5 Dariya News

‘ਇਕਹਰੀ ਵਰਤੋਂ ਵਾਲੀ ਪਲਾਸਟਿਕ ਕੁਦਰਤੀ ਸ੍ਰੋਤਾਂ ਲਈ ਵੱਡਾ ਖਤਰਾ-ਆਦਰਸ਼ ਵਿੱਗ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਾਇੰਸ ਸਿਟੀ ਵਿਖੇ ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸਮਾਗਮ

5 Dariya News

ਕਪੂਰਥਲਾ 08-Oct-2021

ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਵਲੋਂ ਅੱਜ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਵਿਖੇ ਆਜਾਦੀ ਦਾ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ  ਪਲਾਸਟਿਕ ਦੀ ਵਰਤੋਂ ਰੋਕਣ ਬਾਰੇ ਜਾਗਰੂਕਤਾ ਲਈ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੋਰਡ ਦੇ ਚੇਅਰਮੈਨ ਪ੍ਰੋਫੈਸਰ (ਡਾ. ) ਆਦਰਸ਼ ਪਾਲ ਵਿਗ  ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਇਸ ਮੌਕੇ ਸਥਾਨਕ ਸਰਕਾਰਾਂ, ਸਿੱਖਿਆ ਵਿਭਾਗ, ਉਦਯੋਗਿਕ ਐਸੋਸੀਏਸ਼ਨਾਂ ਤੇ ਨੁਮਾਇੰਦਿਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਲਾਸਿਟਕ ਕਾਰਨ ਵਾਤਾਵਰਣ ਬਹੁਤ ਜਿਆਦਾ ਪਲੀਤ ਹੋ ਰਿਹਾ ਹੈ, ਜਿਸ ਲਈ ਸਾਨੂੰ ਵਿਅਕਤੀਗਤ ਪੱਧਰ ’ਤੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ‘ਇਕਹਰੀ ਵਰਤੋਂ ਵਾਲੀ ਪਲਾਸਟਿਕ ਸਾਡੇ ਕੁਦਰਤੀ ਸ਼੍ਰੋਤਾਂ ਲਈ ਵੱਡਾ ਖਤਰਾ ਹੈ, ਜਿਸ ਲਈ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਅੱਗੇ ਆ ਕੇ ਇਸਦੀ ਵਰਤੋਂ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇੇਂਦਰ ਦੇ ਵਾਤਾਵਰਣ ਮੰਤਰਾਲੇ ਵਲੋਂ ਇਕਹਰੀ ਵਰਤੋਂ ਵਾਲੀ ਪਲਾਸਟਿਕ ਦੀ ਵਰਤੋਂ ’ਤੇ ਰੋਕ ਲਾਈ ਗਈ ਹੈ, ਜਿਸ ਵਿਚ ਪਲਾਸਟਿਕ ਦੀਆਂ ਪਲੇਟਾਂ, ਚਮਚ, ਆਈਸ ਕ੍ਰੀਮ ਵਾਲੇ ਚਮਚ, ਗਲਾਸ, ਪੀ.ਵੀ. ਸੀ. ਬੈਨਰ ਆਦਿ ਮੁੱਖ ਰੂਪ ਵਿਚ ਸ਼ਾਮਿਲ ਹਨ। ਇਸ ਮੌਕੇ ਡਾ ਸਰੋਜ ਅਰੋੜਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਨੀਲਿਮਾ ਜੈਰਥ ਡਾਇਰੈਕਟਰ ਜਨਰਲ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ, ਸ੍ਰੀ ਕਰੁਣੇਸ਼ ਗਰਗ ਮੈਂਬਰ ਸਕੱਤਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਵਿਚਾਰ ਰੱਖੇ। ਉਨ੍ਹਾਂ ਪਲਾਸਟਿਕ ਦੀ ਥਾਂ ਘਰੇਲੂ ਵਰਤੋਂ ਲਈ ਹੋਰ ਉਪਲਬਧ ਵਸਤਾਂ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਪ੍ਰਤੀ ਮਿੰਟ 10 ਲੱਖ ਪਲਾਸਟਿਕ ਦੀਆਂ ਬੋਤਲਾਂ ਦੀ ਖਰੀਦ ਕੀਤੀ ਜਾ ਰਹੀ ਹੈ, ਜਿਸ ਸਮੇਤ ਹਰ ਸਾਲ 400 ਮਿਲੀਅਨ ਟਨ ਪਲਾਸਟਿਕ ਜਮ੍ਹਾਂ ਹੋ ਰਿਹਾ ਹੈ। ਇਸ ਮੌਕੇ ਸ਼ਾਂਤ ਕੁਮਾਰ ਹੈਮਕੋ ਚੈਰੀਟੇਬਲ ਟਰੱਸਟ, ਇੰਜੀ. ਜੀ.ਐਸ. ਮਜੀਠੀਆ  ਮੁੱਖ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਹਾਜ਼ਰ ਸਨ।