ਕਪੂਰਥਲਾ ਵਿਖੇ ਵਣ ਮਹਾਂਉਤਸਵ ਮਨਾਇਆ- ਮੌਨਸੂਨ ਸੀਜ਼ਨ ਦੌਰਾਨ ਲੱਗਣਗੇ 80 ਹਜ਼ਾਰ ਤੋਂ ਵੱਧ ਪੌਦੇ
5 Dariya News
ਕਪੂਰਥਲਾ 24-Aug-2021
ਕਪੂਰਥਲਾ ਦੇ ਜਿਲ੍ਹਾ ਪੱਧਰੀ ਕੰਪਲੈਕਸ ਵਿਖੇ ਵਣ ਮਹਾਂਉਸਤਵ ਮਨਾਇਆ ਗਿਆ, ਜਿਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ ਵਲੋਂ ਪੌਦਾ ਲਗਾਕੇ ਇਸ ਦੀ ਸ਼ੁਰੂਆਤ ਕੀਤੀ ਗਈ । ਉਨ੍ਹਾਂ ਕਿਹਾ ਕਿ ਰੁੱਖ ਸਾਡੀ ਜਿੰਦਗੀ ਦਾ ਆਧਾਰ ਹਨ, ਜਿਸ ਕਰਕੇ ਸਾਨੂੰ ਸਭ ਨੂੰ ਨਾ ਸਿਰਫ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਸਗੋਂ ਉਨ੍ਹਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਜਨਮ ਦਿਨ ਤੇ ਹੋਰਨਾਂ ਖੁਸ਼ੀ ਦੇ ਮੌਕਿਆਂ ’ਤੇ ਪੌਦੇ ਤੋਹਫੇ ਦੇ ਰੂਪ ਵਿਚ ਦੇਣ। ਇਸ ਮੌਕੇ ਵਣ ਰੇਂਜ ਅਫਸਰ ਕਪੂਰਥਲਾ ਸ਼੍ਰੀ ਪ੍ਰਕਾਸ਼ ਸਿੰਘ ਨੇ ਕਿਹਾ ਕਿ ਜਿਲ੍ਹਾ ਕਪੂਰਥਲਾ ਵਿਖੇ ਮਾਨਸੂਨ ਸੀਜਨ ਦੌਰਾਨ 80 ਹਜ਼ਾਰ ਤੋਂ ਵੱਧ ਪੌਦੇ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਮੁਹਿੰਮ ਤੇਜੀ ਨਾਲ ਜਾਰੀ ਹੈ।ਇਸ ਮੌਕੇ ਕਿ੍ਸ਼ਨ ਕੁਮਾਰ ਵਣ ਬਲਾਕ ਅਫਸਰ, ਫੂਲਾ ਸਿੰਘ ਵਣ ਬਲਾਕ ਅਫਸਰ ਕਪੂਰਥਲਾ, ਗੁਲਜ਼ਾਰੀ ਲਾਲ, ਸਾਹਿਲ ਉਬਰਾਏ ਸੁਪਰਡੈਂਟ, ਜੌਲੀ, ਜੋਗਿੰਦਰ ਸਿੰਘ, ਗੁਰਦਿਆਲ ਸਿੰਘ ਤੇ ਹੋਰ ਹਾਜ਼ਰ ਸਨ।