5 Dariya News

ਭਿੱਖੀਵਿੰਡ ਤੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਜਥਾ ਮਹਾਂ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਹੋਇਆ ਰਵਾਨਾ

5 Dariya News (ਲਖਵਿੰਦਰ ਗੌਲਣ)

ਤਰਨ-ਤਾਰਨ/ਭਿੱਖੀਵਿੰਡ 04-Sep-2021

ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਿਲ੍ਹਾ ਪ੍ਰਧਾਨ ਅਜਾਇਬ ਸਿੰਘ ਦੀਨਪੁਰ ਦੀ ਅਗਵਾਈ ਵਿੱਚ ਭਿੱਖੀਵਿੰਡ ਬਲਾਕ ਤੋਂ ਮੁਜ਼ੱਫਰਪੁਰ ਮਹਾਂ ਪੰਚਾਇਤ ਲਈ ਜਥਾ ਰਵਾਨਾ ਕੀਤਾ ਗਿਆ।ਜਥਾ ਰਵਾਨਾ ਕਰਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਇਕਬਾਲ ਸਿੰਘ ਨਵਾਦਾ ਨੇ ਦੱਸਿਆ ਕਿ ਕਿਸਾਨ ਮਹਾਂ ਪੰਚਾਇਤ ਨੂੰ ਕਿਸਾਨਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਮਹਾਂ ਪੰਚਾਇਤ ਨਾਲ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਨੂੰ ਡੂੰਘੀ ਸੱਟ ਵੱਜੇਗੀ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਗਾਤਾਰ ਹੀ ਕਿਸਾਨੀ ਸੰਘਰਸ਼ ਨੂੰ ਖਰਾਬ ਕਰਨ ਲਈ ਨਵੇਂ ਤੋਂ ਨਵਾਂ ਟੋਟਕਾ ਅਪਣਾਇਆ ਜਾ ਰਿਹਾ ਹੈ।ਪਹਿਲਾਂ ਕਰਨਾਲ ਵਿੱਚ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਸੀ ਤੇ ਫਿਰ ਹੁਣ ਮੋਗੇ ਵਿੱਚ ਕਰਨਾਲ ਦੀ ਤਰਜ਼ ਤੇ ਪੁਲਿਸ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਕਰ ਕੇ ਇਹ ਸਾਬਿਤ ਕਰ ਦਿੱਤਾ ਗਿਆ ਹੈ ਕਿ ਇਹ ਸਰਕਾਰਾਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਵਿਰੁੱਧ ਆਪਣੀਆਂ ਕੋਝੀਆਂ ਚਾਲਾਂ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਇਸ ਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ।ਇਸ ਮੌਕੇ ਇਕਬਾਲ ਸਿੰਘ ਨਵਾਦਾ ਨੇ ਕਿਹਾ ਕਿ ਜਿੰਨਾ ਚਿਰ ਇਹ 3 ਕਿਸਾਨ ਮਾਰੂ ਖੇਤੀ ਕਾਨੂੰਨ ਮੋਦੀ ਸਰਕਾਰ ਰੱਦ ਨਹੀ ਕਰਦੀ ਉਨ੍ਹਾਂ ਚਿਰ ਭਾਜਪਾ ਦਾ ਵਿਰੋਧ ਪੰਜਾਬ ਅਤੇ ਬਾਕੀ ਸੂਬਿਆਂ ਅੰਦਰ ਨਿਰੰਤਰ ਜਾਰੀ ਰਹੇਗਾ।ਇਸ ਮੌਕੇ ਜਸਵਿੰਦਰ ਸਿੰਘ,ਹਰਚੰਦ ਸਿੰਘ ਸੁਖਵਿੰਦਰ ਸਿੰਘ ਜੱਜ ਹੁੰਦਲ,ਜਸਵਿੰਦਰ ਸਿੰਘ ਗੈਰੀ,ਰਣਜੋਧ ਸਿੰਘ ਲਾਡੀ,ਗੁਰਮੁਖ ਸਿੰਘ,ਅੰਗਰੇਜ ਸਿੰਘ,ਦਵਿੰਦਰ ਸਿੰਘ,ਡਾ. ਕੰਵਲਜੀਤ ਸਿੰਘ,ਗੁਰਸਾਹਿਬ ਸਿੰਘ ਹੁੰਦਲ,ਹਰਪ੍ਰੀਤ ਸਿੰਘ ਨਵਾਦਾ,ਜੋਬਨਜੀਤ ਸਿੰਘ,ਰਵਿੰਦਰ ਸਿੰਘ,ਸਵਰਨ ਸਿੰਘ,ਸ਼ਮਸ਼ੇਰ ਸਿੰਘ,ਭਾਗ ਸਿੰਘ ਰਾਜੋਕੇ,ਇਕਬਾਲ ਸਿੰਘ ਮਾਡ਼ੀ,ਬਲਦੇਵ ਸਿੰਘ ਮਾੜੀ ਮੇਘਾ,ਗੁਰਦਾਸ ਸਿੰਘ ਮਾਡ਼ੀ-ਮੇਘਾ ਆਦਿ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।