5 Dariya News

ਆਜਾਦੀ ਮਹਾਂਉਤਸਵ ਨੂੰ ਸਮਰਪਿਤ ‘ਫਿਟ ਇੰਡੀਆ’ ਤਹਿਤ ਨਹਿਰੂ ਯੁਵਾ ਕੇਂਦਰ ਨੇ ਕਰਵਾਈ ਦੌੜ ਸੈਂਕੜੇ ਨੌਜਵਾਨਾਂ ਨੇ ਲਿਆ ਭਾਗ

5 Dariya News

ਕਪੂਰਥਲਾ 04-Sep-2021

ਦੇਸ਼ ਦੀ ਆਜਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ‘ਆਜਾਦੀ ਮਹਾਂਉਤਸਵ’ ਸਬੰਧੀ ਨਹਿਰੂ ਯੁਵਾ ਕੇਂਦਰ ਕਪੂਰਥਲਾ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ‘ਫਿਟ ਇੰਡੀਆ’ ਤਹਿਤ ਦੌੜ ਕਰਵਾਈ ਗਈ। ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਐਸ.ਡੀ.ਐਮ ਕਪੂਰਥਲਾ ਡਾ. ਜੈਇੰਦਰ ਸਿੰਘ ਵਲੋਂ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਪਹਿਲਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਦੌੜ ਜਿੱਥੇ ਨੌਜਵਾਨਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰੇਗੀ ਉੱਥੇ ਨਾਲ ਹੀ ਸਮਾਜਿਕ ਏਕਤਾ ਤੇ ਅਖੰਡਤਾ ਲਈ ਵੀ ਸਮਰਪਿਤ ਹੋ ਕੇ ਕੰਮ ਕਰਨ ਬਾਰੇ ਉਤਸ਼ਾਹਿਤ ਕਰੇਗੀ। ਨਹਿਰੂ ਯੁਵਾ ਕੇਂਦਰ ਦੀ ਕੋਆਰਡੀਨੇਟਰ ਦੀਪਮਾਲਾ ਠਾਕੁਰ ਨੇ ਦੱਸਿਆ ਕਿ ਦੌੜ ਵਿਚ ਯੂਥ ਕਲੱਬਾਂ,  ਸਮਾਜ ਸੇਵੀ ਸੰਸਥਾਵਾਂ , ਖੇਡ ਕਲੱਬਾਂ ਨਾਲ ਜੁੜੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਦੌੜ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਗੋਲ ਕੋਠੀ ਤੋਂ ਹੁੰਦੇ ਹੋਏ ਵਾਪਸ ਸਟੇਡੀਅਮ ਵਿਖੇ ਜਾ ਕੇ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ ਅਜਾਦੀ ਮਹਾਂਉਤਸਵ ਨੂੰ ਸਮਰਪਿਤ ਸਮਾਗਮ 2 ਅਕਤੂਬਰ ਤੱਕ ਜਾਰੀ ਰਹਿਣਗੇ। ਇਸ ਮੌਕੇ ਡੀ.ਐਸ.ਪੀ. ਸੁਰਿੰਦਰ ਸਿੰਘ, ਡੀ.ਐਸ.ਪੀ ਕਮਲਜੀਤ ਸਿੰਘ ਔਲਖ, ਐਸ.ਐਚ..ਓ. ਗੌਰਵ , ਜਿਲ੍ਹਾ ਖੇਡ ਅਫਸਰ ਪ੍ਰਦੀਪ ਕੁਮਾਰ  ਵੀ ਹਾਜ਼ਰ ਸਨ।