5 Dariya News

ਬੁਨਿਆਦੀ ਢਾਂਚੇ ਦੇ ਮਾਮਲੇ ਚ ਪਛੜੇ ਹੋਏ ਇਨ੍ਹਾਂ ਸੈਕਟਰਾਂ ਵਿੱਚ ਵਿਕਾਸ ਨੂੰ ਦੇਵਾਂਗੇ ਨਵੀਂ ਗਤੀ: ਮੇਅਰ ਜੀਤੀ ਸਿੱਧੂ

ਸੈਕਟਰ 76 ਤੋਂ 80 ਦੇ ਵਸਨੀਕਾਂ ਲਈ ਸੌਗਾਤ, ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 60 ਲੱਖ ਰੁਪਏ ਦੇ ਵਰਕ ਆਰਡਰ ਦਿੱਤੇ ਕਰੋੜਾਂ ਦੇ ਨਵੇਂ ਮਤੇ ਲਿਆਂਦੇ

5 Dariya News

ਮੁਹਾਲੀ 09-Sep-2021

ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਖਾਸ ਤੌਰ ਤੇ ਸੈਕਟਰ 76 ਤੋਂ 80 ਦੇ ਵਸਨੀਕਾਂ ਲਈ ਸੁਗਾਤਾਂ  ਲਿਆਂਦੀਆਂ ਗਈਆਂ ਹਨ।  ਮੀਟਿੰਗ  ਵਿੱਚ ਇਨ੍ਹਾਂ ਸੈਕਟਰਾਂ ਦੀ ਵੱਖ ਵੱਖ ਕੰਮਾਂ ਸਬੰਧੀ 60 ਲੱਖ ਰੁਪਏ ਦੇ ਵਰਕ ਆਰਡਰ ਦਿੱਤੇ ਗਏ ਹਨ ਜਦੋਂ ਕਿ ਤਿੰਨ ਕਰੋੜ ਤੋਂ ਵੱਧ ਦੇ ਨਵੇਂ ਮਤੇ ਲਿਆਂਦੇ ਗਏ ਹਨ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮੈਂਬਰ ਜਸਬੀਰ ਸਿੰਘ ਮਣਕੂ, ਮੈਂਬਰ ਅਨੁਰਾਧਾ ਆਨੰਦ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਜੁਆਇੰਟ ਕਮਿਸ਼ਨਰ ਹਰਜੀਤ ਸਿੰਘ ਢਿੱਲੋਂ, ਐਸਈ ਸੰਜੇ ਗਰਗ, ਨਗਰ ਨਿਗਮ ਦੇ ਐਕਸੀਅਨਾ ਸਮੇਤ ਹੋਰ ਅਧਿਕਾਰੀ ਹਾਜ਼ਰ ਰਹੇ।ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਹ ਪੂਰਾ ਇਲਾਕਾ ਪਹਿਲਾਂ ਗਮਾਡਾ ਦੇ ਅਧੀਨ ਸੀ ਅਤੇ ਬੁਨਿਆਦੀ ਢਾਂਚੇ ਪੱਖੋਂ ਕਾਫੀ ਪਛੜਿਆ ਰਿਹਾ ਹੈ। 

ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਨਗਰ ਨਿਗਮ ਦੇ ਅਧੀਨ ਲੈਣ ਉਪਰੰਤ ਉਨ੍ਹਾਂ ਨੇ ਵਿਸ਼ੇਸ਼ ਦਿਲਚਸਪੀ ਲੈ ਕੇ ਇੱਥੋਂ ਦੇ ਵਿਕਾਸ ਕਾਰਜ ਆਰੰਭ ਕਰਵਾਏ ਹਨ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਸੱਠ ਲੱਖ ਰੁਪਏ ਦੇ ਚੋਂ ਬਾਹਰ ਕੱਢ ਦਿੱਤੇ ਹਨ ਉਹ ਸੜਕਾਂ ਤੇ ਪ੍ਰੀਮਿਕਸ ਪਾਰਕਾਂ ਦੀ ਮੇਨਟੀਨੈਂਸ ਪੇਵਰ ਬਲਾਕ ਆਦਿ ਦੇ ਕੰਮ ਹਨ। ਉਨ੍ਹਾਂ ਕਿਹਾ ਕਿ ਜੋ ਨਵੇਂ ਤਿੱਨ ਕਰੋੜ ਤੋਂ ਵੱਧ ਦੇ ਮਤੇ ਲਿਆਂਦੇ ਗਏ ਹਨ ਉਹ ਵੀ ਇਨ੍ਹਾਂ ਸੈਕਟਰਾਂ ਵਾਸਤੇ ਹੀ ਹਨ ਅਤੇ ਇਨ੍ਹਾਂ ਵਿੱਚ ਵੀ ਮੁੱਖ ਤੌਰ ਤੇ ਉਪਰੋਕਤ ਕੰਮ ਹੀ ਹਨ ਜੋ ਵੱਖ ਵੱਖ ਖੇਤਰਾਂ ਵਿੱਚ ਪੂਰੀ ਤੇਜ਼ੀ ਨਾਲ ਕਰਵਾਏ ਜਾਣਗੇ ਅਤੇ ਇਸ ਨਾਲ ਇਨ੍ਹਾਂ ਪਛੜੇ ਹੋਏ ਸੈਕਟਰਾਂ ਵਿੱਚ ਵਿਕਾਸ ਨੂੰ ਗਤੀ ਮਿਲੇਗੀ।ਮੇਅਰ ਜੀਤੀ ਸਿੱਧੂ ਨੇ ਇਹ ਵੀ ਕਿਹਾ ਕਿ ਸਨਅਤੀ ਖੇਤਰ ਅਤੇ ਸਨਅਤੀ ਖੇਤਰ ਵਿਚਲੇ ਰਿਹਾਇਸ਼ੀ ਖੇਤਰ ਸੈਕਟਰ ਚਹੱਤਰ ਵਾਸਤੇ ਵੀ ਕਰੋੜਾਂ ਰੁਪਏ ਦੇ ਮਤੇ ਪਾਸ ਕੀਤੇ ਜਾ ਚੁੱਕੇ ਹਨ ਅਤੇ ਉਥੇ ਸਫਾਈ ਅਤੇ ਪਾਰਕਾਂ ਦੀ ਮੇਨਟੀਨੈਂਸ ਅਤੇ ਸਾਫ ਸਫਾਈ ਦਾ ਕੰਮ ਆਰੰਭ ਕਰਵਾਇਆ ਵੀ ਜਾ ਚੁੱਕਾ ਹੈ ਜਦੋਂ ਕਿ ਸੜਕਾਂ ਦਾ ਕੰਮ ਵੀ ਛੇਤੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਮੁੱਚੇ ਮੁਹਾਲੀ ਦੇ ਵਿਕਾਸ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵੱਖ ਵੱਖ ਖੇਤਰਾਂ ਵਿੱਚ ਵਿਕਾਸ ਕਾਰਜ ਪੂਰੀ ਗਤੀ ਨਾਲ ਚੱਲ ਵੀ ਰਹੇ ਹਨ। ਉਨ੍ਹਾਂ ਮੁਹਾਲੀ ਦੇ ਲੋਕਾਂ ਨੂੰ ਮੁੜ ਵਿਸ਼ਵਾਸ ਦਿਵਾਇਆ ਕਿ ਵਿਕਾਸ ਕਾਰਜਾਂ ਵਾਸਤੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਵਾਸਤੇ ਫੰਡ ਉਪਲੱਬਧ ਹੁੰਦੇ ਰਹਿਣਗੇ।