15 ਅਕਤੂਬਰ ਨੂੰ ਮਨਾਇਆ ਜਾਏਗਾ ਖਰੜ ਵਿਖੇ ਦੁਸਹਿਰੇ ਦਾ ਤਿਉਹਾਰ, ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਹੋਣਗੇ ਅਗਨੀ ਭੇਂਟ
5 Dariya News
ਖਰੜ 08-Oct-2021
ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦਾ ਤਿਉਹਾਰ ਮਿਤੀ 15 ਅਕਤੂਬਰ ਨੂੰ ਮਹਾਰਾਜਾ ਅੱਜ ਸਰੋਵਰ ਵਿਖੇ ਬੜੀ ਧੂਮ ਧਾਮ ਨਾਮ ਮਨਾਇਆ ਜਾਵੇਗਾ। ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਦੁਸ਼ਹਿਰੇ ਤੇ ਚੱਲਦੇ ਹਾਂ 3 ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ ਜੋਕਿ ਮਰਿਆਦਾ ਪ੍ਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਅਤੇ ਹੋਰ ਦੇਵੀ ਦੇਵਤਾਵਾਂ ਨਾਲ ਸੰਬੰਧਤ ਹੋਵੇਗੀ। ਪਹਿਲੀ ਸ਼ੋਭਾ ਯਾਤਰਾ ਮਿਤੀ 9 ਅਕਤੂਬਰ ਨੂੰ ਕੱਢੀ ਜਾਵੇਗੀ ਜੋ ਕਿ ਭਗਵਾਨ ਸ੍ਰੀ ਰਾਮ ਜੀ ਦੇ ਜਨਮ ਦਿਹਾੜੇ ਅਤੇ ਸੀਤਾ ਸਵੰਬਰ ਦੇ ਨਾਲ ਸੰਬੰਧਤ ਹੋਣਗੀਆਂ। ਦੂਜੀ ਸ਼ੋਭਾ ਯਾਤਰਾ ਦਾ ਆਯੋਜਨ ਮਿਤੀ 13 ਅਕਤੂਬਰ ਨੂੰ ਦੁਰਗਾ ਅਸ਼ਟਮੀ ਦੇ ਦਿਨ ਹੋਵੇਗਾ। ਤੀਜੀ ਸ਼ੋਭਾ ਯਾਤਰਾ ਮਿਤੀ 15 ਅਕਤੂਬਰ ਦੁਸਹਿਰੇ ਵਾਲੇ ਦਿਨ ਕੱਢੀ ਜਾਵੇਗੀ ਜੋ ਕਿ ਭਗਵਾਨ ਪਰਸ਼ੂ ਰਾਮ ਭਵਨ ਤੋਂ ਚੱਲ ਕੇ ਖਰੜ ਸ਼ਹਿਰ ਦੀ ਪਰਿਕਰਮਾ ਕਰਨ ਤੋਂ ਬਾਅਦ ਮੁੜ ਦੁਸਹਿਰਾ ਮੈਦਾਨ ਵਿਖੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਪਿਛਲੇ 21 ਸਾਲਾਂ ਤੋਂ ਦੁਸ਼ਹਿਰਾ ਕਮੇਟੀ ਵੱਲੋਂ ਹਰ ਸਾਲ ਜ਼ਰੂਰਤਮੰਦ ਲੜਕੀ ਦੀ ਸ਼ਾਦੀ ਰੀਤੀ ਰਿਵਾਜਾਂ ਨਾਲ ਕਰਵਾਈ ਜਾਂਦੀ ਹੈ ਜੋ ਕਿ 11 ਅਕਤੂਬਰ ਨੂੰ ਭਗਵਾਨ ਪਰਸ਼ੂਰਾਮ ਭਵਨ ਵਿਖੇ ਹੋਵੇਗੀ। ਇਸ ਮੌਕੇ ਕਮੇਟੀ ਦੇ ਮੇਂਬਰ ਸੁਭਾਸ਼ ਸ਼ਰਮਾ,ਪ੍ਰਦੀਪ ਸ਼ਰਮਾ, ਬਲਜੀਤ ਸਿੰਘ, ਰਵਿੰਦਰ ਸ਼ਰਮਾ, ਰਾਜੇਸ਼ ਕੌਸ਼ਿਕ, ਤਰਨਦੀਪ ਸ਼ਰਮਾ, ਸੰਜੀਵ ਸ਼ਰਮਾ, ਸੰਜੇ ਅਰੋੜਾ, ਗੁਰਮੁਖ ਸਿੰਘ ਮਾਨ, ਹਰਚਰਨ ਸਿੰਘ ਲੌਂਗੀਆ, ਕਾਲਾ ਸਿੰਘ ਸੈਣੀ, ਦੀਪਕ ਕੌਸ਼ਲ, ਪ੍ਰੇਮ ਪ੍ਰਕਾਸ਼ ਸ਼ਰਮਾ, ਨਰਿੰਦਰ ਸੈਣੀ, ਜਗਜੀਤ ਸਿੰਘ (ਜੱਗੀ), ਪਰਮਜੀਤ ਸਿੰਘ, ਅਨਿਲ ਪੂਰੀ, ਅਨਿਲ ਅਗਰਵਾਲ ਆਦਿ ਹਾਜ਼ਰ ਸਨ।