ਰਾਤ ਹਾਜ਼ਰ ਹਾਂ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਆਪਣੇ ਪਿਤਾ ਸਵ. ਸ੍ਰੀ ਸੰਤ ਰਾਮ ਸਿੰਗਲਾ ਦੀ ਯਾਦ ’ਚ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪਾਂ ਦੀ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ, ਕਰਤਾਰਪੁਰਾ ਬਸਤੀ ਵਿਖੇ ਚਮੜੀ, ਮੈਡੀਸਨ ਅਤੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਸਬੰਧੀ ਆਯੋਜਿਤ ਮੈਡੀਕਲ ਕੈਂਪ ਦੌਰਾਨ ਕੀਤਾ। ਇਸ ਮੌਕੇ ਐਸ.ਐਸ.ਪੀ ਸ਼੍ਰੀ ਸਵਪਨ ਸ਼ਰਮਾ ਤੇ ਸ਼੍ਰੀ ਮੋਹਿਲ ਸਿੰਗਲਾ ਵੀ ਉਨਾਂ ਦੇ ਨਾਲ ਸਨ।ਸ਼੍ਰੀ ਸਿੰਗਲਾ ਨੇ ਕਿਹਾ ਕਿ ਲੋਕਾਂ ਨੂੰ ਉਨਾਂ ਦੇ ਘਰ ਦੇ ਨੇੜੇ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਇਹ ਕੈਂਪ ਲਗਾਏ ਜਾ ਰਹੇ ਹਨ।
ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਹ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕਾਰਜਸ਼ੀਲ ਹਨ ਤਾਂ ਜੋ ਸੰਗਰੂਰ ਹਲਕੇ ’ਚ ਹਰ ਲੋੜਵੰਦ ਪਰਿਵਾਰ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਕੈਂਪ ਦੌਰਾਨ 765 ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਤਕਰੀਬਨ 45 ਮਰੀਜਾਂ ਦੀਆਂ ਅੱਖਾਂ ਦੇ ਮੁਫਤ ਅਪ੍ਰੇਸ਼ਨ ਵੀ ਕੀਤੇ ਗਏ। ਕੈਂਪ ਦੌਰਾਨ ਅੱਖ ਰੋਗਾਂ ਦੇ ਮਾਹਿਰ ਡਾ. ਮਨਪ੍ਰੀਤ ਤੋਂ ਇਲਾਵਾ ਡਾ. ਰਾਹੁਲ ਐਮ.ਡੀ ਮੈਡੀਸਨ ਅਤੇ ਚਮੜੀ ਰੋਗਾਂ ਦੇ ਮਾਹਿਰ ਡਾ. ਨਵਦੀਪ ਅਰੋੜਾ ਨੇ ਰੋਗੀਆਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ।ਇਸ ਮੌਕੇ ਜੱਸੀ ਕਰਤਾਰਪੁਰਾ, ਗੁਰਪ੍ਰੀਤ ਧਾਲੀਵਾਲ ਰਾਜਾ, ਰਵਿੰਦਰ ਜੱਗੀ ਮੀਨ, ਮਲਕੀਤ ਠੇਕੇਦਾਰ, ਬਲਵੀਰ ਸਿੰਘ, ਅਮਰਜੀਤ ਫੌਜੀ, ਸਰਬਜੀਤ ਸਿੰਘ, ਯੂਨਿਸ, ਅੰਮ੍ਰਿਤਪਾਲ ਸਿੰਘ, ਲਵਲੀ ਢਿੱਲੋਂ, ਰੌਕੀ ਬਾਂਸਲ, ਦਰਸ਼ਨ ਕਾਂਗੜਾ, ਨਛੱਤਰ ਸਿੰਘ ਐਮ.ਸੀ., ਹਰਪਾਲ ਸੋਨੂੰ, ਨਵੀਨ ਬੱਗਾ, ਸ਼ਮਸ਼ੇਰ ਰਿੰਕੂ, ਹੈਰੀ ਆਦਿ ਵੀ ਹਾਜ਼ਰ ਸਨ।