5 Dariya News

ਆਜ਼ਾਦੀ ਦੇ ‘ਅੰਮਿ੍ਰਤ ਮਹੋਤਸਵ’ ਨੂੰ ਸਮਰਪਿਤ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ‘ਫਿੱਟ ਇੰਡੀਆ ਦੌੜ ’ ਦਾ ਆਯੋਜਨ

5 Dariya News

ਮੋਗਾ 04-Sep-2021

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ‘ਅੰਮਿ੍ਰਤ  ਮਹੋਤਸਵ’ ਵਜੋਂ ਮਨਾਉਂਦਿਆਂ ਦੇਸ਼ ਵਿਚ ‘ਫਿੱਟ ਇੰਡੀਆ ਅਜ਼ਾਦੀ ਦੌੜ’ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਮੋਗਾ ਜ਼ਿਲੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਸ਼ਹੀਦ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸ਼ਹੀਦ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰੀ ਟਰੱਸਟ ਦੇ ਵਾਈਸ ਚੇਅਰਮੈਨ ਸ. ਰਣਜੀਤ ਸਿੰਘ ਧੰਨਾ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਨਹਿਰੂ ਯੁਵਾ ਕੇਂਦਰ ਮੋਗਾ ਦੇ ਜ਼ਿਲਾ ਯੂਥ ਅਫਸਰ ਗੁਰਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਫਿੱਟ ਇੰਡੀਆ ਅਜ਼ਾਦੀ ਦੌੜ ਲਈ ਮੋਗਾ ਜ਼ਿਲਾ ਦੇ 75 ਪਿੰਡਾਂ ਤੋਂ ਨਹਿਰੂ ਯੁਵਾ ਕੇਂਦਰ ਮੋਗਾ ਨਾਲ ਜੁੜੇ ਰਾਸ਼ਟਰੀ ਯੁਵਾ ਵਲੰਟੀਅਰਜ਼, ਐੱਨ.ਐੱਸ. ਯੂਨਿਟਾਂ ਅਤੇ ਪਿੰਡਾਂ ਦੀਆਂ ਯੂਥ ਕਲੱਬਾਂ ਦੇ ਮੈਂਬਰ ਹਿੱਸਾ ਲੈ ਰਹੇ ਹਨ। ਉਹਨਾਂ ਦੱਸਿਆ ਕਿ ਦੇਸ਼ ਦੇ 744 ਜ਼ਿਲਿਆਂ ਵਿੱਚ 13 ਅਗਸਤ 2021 ਤੋਂ 2 ਅਕਤੂਬਰ 2021 ਤੱਕ ਫਿੱਟ ਇੰਡੀਆ ਆਜ਼ਾਦੀ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਮੌਕੇ ਸਮਾਗਮ ਵਿਚ ਸ਼ਾਮਲ ਅਧਿਕਾਰੀਆਂ, ਵਿਦਿਆਰਥੀਆਂ ਅਤੇ ਪਿੰਡ ਦੀਆਂ ਯੂਥ ਕਲੱਬਾਂ ਦੇ ਨੌਜਵਾਨਾਂ ਨੇ ਖੁਦ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਦੇ ਨਾਲ ਨਾਲ ਆਪਣੇ ਪਰਿਵਾਰ, ਦੋਸਤਾਂ, ਸਹਿਯੋਗੀਆਂ ਅਤੇ ਸਮੁਦਾਇ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕਰਨ ਦੀ ਸਹੁੰ ਚੁੱਕੀ। ਨੌਜਵਾਨਾਂ ਨੇ ਸਵਸਥ ਅਤੇ ਫਿੱਟ ਰਾਸ਼ਟਰ ਦੇ ਨਿਰਮਾਣ ਲਈ ਵਚਨਬੱਧ ਹੋਣ ਦਾ ਪ੍ਰਣ ਲੈਂਦਿਆਂ ਰੋਜ਼ਾਨਾ ਅੱਧਾ ਘੰਟਾ ਕਸਰਤ ਕਰਨ ਦਾ ਸੰਕਲਪ ਲਿਆ।

ਇਸ ਉਪਰੰਤ ਸਮੂਹ ਦੇਸ਼ ਪ੍ਰੇਮੀਆਂ ਨੇ ਲਾਲਾ ਲਾਜਪਤ ਰਾਏ ਦੇ ਆਦਮਕੱਦ ਬੁੱਤ ’ਤੇ ਫੁੱਲ ਮਾਲਾਵਾਂ ਭੇਂਟ ਕਰਦਿਆਂ ਉਹਨਾਂ ਦੀ ਸ਼ਹਾਦਤ ਨੂੰ  ਸੱਜਦਾ ਕਰਦਿਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਉਪਰੰਤ ਸਮੂਹ ਪਤਵੰਤਿਆਂ ਅਤੇ ਨੌਜਵਾਨਾਂ ਨੇ ਰਾਸ਼ਟਰੀ ਗਾਇਨ ਕੀਤਾ ।ਸ਼ਹੀਦ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਟਰੱਸਟ ਦੇ ਵਾਈਸ ਚੇਅਰਮੈਨ ਰਣਜੀਤ ਸਿੰਘ ਧੰਨਾ ਨੇ ਫਿੱਟ ਇੰਡੀਆ ਦੌੜ ਦੀ ਈਵੈਂਟ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਨਹਿਰੂ ਯੁਵਾ ਕੇਂਦਰ ਮੋਗਾ ਦੇ ਜ਼ਿਲਾ ਯੂਥ ਅਫਸਰ ਗੁਰਵਿੰਦਰ ਸਿੰਘ, ਲੈਕਚਰਰ ਤੇਜਿੰਦਰ ਸਿੰਘ ਜਸ਼ਨ ਸਟੇਟ ਅਵਾਰਡੀ, ਮੇਜਰ ਪ੍ਰਦੀਪ ਅਤੇ ਟਰੱਸਟ ਦੇ ਮੈਂਬਰ ਵੀ ਦੌੜ ਵਿਚ ਸ਼ਾਮਲ ਹੋਏ। ਇਹ ਦੌੜ ਲਾਲਾ ਲਾਜਪਤ ਰਾਏ ਯਾਦਗਾਰੀ ਅਸਥਾਨ ਤੋਂ ਸ਼ੁਰੂ ਹੋ ਕੇ ਗਦਰੀ ਬਾਬਿਆਂ ਦੀ ਯਾਦਗਾਰ ਵਿਖੇ ਪਹੰੁਚੀ। ਇਸ ਮੌਕੇ ਗੱਦਰੀ ਬਾਬਿਆਂ ਪ੍ਰਤੀ ਨਤਮਸਤਕ ਹੋਣ ਉਪਰੰਤ ਦੌੜ ਵਿਚ ਸ਼ਾਮਲ ਵਿਦਿਆਰਥੀਆਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦਿਆਂ ਦੇਸ਼ ਪ੍ਰਤੀ ਸਮਰਪਿਤ ਹੋਣ ਦਾ ਅਹਿਦ ਲਿਆ।ਇਸ ਮੌਕੇ ਨਹਿਰੂ ਯੁਵਾ ਕੇਂਦਰ ਅਤੇ ਯਾਦਗਾਰੀ ਟਰੱਸਟ ਵੱਲੋਂ ਜ਼ਿਲਾ ਯੂਥ ਅਫਸਰ ਗੁਰਵਿੰਦਰ ਸਿੰਘ, ਲੈਕਚਰਰ ਤੇਜਿੰਦਰ ਸਿੰਘ ਜਸ਼ਨ ਸਟੇਟ ਅਵਾਰਡੀ, ਨੈਸ਼ਨਲ ਟ੍ਰੇਨਰ ਮੇਜਰ ਪ੍ਰਦੀਪ, ਲੈਕਚਰਰ ਤਰਸੇਮ ਸਿੰਘ ਅਤੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਸ. ਰਾਜ ਜੰਗ ਸਿੰਘ, ਕੇਵਲ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਸਿੰਘ (ਟਰੱਸਟ ਦੇ ਮੈਂਬਰ), ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ, ਸਤਵੰਤ ਸਿੰਘ, ਮੋਹਨ ਲਾਲ, ਇਕਬਾਲ ਸਿੰਘ, ਵੀਰ ਸਿੰਘ, ਜੁਗਿੰਦਰ ਸਿੰਘ , ਪ੍ਰਦੀਪ ਰਾਏ ਅਤੇ ਬਚਨ ਕੁਮਾਰ ਹਾਜ਼ਰ ਸਨ।