ਨਾਭਾ ਪਾਵਰ ਨੇ ਦੋ ਸਰਕਾਰੀ ਸਕੂਲਾਂ ਵਿੱਚ ਨਵੀਨੀਕਰਨ ਪ੍ਰੋਜੈਕਟਾਂ ਨੂੰ ਪੂਰਾ ਕੀਤਾ
5 Dariya News
ਰਾਜਪੁਰਾ (ਪਟਿਆਲਾ) 25-Oct-2021
ਸਰਕਾਰੀ ਸਕੂਲਾਂ ਵਿੱਚ ਦਾਖਲੇ ਅਤੇ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ, ਐਲ ਐਂਡ ਟੀ ਦੀ ਮਲਕੀਅਤ ਵਾਲੀ ਨਾਭਾ ਪਾਵਰ, ਜੋ ਰਾਜਪੁਰਾ ਵਿਖੇ 2x700 ਮੈਗਾਵਾਟ ਦੇ ਸੁਪਰਕ੍ਰਿਟੀਕਲ ਥਰਮਲ ਪਲਾਂਟ ਦਾ ਸੰਚਾਲਨ ਕਰਦੀ ਹੈ, ਨੇ ਪਟਿਆਲਾ ਜ਼ਿਲ੍ਹੇ ਦੇ ਉਗਾਨੀ ਅਤੇ ਉੱਪਲ ਹੇਰੀ ਪਿੰਡਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਬਿਹਤਰ ਮਾਹੌਲ ਪ੍ਰਦਾਨ ਕਰਨ ਲਈ ਦੋ ਸਰਕਾਰੀ ਸਕੂਲਾਂ ਵਿਚ ਨਵੀਨੀਕਰਨ ਪ੍ਰੋਜੈਕਟ ਨੂੰ ਪੂਰਾ ਕੀਤਾ ਹੈ। ਸਰਕਾਰੀ ਸਕੂਲਾਂ ਵਿੱਚ ਬਣੇ ਨਵੇਂ ਕਲਾਸਰੂਮਾਂ ਨੂੰ ਵੱਖਰੇ ਵੱਖਰੇ ਸਮਾਗਮਾਂ ਦੌਰਾਨ ਨਾਭਾ ਪਾਵਰਵਲੋਂ ਪਿੰਡ ਦੀਆਂ ਪੰਚਾਇਤਾਂ ਨੂੰ ਸੌਂਪਿਆ ਗਿਆ। ਨਵੀਨੀਕਰਨ ਪ੍ਰਾਜੈਕਟ ਨਾਭਾ ਪਾਵਰ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਦੀਆਂ ਪਹਿਲਕਦਮੀਆਂ ਦੇ ਹਿੱਸੇ ਵਜੋਂ ਕੀਤੇ ਗਏ ਹਨ। ਇਸ ਤੋਂ ਇਲਾਵਾ ਨਾਭਾ ਪਾਵਰ ਪੇਂਡੂ ਵਿਕਾਸ ਨੂੰ ਉਤਸ਼ਾਹਤ ਕਰਨ, ਸਥਾਨਕ ਔਰਤਾਂ ਨੂੰ ਨਵੇਂ ਹੁਨਰ ਸਿਖਾਉਣ ਅਤੇ ਉਧੱਮੀ ਬਣਾਉਣ, ਬੁਨਿਆਦੇ ਢਾਂਚੇ ਦਾ ਵਿਕਾਸ ਕਰਨ, ਸਿਹਤ ਸੇਵਾਣਾਂ ਵਿੱਚ ਸੁਧਾਰ ਅਤੇ ਪਿੰਡਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਚੁੱਕਣ ਲਈ ਕੰਮ ਕਰ ਰਹੀ ਹੈ। ਨਾਭਾ ਪਾਵਰ ਦੇ ਮੁੱਖ ਕਾਰਜਕਾਰੀ, ਸ਼੍ਰੀ ਐਸ ਕੇ ਨਾਰੰਗ, ਨੇ ਇਕ ਸਮਾਗਮ ਵਿੱਚ ਬੋਲਦਿਆਂ ਕਿਹਾ, “ਸਿੱਖਿਆ ਸਾਡੀ ਤਰਜੀਹ ਖੇਤਰਾਂ ਵਿੱਚੋਂ ਇੱਕ ਹੈ ਜਿਸ ਦੇ ਤਹਿਤ ਅਸੀਂ ਪਿੰਡਾਂ ਦੇ ਸਕੂਲਾਂ ਵਿੱਚ ਵਧੀਆ ਬੁਨਿਆਦੀ ਢਾਂਚੇ ਮੁਹਈਆ ਕਰਵਾਉਣ ਲਈ ਕੋਸ਼ਿਸ਼ ਕਰ ਰਹੇ ਹਾਂ। ਨਾਭਾ ਪਾਵਰ ਦੁਆਰਾ ਕੀਤੀ ਜਾ ਰਹੀ ਇਹ ਪਹਿਲ, ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਨੂੰ ਪ੍ਰਫੁੱਲਤ ਕਰਨ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਣ ਲਈ ਉਤਸ਼ਾਹਤ ਕਰਦੀ ਹੈ।
ਪਿਛਲੇ ਸਾਲ, ਇਕ ਸਮਾਜਿਕ ਆਡਿਟ ਵਿੱਚ ਇਹ ਪਾਇਆ ਗਿਆ ਕਿ ਨਾਭਾ ਪਾਵਰ ਦੁਆਰਾ ਕੀਤੇ ਗਏ ਯਤਨਾਂ ਨੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਵਿੱਚ ਸਹਾਇਤਾ ਕੀਤੀ ਹੈ ਅਤੇ ਇਸ ਸਾਲ ਵੀ ਇਹਨਾਂ ਯਤਨਾਂ ਨਾਲ ਚੰਗੇ ਨਤੀਜੇ ਦੀ ਉਮੀਦ ਕੀਤੀ ਜਾ ਹੈ ।”ਪਿੰਡ ਉਗਾਨੀ ਵਿਖੇ ਚਾਰ ਕਲਾਸਰੂਮ ਬਣਾਏ ਗਏ ਹਨ ਜਿਨ੍ਹਾਂ ਦੀ ਵਰਤੋਂ ਲਾਇਬ੍ਰੇਰੀ, ਵਿਗਿਆਨ ਪ੍ਰਯੋਗਸ਼ਾਲਾ, ਕੰਪਿਊਟਰ ਲੈਬ ਅਤੇ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਲਈ ਕਲਾਸਰੂਮ ਵਜੋਂ ਕੀਤੀ ਜਾਏਗੀ। ਪਿੰਡ ਉੱਪਲ ਹੇਰੀ ਵਿਖੇ, ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਲਈ ਤਿੰਨ ਕਲਾਸਰੂਮ ਬਣਾਏ ਗਏ ਹਨ। ਦੋਨੋਂ ਸਕੂਲਾਂ ਵਿਚ ਬਣੇ ਕਲਾਸਰੂਮਾਂ ਨੂੰ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਸੀ ਜਿਸ ਕਾਰਨ ਸਕੂਲ ਛੱਡਣ ਦੀ ਦਰ ਵਿੱਚ ਵਾਧਾ ਹੋਇਆ ਸੀ।ਉਗਾਨੀ ਪਿੰਡ ਦੇ ਸਰਪੰਚ ਸ. ਜੀਤ ਸਿੰਘ ਨੇ ਕਿਹਾ, "ਅਸੀਂ ਨਾਭਾ ਪਾਵਰ ਦੇ ਬਹੁਤ ਧੰਨਵਾਦੀ ਹਾਂ ਜੋ ਸਾਡੇ ਬੱਚਿਆਂ ਦੀ ਸਿੱਖਿਆ ਵਿੱਚ ਸਹਾਇਤਾ ਕਰ ਰਹੀ ਹੈ।" ਉਨ੍ਹਾਂ ਨੇ ਨਾਭਾ ਪਾਵਰ ਵੱਲੋਂ ਪਿੰਡ ਵਿੱਚ ਛੱਪੜ ਦੇ ਪੁਨਰ ਸੁਰਜੀਤੀ ਪ੍ਰਾਜੈਕਟ ਦੀ ਵੀ ਸ਼ਲਾਘਾ ਕੀਤੀ, ਜਿਸ ਨਾਲ ਪਿੰਡ ਦੀ ਸਮੁੱਚੀ ਸਫਾਈ ਦੇ ਨਾਲ ਨਾਲ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਵਿੱਚ ਬਹੁਤ ਸੁਧਾਰ ਹੋਇਆ।ਸਕੂਲ ਅਡਾਪਸ਼ਨ ਪ੍ਰੋਗਰਾਮ ਦੇ ਤਹਿਤ, ਨਾਭਾ ਪਾਵਰ ਨੇ ਵਿਦਿਆਰਥੀਆਂ ਨੂੰ ਗਣਿਤ ਅਤੇ ਅੰਗਰੇਜ਼ੀ ਵਰਗੇ ਵਿਸ਼ਿਆਂ ਵਿੱਚ ਸਿੱਖਣ ਦੀ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਵੀ ਵਿਸ਼ੇਸ਼ ਅਧਿਆਪਕਾਂ ਦੀ ਨਿਯੁਕਤੀ ਕਰ ਸਹਾਇਤਾ ਕੀਤੀ ਹੈ। ਇਸ ਤੋਂ ਇਲਾਵਾ, ਨਾਭਾ ਪਾਵਰ ਦੁਆਰਾ ਸੀਐਸਆਰ ਉਪਰਾਲਿਆਂ ਦੇ ਤਹਿਤ ਖੇਡਾਂ ਦੇ ਮੈਦਾਨ, ਟਾਇਲਟ ਸਹੂਲਤਾਂ, ਸਾਈਕਲ ਸਟੈਂਡ, ਸੜਕਾਂ ਅਤੇ ਕਮਿਊਨਿਟੀ ਸ਼ੈੱਡ ਵਿਕਸਤ ਕੀਤੇ ਗਏ ਹਨ ਅਤੇ ਹੋਰ ਕੰਮ ਵੀ ਕੀਤੇ ਜਾ ਰਹੇ ਗਏ ਹਨ ਜਿਹਨਾਂ ਨਾਲ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ 49 ਪਿੰਡਾਂ ਦੇ ਵਸਨੀਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਹੋਇਆ ਹੈ।