5 Dariya News

ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਨੇ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣੀਆਂ

5 Dariya News

ਐਸ.ਏ.ਐਸ ਨਗਰ 10-Sep-2021

ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਿਜੈ ਸ਼ਰਮਾ ਟਿੰਕੂ ਨੇ ਆਪਣੇ ਦਫਤਰ ਵਿੱਚ ਹਫਤਾਵਾਰੀ ਰੱਖੀ ਮੀਟਿੰਗ ਵਿੱਚ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਆਈਆ ਵੱਖ-ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨਾਲ ਗੱਲਬਾਤ ਕੀਤੀ ਅਤੇ ਪੰਚਾਇਤਾਂ ਦੇ ਮੁਖੀਆਂ ਤੋਂ ਆਪੋ-ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਸੁਣੀਆਂ।ਮੀਟਿੰਗ ਵਿੱਚ ਗ੍ਰਾਮ ਪੰਚਾਇਤ ਪਿੰਡ ਰਡਿਆਲਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਕਰੀਬ 1.5 ਏਕੜ ਗਰਾਊਂਡ ਵਿੱਚ ਇੰਟਰਲਾਕ ਟਾਇਲਾਂ ਲਗਾਉਣ ਸਬੰਧੀ, ਪਾਰਕ ਵਿੱਚ ਬਜ਼ੁਰਗਾਂ ਦੇ ਬੈਠਣ ਲਈ ਸੀਮਿੰਟਿਡ ਬੈਂਚ ਲਾਉਣ ਲਈ, ਬੱਚਿਆਂ ਦੇ ਖੇਡਣ ਲਈ ਖੋ-ਖੋ ਜਿਮਨਾਸਟਿਕ ਆਦਿ ਖੇਡਾਂ ਲਈ ਗਰਾਊਂਡ ਦੇ ਨਵੀਨੀਕਰਨ ਸਬੰਧੀ ਫੰਡਜ਼ ਦੀ ਮੰਗ ਕੀਤੀ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਹੋ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਇਸੇ ਤਰ੍ਹਾਂ ਗ੍ਰਾਮ ਪੰਚਾਇਤ ਪਿੰਡ ਲਖਨੌਰ ਵੱਲੋਂ ਪਾਣੀ ਦੀ ਟੈਂਕੀ ਮੋਟਰ ਕੁਨੈਕਸ਼ਨ, ਰਵੀਦਾਸੀਆ ਸ਼ਮਸ਼ਾਨਘਾਟ, ਟੋਭਿਆਂ ਦੀ ਪੁਟਾਈ ਅਤੇ ਚਾਰਦੀਵਾਰੀ , ਸਕੂਲ ਦੇ ਕਮਰਿਆਂ ਦਾ ਫਰਸ਼ ਅਤੇ ਚਾਰਦੀਵਾਰੀ 800 ਮੀਟਰ ਪਿੰਡ ਦੀ ਫਿਰਨੀ ਵਾਲੀ ਸੜਕ ਬਣਾਉਣ ਲਈ ਆਦਿ। 

ਇਸੇ ਤਰ੍ਹਾਂ ਏਅਰੋ ਸਿਟੀ ਐਸ.ਏ.ਐਸ. ਨਗਰ ਦੇ ਸਾਬਕਾ ਸੈਨਿਕਾਂ ਵੱਲੋਂ 100% ਡਿਸਏਬਲਡ ਸੋਲਜ਼ਰਸ ਆਫ ਪੰਜਾਬ ਡੋਮੀਸਾਇਲ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਨਾਲ ਕੀਤੇ ਪੱਖਪਾਤ ਨੂੰ ਦੂਰ ਕਰਵਾਉਣ ਅਤੇ ਗਮਾਡਾ ਵੱਲੋਂ ਉਨ੍ਹਾਂ ਤੋਂ ਬਿਨ੍ਹਾਂ ਪੰਜ ਫੀਸਦੀ ਛੋਟ ਦੇ ਵਸੂਲ ਕੀਤੀ ਪਲਾਟ ਦੀ ਕੀਮਤ ਦਾ 5 ਫੀਸਦੀ ਸਮੇਤ ਬਣਦਾ ਵਿਆਜ ਉਨ੍ਹਾਂ ਨੂੰ ਵਾਪਸ ਕਰਵਾਉਣ ਦੀ ਮੰਗ ਕੀਤੀ।ਇਨ੍ਹਾਂ ਸਮੱਸਿਆਵਾਂ ਸਬੰਧੀ ਚੇਅਰਮੈਨ ਨੇ ਮੰਗਾਂ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਉਤੇ ਹੱਲ ਕਰਵਾਉਣ ਅਤੇ ਵਿਕਾਸ ਕਾਰਜਾਂ ਲਈ ਫੰਡਜ਼ ਮੁਹੱਈਆਂ ਕਰਵਾਉਣ ਦਾ ਭਰੋਸਾ ਦਿਵਾਇਆ। ਆਏ ਹੋਏ ਪੰਚਾਂ-ਸਰਪੰਚਾਂ ਅਤੇ ਹੋਰ ਮੋਹਤਬਰਾਂ ਨੇ ਕਿਹਾ ਕਿ ਸਾਡੇ ਪਿੰਡ ਵਿਕਾਸ ਪੱਖੋਂ ਬਹੁਤ ਪਛੜੇ ਹੋਏ ਹਨ, ਜਿਨ੍ਹਾਂ ਨੂੰ ਵੱਡੇ ਫੰਡਜ਼ ਦੀ ਲੋੜ ਹੈ ਤਾਂ ਜੋ ਅਸੀਂ ਪਿੰਡਾਂ ਦਾ ਵਿਕਾਸ ਕਰਵਾ ਸਕੀਏ। ਇਸ ਮੌਕੇ ਸੁਰਿੰਦਰਪਾਲ ਲੱਖਣਪਾਲ, ਰਣਜੀਤ ਸਿੰਘ ਨੰਗਲੀਆਂ, ਮਹਿਲਾ ਆਗੂ ਬਲਜਿੰਦਰ ਕੌਰ ਖਰੜ, ਸੂਬੇਦਾਰ ਜੋਗਿੰਦਰ ਸਿੰਘ ਏਅਰੋ ਸਿਟੀ, ਮਾਸਟਰ ਰਵਿੰਦਰ ਕੁਮਾਰ ਰਡਿਆਲਾ, ਮੱਘਰ ਸਿੰਘ ਰਡਿਆਲਾ, ਸਮਸ਼ੇਰ ਸਿੰਘ ਸਰਪੰਚ ਲਖਨੌਰ, ਜਗਤਾਰ ਸਿੰਘ ਸਰਪੰਚ ਖੇੜਾ, ਸ਼ਿਵਦਿਆਲ ਸਿੰਘ ਲਖਨੌਰ, ਪ੍ਰੇਮ ਕੁਮਾਰ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਸੁਖਵਿੰਦਰ ਚੋਲਟਾ ਖੁਰਦ, ਬੇਅੰਤ ਸਿੰਘ ਅਤੇ ਕੁਲਦੀਪ ਸਿੰਘ ਓਇੰਦ ਪੀ.ਏ. ਟੂ ਚੇਅਰਮੈਨ ਹਾਜ਼ਰ ਸਨ।