ਗਾਇਕ ਗੁਰਮਸ਼ਾਲ ਦਾ ਸਿੰਗਲ ਟ੍ਰੈਕ " ਸਾਕ ਵਾਲੀ ਗੱਲ " ਰਿਲੀਜ਼
5 Dariya News
ਮੁਹਾਲੀ 01-Nov-2021
ਇਥੇ ਸੈਕਟਰ 115 ਵਿੱਚ ਸਥਿਤ ਆਰ ਗੁਰੂ ਸਟੂਡੀਓ ਵਿਖੇ ਗਾਇਕ ਗੁਰਮਸ਼ਾਲ ਦਾ ਸਿੰਗਲ ਟ੍ਰੈਕ " ਸਾਕ ਵਾਲੀ ਗੱਲ " ਨੂੰ ਰਿਲੀਜ਼ ਕੀਤਾ ਗਿਆ । ਇਸ ਮੌਕੇ ਸੰਗੀਤਕਾਰ ਆਰ ਗੁਰੂ ਨੇ ਗੀਤ ਨੂੰ ਲਾਪਟਾਪ ਦਾ ਬਟਨ ਦਬਾ ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ ਤੇ ਜਾਰੀ ਕਰਕੇ ਰਿਲੀਜ਼ ਕੀਤਾ । ਗੀਤ ਜਾਰੀ ਕਰਨ ਉਪਰੰਤ ਮਿਊਜ਼ਿਕ ਕੰਪਨੀ "ਮੁੰਡੀ ਰਿਕਾਰਡਜ਼" ਦੇ ਮਾਲਕ ਮਨਪ੍ਰੀਤ ਸਿੰਘ ਮੁੰਡੀ ਨੇ ਦੱਸਿਆ ਇਹ ਗੀਤ ਗੀਤਕਾਰ ਲਾਲੀ ਦਾਦੂ ਮਾਜਰਾ ਦਾ ਲਿਖਿਆ ਹੋਇਆ ਹੈ ਅਤੇ ਇਸ ਨੂੰ ਪਿੰਡ ਸਰਾਏਬਨਜਾਰਾ ਦੇ ਗਾਇਕ ਗੁਰਮਸ਼ਾਲ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ । ਇਸ ਦਾ ਸੰਗੀਤ ਦਿੱਤਾ ਹੈ ਪ੍ਰਸਿੱਧ ਸੰਗੀਤਕਾਰ ਆਰ ਗੁਰੂ ਨੇ। ਉਹਨਾਂ ਕਿਹਾ ਇਹ ਗੀਤ ਸਾਫ ਸੁਥਰਾ ਪਰਿਵਾਰ ਚ ਬੈਠ ਕੇ ਸੁਣਨ ਵਾਲਾ ਗੀਤ ਹੈ ਸੋ ਪੰਜਾਬੀ ਗਾਇਕੀ ਦੇ ਸਰੋਤਿਆਂ ਨੂੰ ਪਸੰਦ ਆਵੇਗਾ ।ਇਸ ਮੌਕੇ ਤੇ ਗਾਇਕ ਗੁਰਮਸ਼ਾਲ , ਪ੍ਰਵੀਨ ਸ਼ਰਮਾਂ ਅਤੇ ਪੰਜਾਬੀ ਲੇਖਕ ਸੁਖਵਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ ।