5 Dariya News

ਸਿਹਤ ਮੰਤਰੀ ਦੀ ਰਹਿਨੁਮਾਈ ਹੇਠ ਮੋਹਾਲੀ ਵਿਚ ਕਈ ਪਰਿਵਾਰ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਲ

ਵਿਕਾਸ ਮੁਖੀ ਨੀਤੀਆਂ ਨੂੰ ਵੇਖਦੇ ਹੋਏ ਪੰਜਾਬ ਦੇ ਵੱਡੀ ਗਿਣਤੀ ਲੋਕ ਜੁੜ ਰਹੇ ਹਨ ਕਾਂਗਰਸ ਨਾਲ : ਬਲਬੀਰ ਸਿੰਘ ਸਿੱਧੂ

5 Dariya News

ਮੁਹਾਲੀ 18-Sep-2021

ਮੁਹਾਲੀ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਵਾਰਡ ਨੰਬਰ 50 ਤੋਂ ਨਗਰ ਨਿਗਮ ਦੀ ਚੋਣ ਲੜ ਚੁੱਕੇ ਹਰਪਰੀਤ ਸਿੰਘ ਡਿਪਟੀ ਆਪਣੇ  ਸਮਰਥਕਾਂ ਸਮੇਤ, ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਆਉਣ ਤੇ ਜੀ ਆਇਆਂ ਆਖਿਆ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।ਇਸ ਮੌਕੇ ਇਕ ਭਰਵੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਵਿਕਾਸ ਮੁਖੀ ਨੀਤੀਆਂ ਨੂੰ ਵੇਖਦੇ ਹੋਏ ਵੱਡੀ ਗਿਣਤੀ ਵਿਚ ਲੋਕ ਕਾਂਗਰਸ  ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਨਾਲ ਪੰਜਾਬ ਵਿਚ ਕਾਂਗਰਸ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਦੋ ਹਜਾਰ ਬਾਈ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਪੰਜਾਬ ਵਿਚ ਹੂੰਝਾ ਫੇਰੂ ਜਿੱਤ ਦੁਬਾਰਾ ਹਾਸਲ ਕਰੇਗੀ।ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਅਜਿਹੀ ਲੋਕਤਾਂਤਰਿਕ ਪਾਰਟੀ ਹੈ ਜਿਸ ਵਿਚ ਵਰਕਰਾਂ  ਨੂੰ ਪੂਰਾ ਸਨਮਾਨ ਮਿਲਦਾ ਹੈ। 

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਵਿਕਾਸ ਦੇ ਦਮ ਤੇ ਹੀ ਅੱਗੇ ਆਈ ਹੈ ਅਤੇ  ਕਾਂਗਰਸ ਦੀ ਨੀਤੀ ਵਿੱਚ ਸਭ ਤੋਂ ਉੱਪਰ ਭਾਈਚਾਰਕ ਸਦਭਾਵਨਾ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਰ ਵਰਗ ਦੇ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਹਰ ਸਮੇਂ ਤੱਤਪਰ ਰਹਿੰਦੀ ਹੈ।ਇਸ ਮੌਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰਪ੍ਰੀਤ ਸਿੰਘ ਡਿਪਟੀ ਤੋਂ ਇਲਾਵਾ  ਸੰਦੀਪ ਧੀਮਾਨ, ਜਗਮੋਹਨ ਵਾਲੀਆ, ਸਿਮਰਨਜੀਤ ਸਿੰਘ, ਹਰਸ਼ਵਿੰਦਰ ਸਿੰਘ, ਪਵਨਦੀਪ ਸਿੰਘ, ਸੂਰਜ, ਯੋਗਤਾ, ਕਰਨੈਲ ਸਿੰਘ, ਜਯੋਤੀ, ਨੀਲੂ, ਗੁਰਮੀਤ ਸਿੰਘ, ਅਮਨ ਟੰਡਨ, ਸ਼ਾਰਦਾ ਦੇਵੀ, ਮਨੀਸ਼ ਮਲਿਕ, ਲਵੀਸ਼, ਸੁਨੀਤਾ ਪੁਰੀ, ਕ੍ਰਿਤਿਕਾ, ਪ੍ਰੀਤੀ, ਪਰਮਜੀਤ ਸਿੰਘ, ਬਲਜਿੰਦਰ ਸ਼ਰਮਾ, ਭੁਪਿੰਦਰ ਸਿੰਘ, ਗੁਰਨਾਮ ਸਿੰਘ, ਰਘਵੀਰ ਸਿੰਘ, ਗੁਰਮੀਤ ਲਾਡੀ, ਰੋਸ਼ਨ ਲਾਲ, ਗੁਰਿੰਦਰ ਸਿੰਘ, ਸ਼ੇਰ ਸਿੰਘ, ਹੈਪੀ, ਕੁਲਵੰਤ ਸਿੰਘ ਆਦਿ ਦੇ ਨਾਮ ਸ਼ਾਮਲ ਹਨ। ਇਸ ਮੌਕੇ ਪਰਦੀਪ ਨਵਾਬ, ਸੁਰਿੰਦਰ ਸ਼ਰਮਾ, ਅਸ਼ੋਕ ਕੌਂਡਲ, ਕਰਮਜੀਤ ਸਿੰਘ, ਪ੍ਰਭਜੋਤ ਕੌਰ, ਨੀਲਮ, ਜਸਪਾਲ ਕੌਰ, ਐੱਮ ਸੀ ਰਵਿੰਦਰ ਸਿੰਘ, ਸੁਨੀਲ ਪਿੰਕਾ, ਪਰਮਜੀਤ ਸਿੰਘ ਲੱਕੀ, ਸਵਰਾਜ ਸਿੰਘ ਚੰਨੀ ਤੇ ਹੋਰ ਪਤਵੰਤੇ ਹਾਜ਼ਰ ਸਨ।