5 Dariya News

ਪਰਾਲੀ ਪ੍ਰਬੰਧਨ ਲਈ ਕਪੂਰਥਲਾ ਵਿੱਚ ਵਿਆਪਕ ਯੋਜਨਾਬੰਦੀ

ਪਰਾਲੀ ਨੂੰ ਅੱਗ ਨਾ ਲਾਉਣ ਵਾਲੀਆਂ ਪੰਚਾਇਤਾਂ,ਕਿਸਾਨਾਂ ਤੇ ਸਹਿਕਾਰੀ ਸਭਾਵਾਂ ਨੂੰ ਮਿਲਨਗੇ ਨਕਦ ਇਨਾਮ

5 Dariya News

ਕਪੂਰਥਲਾ 01-Oct-2021

ਪੰਜਾਬ ਸਰਕਾਰ ਵਲੋਂ ਵਾਤਾਵਰਨ ਸੰਭਾਲ ਲਈ ਪਰਾਲੀ ਨੂੰ ਅੱਗ ਲਾਉਣ ਦਾ ਥਾਂ ਖੇਤਾਂ ਵਿੱਚ ਨਿਪਟਾਰਾ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਜ਼ਿਲ੍ਹਾ ਕਪੂਰਥਲਾ ਵਿਚ ਵਿਆਪਕ ਯੋਜਨਾਬੰਦੀ ਕੀਤੀ ਗਈ ਹੈ, ਜਿਸ ਤਹਿਤ ਅੱਗ ਲਾਏ ਬਿਨਾਂ ਪਰਾਲੀ ਦਾ ਨਿਪਟਾਰਾ ਕਰਨ ਵਾਲੀਆਂ ਪੰਚਾਇਤਾਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਬਲਾਕ ਪੱਧਰ ਤੇ ਫਾਰਮਰ ਗਰੁੱਪ ਨੂੰ 20 ਹਜ਼ਾਰ ਰੁਪਏ ਅਤੇ ਵਿਅਕਤੀਗਤ ਤੌਰ ਤੇ ਕਿਸਾਨਾਂ ਨੂੰ 11 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।ਝੋਨੇ ਦੀ ਸੀਜਨ ਦੌਰਾਨ ਲੋਕਾਂ ਨੂੰ ਪਰਾਲੀ ਨੂੰ ਅੱਗ ਲਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹੇ ਅੰਦਰ ਜਾਗਰੂਕਤਾ ਵੈਨਾਂ ਨੂੰ ਰਵਾਨਾ ਕਰਨ ਪਿੱਛੋਂ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਇਸ ਮੁਹਿੰਮ ਦਾ ਹਿੱਸੇਦਾਰ ਬਣਾਉਣ ਲਈ ਅਨੇਕਾਂ ਕਦਮ ਚੁੱਕੇ ਗਏ ਹਨ। ਉਨਾਂ ਕਿਹਾ ਕਿ ਜਿੱਥੇ ਜਾਗਰੂਕਤਾ ਵੈਨਾਂ ਹਰ ਪਿੰਡਾ ਜਾ ਕੇ ਲੋਕਾਂ ਨੂੰ ਜਾਣਕਾਰੀ ਦੇਣਗੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਰੋਜ ਕੀਤੇ ਜਾ ਰਹੇ ਕੰਮਾਂ ਦੇ ਵੇਰਵਾ ਆਈ-ਖੇਤ ਐਪ ਤੇ ਭਰਨਾ ਲਾਜ਼ਮੀ ਹੋਵੇਗਾ। ਜਿਸ ਦੇ ਆਧਾਰ ਤੇ ਨਕਦ ਇਨਾਮਾਂ ਦੀ ਚੋਣ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਟਬਲ ਬਰਨਿੰਗ ਸਬੰਧੀ ਕੰਟਰੋਲ ਰੂਮ 86999-07464 ਸਥਾਪਿਤ ਕੀਤਾ ਗਿਆ ਹੈ,ਜਿਸ ਰਾਹੀਂ ਖੇਤਾਂ ਵਿੱਚ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਪਰਾਲੀ ਪ੍ਰਬੰਧਨ ਅਤੇ ਅੱਗ ਲਾਉਣ ਤੋਂ ਰੋਕੇ ਜਾਣ ਲਈ ਜ਼ਿਲ੍ਹੇ ਵਿੱਚ 267 ਨੋਡਲ ਅਫਸਰ ਅਤੇ 42 ਕਲਸਟਰ ਅਫਸਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਵਾਸਤੇ 800 ਥਾਵਾਂ ਤੇ ਵਾਲ ਪੇਂਟਿੰਗ ਕਰਵਾਈ ਜਾ ਰਹੀ ਹੈ।ਉਨਾਂ ਸਮੂਹ ਐਸ.ਡੀ.ਐਮਜ਼,ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ,ਲੋਕ ਸੰਪਰਕ ,ਸਿੱਖਿਆ ਵਿਭਾਗ ਅਤੇ ਆਈ.ਟੀ.ਸੀ ਮਿਸ਼ਨ ਸੂਨਿਹਰਾ ਕੱਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਸੀ ਤਾਲ ਮੇਲ ਅਤੇ ਸਮਰਪਨ ਭਾਵਨਾ ਨਾਲ ਪਰਾਲੀ ਨੂੰ ਖੇਤਾਂ ਵਿੱਚ ਨਿਪਟਾਉਣ ਦੇ ਯਤਨਾਂ ਵਿਚ ਸਹਿਯੋਗ ਕਰਨ।ਉਨਾਂ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਪਰਾਲੀ ਪ੍ਰਬੰਧਨ ਵਾਸਤੇ ਸਬ ਸਿਡੀ ਤੇ ਦਿੱਤੀ ਗਈ ਮਸ਼ੀਨਰੀ ਦੀ ਸੁਚੱਜੀ ਵਰਤੋਂ ਕਰਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਐਸ.ਪੀ ਆਂਗਰਾ,ਐਸ.ਡੀ.ਐਮ ਸੁਲਤਾਨਪੁਰ ਰਣਜੀਤ ਸਿੰਘ,ਐਸ.ਡੀ.ਐਮ ਫਗਵਾੜਾ ਕੁਲਪ੍ਰੀਤ ਸਿੰਘ,ਖੇਤੀਬਾੜੀ ਅਫਸਰ ਸ੍ਰੀ ਅਸ਼ਵਨੀ,ਡੀ.ਡੀ.ਪੀ.ਓ ਨਿਰਜ਼ ਕੁਮਾਰ, ਆਈ.ਟੀ.ਸੀ ਦੇ ਅਧਿਕਾਰੀ ਗੋਤਮ ਨਈਅਰ ਆਦਿ ਹਾਜ਼ਰ ਸਨ।

ਸਕੂਲਾਂ ਵਿੱਚ ਵੀ ਚੱਲੇਗੀ ਜਾਗਰੂਕਤਾ ਮੁਹਿੰਮ, ਜੇਤੂ ਬੱਚਿਆਂ ਨੂੰ ਮਿਲਣਗੇ ਇਨਾਮ

ਪਰਾਲੀ ਨੂੰ ਨਾ ਸਾੜਨ ਬਾਰੇ ਮੁਹਿੰਮ ਵਿੱਚ ਬੱਚਿਆਂ ਦੀ ਭਾਗੀਦਾਰੀ ਲਈ ਬਲਾਕ ਪੱਧਰ ਤੇ ਸਕੂਲਾਂ ਵਿੱਚ ਲੇਖ ਲਿਖਣ,ਪੇਂਟਿੰਗ,ਡਿਬੇਟ ਦੇ ਮੁਕਾਬਲੇ ਕਰਵਾਏ ਜਾਣਗੇ। ਇਨਾਂ ਮੁਕਾਬਲਿਆਂ ਦਾ ਵਿਸ਼ਾਂ ਪਰਾਲੀ ਨੂੰ ਸਾੜਨ ਕਾਰਨ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵ ਹੋਣਗੇ। ਬੱਚਿਆਂ ਦੇ ਮੁਕਾਬਲੇ ਆਯੋਜਿਤ ਕਰਵਾਉਣ ਲਈ 5 ਹਜ਼ਾਰ ਰੁਪਏ ਅਤੇ 5 ਹਜ਼ਾਰ ਰੁਪਏ ਨਾਲ ਪਹਿਲੇ,ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।