'ਹਾਸਿਆਂ ਦਾ ਹੱਲਾ 2' ਅਤੇ 'ਪੰਜਾਬੀਆਂ ਦੀ ਦਾਦਾਗਿਰੀ' ਨੇ ਸੰਗੀਤਕ ਧੁਨਾਂ ਨਾਲ ਦੀਵਾਲੀ ਮਨਾਈ
5 Dariya News
ਚੰਡੀਗੜ੍ਹ 28-Oct-2021
ਜ਼ੀ ਪੰਜਾਬੀ ਆਪਣੇ ਨੌਨ-ਫਿਕਸ਼ਨ ਸ਼ੋਅ, 'ਹਾਸਿਆਂ ਦਾ ਹੱਲਾ 2' ਦੇ ਨਾਲ ਇੱਕ ਚਮਕਦਾਰ ਦੀਵਾਲੀ ਮਨਾ ਰਿਹਾ ਹੈ, ਜਿੱਥੇ ਜਸਵਿੰਦਰ ਭੱਲਾ ਨੇ ਕੁਝ ਨਵੇਂ ਮਹਿਮਾਨਾਂ ਨੂੰ ਸੱਦਾ ਦਿੱਤਾ ਹੈ, ਜੋ ਸ਼ਾਮ ਨੂੰ ਹੋਰ ਰੌਚਕ ਬਣਾ ਦੇਣਗੇ। ਜ਼ੀ ਪੰਜਾਬੀ ਦੇ ਹੋਰ ਸ਼ੋਅਜ਼ ਵਾਂਗ ਇਹ ਧਾਰਾਵਾਹਿਕ ਵੀ ਬਹੁਤ ਵਧੀਆ ਰਿਹਾ ਹੈ। ਇਸ ਹਫਤੇ ਬੁਲਾਏ ਗਏ ਮਹਿਮਾਨ ਕੋਈ ਹੋਰ ਨਹੀਂ ਸਗੋਂ ਮਸ਼ਹੂਰ ਗਾਇਕ ਸ਼ਹਿਨਾਜ਼ ਅਖ਼ਤਰ ਅਤੇ ਸਾਹਿਲ ਅਖ਼ਤਰ ਹਨ, ਜੋ 'ਦਿ ਅਖ਼ਤਰ ਬ੍ਰਦਰਜ਼' ਦੇ ਨਾਂ ਤੋਂ ਜਾਣੇ ਜਾਂਦੇ ਹਨ। ਦੂਜੇ ਮਹਿਮਾਨ, ਟੀਨਾ ਛੇਤਰੀ, ਇੱਕ ਸੋਸ਼ਲ ਮੀਡੀਆ ਸਟਾਰ ਅਤੇ ਇੱਕ ਯੂਟਿਊਬਰ ਹੈ, ਜੋ ਹਿੰਦੀ ਫਿਲਮ ਉਦਯੋਗ ਦੇ ਇੱਕ ਮਾਡਲ ਅਤੇ ਅਭਿਨੇਤਾ, ਸ਼ਹਿਜ਼ਾਦ ਦਿਓਲ, ਦੇ ਨਾਲ ਸ਼ੋਅ ਵਿੱਚ ਆਉਣਗੇ।'ਪੰਜਾਬੀਆਂ ਦੀ ਦਾਦਾਗਿਰੀ 'ਚ ਵੀ ਸੰਗੀਤਕ ਧੁਨਾਂ ਦੇਖਣ ਨੂੰ ਮਿਲਣਗੀਆਂ, ਜਿੱਥੇ ਮਲਿਆਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਨਵੀਨ ਮਾਧਵ ਆਪਣੀ ਖੂਬਸੂਰਤ ਆਵਾਜ਼ ਨਾਲ ਮਾਹੌਲ ਸਜਾਉਂਗੇ। ਬਠਿੰਡਾ ਦਾ ਸੁਖਜੋਤ ਸਿੰਘ ਜਿਸਨੂੰ 'ਕੁਲਚਾ ਕਿੰਗ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸਾਨੂੰ ਦੱਸੇਗਾ ਕਿ ਕਿਵੇਂ ਉਸ ਦੇ ਛੋਟੇ ਜਿਹੇ ਕਾਰੋਬਾਰ ਨੇ ਉਸ ਨੂੰ ਪੂਰੇ ਪੰਜਾਬ ਵਿੱਚ ਇੰਨਾ ਮਸ਼ਹੂਰ ਕਰ ਦਿੱਤਾ।ਪਤਨੀ ਗੀਤਾ ਬਸਰਾ ਆਪਣੇ ਵਿਆਹ ਦੀ ਸਾਲਗਿਰਹ 'ਤੇ ਭੱਜੀ ਨੂੰ ਸਰਪ੍ਰਾਈਜ਼ ਕਰਨ ਦੀ ਯੋਜਨਾ ਬਣਾਂਦੀ ਹੈ। ਲੁਧਿਆਣੇ ਦਾ 'ਸੁਪਰਕੌਪ' ਏਐਸਆਈ ਅਸ਼ੋਕ ਚੌਹਾਨ ਆਪਣੀ ਦਿੱਲ ਦਹਿਲਾ ਦੇਣ ਵਾਲੀ ਕਹਾਣੀ ਸੁਣਾਉਣਗੇ ਤੇ ਸਾਨੂੰ ਪ੍ਰੇਰਿਤ ਕਰਣਗੇ। ਸ਼ੋਅ ਨੇ ਪੂਰੇ ਉਤਸ਼ਾਹ ਨਾਲ ਦਰਸ਼ਕਾਂ ਵਿਚਕਾਰ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਕਰ ਲਈਆਂ ਹਨ।ਸ਼ੋਅ ਦੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੁਆਰਾ ਪੇਸ਼ ਕੀਤੇ ਹਾੱਸੇ ਨਾਲ ਰਾਤ ਇੱਕ ਜਾਦੂ ਦੇ ਪਿਟਾਰੇ ਵਾਂਗ ਹੋਵੇਗੀ। ਦੋਵੇਂ ਸ਼ੋਅ ਹਰ ਹਫ਼ਤੇ ਆਪਣੇ ਨਵੇਂ ਵਿਸ਼ੇ ਦੇ ਨਾਲ ਵਧੀਆ ਪ੍ਰਦਰਸ਼ਨ ਕਰਦੇ ਹੋਏ ਐਸੇ ਨਵੇਂ ਕਿਰਦਾਰਾਂ ਨੂੰ ਪੇਸ਼ ਕਰਦੇ ਹਨ ਕਿ ਮਹਿਮਾਨ ਆਪਣੇ ਆਪ ਨੂੰ ਉਸ ਦਾ ਹਿੱਸਾ ਮਹਿਸੂਸ ਕਰਨ ਲਗਦੇ ਹਨ। ਆਪ ਇਸਨੂੰ ਵੇਖਣ ਲਈ, ਜ਼ੀ ਪੰਜਾਬੀ ਤੇ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ 7:00 ਵਜੇ 'ਪੰਜਾਬੀਆਂ ਦੀ ਦਾਦਾਗਿਰੀ' ਵੇਖਦੇ ਹੋਏ, ਰਾਤ 8:30 ਵਜੇ 'ਹਾਸਿਆਂ ਦਾ ਹੱਲਾ 2' ਦੇ ਨਾਲ ਜੁੜੇ ਰਹੋ।