5 Dariya News

ਫ਼ਤਹਿਗੜ੍ਹ ਸਾਹਿਬ ਵਿਖੇ ਬਣ ਰਹੇ ਜੱਚਾ ਬੱਚਾ ਹਸਪਤਾਲ ਨਵੰਬਰ ਦੇ ਅਖੀਰ ਤੱਕ ਹੋਵੇਗਾ ਮੁਕੰਮਲ

10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਜੱਚਾ ਬੱਚਾ ਹਸਪਤਾਲ

5 Dariya News

ਫ਼ਤਹਿਗੜ੍ਹ ਸਾਹਿਬ 24-Sep-2021

ਫ਼ਤਹਿਗੜ੍ਹ ਸਾਹਿਬ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਜੱਚਾ ਬੱਚਾ ਹਸਪਤਾਲ, ਜਿਸ ਦਾ ਨਾਮ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਦੇ ਨਾਮ 'ਤੇ ਰੱਖਿਆ ਜਾਵੇਗਾ, ਇਸ ਸਾਲ ਨਵੰਬਰ ਦੇ ਅਖੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਹ ਜਾਣਕਾਰੀ ਹਸਪਤਾਲ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਹਸਪਤਾਲ਼ ਦਾ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ।ਜੱਚਾ ਬੱਚਾ ਹਸਪਤਾਲ 50 ਬਿਸਤਰਿਆਂ ਦਾ ਬਣਾਇਆ ਜਾ ਰਿਹਾ ਹੈ, ਜਿਸ ਦੀਆਂ ਚਾਰ ਮੰਜ਼ਿਲਾਂ ਹੋਣਗੀਆਂ ਅਤੇ ਇਸ ਹਸਪਤਾਲ ਵਿੱਚ ਲਿਫਟ ਅਤੇ ਰੈਂਪ ਦਾ ਪ੍ਰਬੰਧ ਹੋਣ ਦੇ ਨਾਲ-ਨਾਲ ਸੀਨੀਅਰ ਮੈਡੀਕਲ ਅਫਸਰ ਤੋਂ ਇਲਾਵਾ ਮੈਡੀਕਲ ਅਫਸਰਾਂ ਦੇ ਕਮਰੇ, ਦੋ ਓਪਰੇਸ਼ਨ ਥਇਏਟਰ, ਲੇਬਰ ਰੂਮ, ਫਾਰਮੇਸੀ, ਆਟੋਕਲੇਵ, ਅਨੈਸਥੀਸੀਆ, ਕੰਸਲਟੈਂਟ, ਐਸ.ਐਨ.ਸੀ.ਯੂ. ਸਮੇਤ ਹੋਰ ਆਧੁਨਿਕ ਸਹੂਲਤਾਂ ਹੋਣਗੀਆਂ।ਜੱਚਾ ਬੱਚਾ ਹਸਪਤਾਲ ਇੱਕ ਮਹੱਤਵਪੂਰਨ ਪ੍ਰੋਜੈਕਟ ਹੈ ਜਿਸ ਵਿੱਚ ਗਰਭਵਤੀ ਔਰਤਾਂ ਤੇ ਬੱਚਿਆਂ ਦੀ ਦੇਖ ਭਾਲ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਅਤੇ ਉਨ੍ਹਾਂ ਨੂੰ ਮਿਆਰੀ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ। ਇਸ ਜੱਚਾ ਬੱਚਾ ਹਸਪਤਾਲ ਵਿੱਚ ਮਾਹਰ ਡਾਕਟਰ ਤਾਇਨਾਤ ਰਹਿਣਗੇ ਤੇ ਹੁਣ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਗਰਭਵਤੀ ਮਾਵਾਂ ਦੇ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ। ਇਸ ਮੌਕੇ ਸਿਵਲ ਸਰਜਨ ਡਾ. ਐਸ ਪੀ ਸਿੰਘ, ਏ ਸੀ ਐਸ ਸਵਪਨਦੀਪ ਕੌਰ, ਐਸ ਐਮ ਓ ਡਾ. ਕੁਲਦੀਪ ਸਿੰਘ,ਪ੍ਰੋਜੈਕਟ ਮੈਨੇਜਰ ਹਰਜਿੰਦਰ ਸਿੰਘ, ਡੀ ਐਮ ਸੀ ਜਗਦੀਸ਼ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।