5 Dariya News

ਸਤੰਬਰ ਮਹੀਨਾ ਬਾਬਾ ਜੀਵਨ ਸਿੰਘ ਜੀ ਦੇ ਸੰਘਰਸ਼ ਨੂੰ ਸਮਰਪਿਤ ਕਰੇਗੀ ਬਸਪਾ : ਜਸਵੀਰ ਸਿੰਘ ਗੜ੍ਹੀ

ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਮੌਕੇ ਸੂਬੇ ਵਿਚ ਸੱਤ ਖੇਤਰੀ ਕਾਨਫਰੰਸਾਂ ਕਰੇਗੀ ਬਸਪਾ

5 Dariya News

ਜਲੰਧਰ 04-Sep-2021

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੂੰ ਬਿਆਨ ਕੀਤਾ ਕਿ ਸਤੰਬਰ ਦਾ ਮਹੀਨਾ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਕਰੇਗੀ ਜਿਸ ਤਹਿਤ ਉਹਨਾਂ ਦਾ ਜਨਮ ਦਿਵਸ ਪੰਜਾਬ ਵਿਚ ਜਿਲ੍ਹਾ ਪੱਧਰੀ ਕਾਨਫਰੰਸਾਂ ਕਰਕੇ ਮਨਾਇਆ ਜਾਵੇਗਾ। ਓਹਨਾਂ ਨੇ ਦਸਿਆ ਕਿ ਬਾਬਾ ਜੀਵਨ ਸਿੰਘ ਜੀ ਦਾ ਜਨਮ ਪਿਤਾ ਸਦਾ ਨੰਦ ਤੇ ਮਾਤਾ ਪ੍ਰੇਮੋ ਦੇ ਗ੍ਰਹਿ ਵਿਖੇ 30 ਨਵੰਬਰ, 1649 ਨੂੰ ਪਟਨਾ, ਬਿਹਾਰ ਵਿਖੇ ਹੋਇਆ ਸੀ। ਸਿੱਖ ਧਰਮ ਵਿੱਚ ਉਹਨਾਂ ਦੀ ਇੱਕ ਅਹਿਮ ਭੂਮਿਕਾ ਰਹੀ ਹੈ। ਉਹਨਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਂਕ ਤੋਂ ਚੱਕ ਕੇ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਸੀ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਉਣੇ ਸੀਨੇ ਨਾਲ ਲਾਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਹੋਣ ਦਾ ਵਰ ਦਿਤਾ। ਉਸ ਮਹਾਨ ਸਖਸ਼ੀਅਤ ਨੂੰ ਸਮਰਪਿਤ ਬਹੁਜਨ ਸਮਾਜ ਪਾਰਟੀ ਨੇ ਵਿਸ਼ਾਲ ਪ੍ਰੋਗਰਾਮ ਰੱਖੇ ਹਨ ਜਿਸ ਤਹਿਤ ਪਹਿਲਾਂ ਪ੍ਰੋਗਰਾਮ 11 ਸਤੰਬਰ ਬੁਢਲਾਡਾ, 12 ਸਤੰਬਰ ਫਰੀਦਕੋਟ, 18 ਸਤੰਬਰ ਸ਼੍ਰੀ ਹਰਗੋਬਿੰਦਪੁਰ ਸਾਹਿਬ, 19 ਸਤੰਬਰ ਸ਼੍ਰੀ ਅੰਮ੍ਰਿਤਸਰ ਸਾਹਿਬ, 24 ਸਤੰਬਰ ਦਿਨ ਐਤਵਾਰ ਨੂੰ ਮੋਗਾ, ਆਖਰੀ ਪ੍ਰੋਗਰਾਮ 25 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਫਿਰੋਜ਼ਪੁਰ ਅਤੇ 26 ਸਤੰਬਰ ਨੂੰ  ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਜਨਸਭਾ ਜਲਸੇ ਹੋਣਗੇ। ਬਸਪਾ ਵਲੋਂ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਸਾਨੂੰ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪਵੇਗਾ। ਸਰਦਾਰ ਗੜ੍ਹੀ ਨੇ ਦਸਿਆ ਕਿ ਪਿਛਲੀ ਵਾਰ ਵੀ ਬਸਪਾ ਨੇ ਕਰੋਨਾ ਕਾਲ 'ਚ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਆਨਲਾਈਨ ਜ਼ੂਮ ਮੀਟਿੰਗ ਕਰਕੇ ਮਨਾਇਆ ਸੀ ਜਿਸ ਵਿੱਚ ਸੱਤਰ ਹਜ਼ਾਰ ਤੋਂ ਜਿਆਦਾ ਪੰਜਾਬੀਆਂ ਨੇ ਹਿੱਸਾ ਲਿਆ ਸੀ। ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ਕਿਤੀ ਭੁੱਲ ਨਾ ਜਾਈਏ ਮਹਾਂਪੁਰਸ਼ਾਂ ਦੀ ਕੁਰਬਾਨੀ ਅੰਦੋਲਨ ਤਹਿਤ ਪ੍ਰੋਗਰਾਮ ਹੋਣਗੇ ਜਿਸਦਾ ਨਿਸ਼ਾਨਾ ਬਹੁਜਨ ਸਮਾਜ ਦੇ ਮਾਣ ਸਨਮਾਨ ਦੀ ਪ੍ਰਾਪਤੀ ਹਿਤ ਸਮੁਚੇ ਬਹੁਜਨ ਸਮਾਜ ਦੇ ਅੰਗ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਲਾਮਬੰਦ ਕਰਨਾ ਹੈ। ਪੰਜਾਬ ਦੇ ਦਲਿਤ ਪਛੜੇ ਵਰਗਾਂ ਨੂੰ ਕਾਂਗਰਸ ਭਾਜਪਾ ਵੱਲੋਂ ਅੱਪਵਿਤੱਰ ਤੇ ਗੈਰ ਪੰਥਕ ਦੱਸਣਾ ਅਤੇ ਆਪ ਪਾਰਟੀ ਵਲੋਂ ਸੰਵਿਧਾਨ ਵਿਰੋਧੀ ਟਿੱਪਣੀਆਂ ਬਸਪਾ ਨੂੰ ਬਰਦਾਸਤ ਨਹੀਂ ਹੈ। ਬਸਪਾ ਪੂਰੇ ਪੰਜਾਬ ਵਿਚ ਮਾਣ ਸਨਮਾਨ ਦਾ ਅੰਦੋਲਨ ਤਿੱਖੇ ਰੂਪ ਵਿਚ ਜਾਰੀ ਰੱਖੇਗੀ। ਇਸ ਮੌਕੇ ਸੂਬਾ ਸਕੱਤਰ ਸ਼੍ਰੀ ਹਰਭਜਨ ਬਲਾਲੋਂ ਤੇ ਸੂਬਾ ਸਕੱਤਰ ਸ਼੍ਰੀ ਅਸ਼ੋਕ ਸੰਧੂ ਵੀ ਹਾਜ਼ਿਰ ਸਨ।