ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ 100ਵਾਂ ਇਨਾਮ ਵੰਡ ਵੰਡ ਸਮਾਰੋਹ ਦਾ ਸਫਲ ਆਯੋਜਨ
5 Dariya News
ਲੁਧਿਆਣਾ 23-Aug-2021
ਅਜ 23/08/2021 ਨੂੰ ਸਥਾਨਕ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ 100ਵਾ ਇਨਾਮ ਵੰਡ ਸਮਾਰੋਹ ਦਾ ਸਫਲ ਆਯੋਜਨ ਨੇਪਰੇ ਚਾੜ੍ਹਿਆ ਗਿਆ ਇਸ ਸਮਾਗਮ ਦੌਰਾਨ ਲੁਧਿਆਣੇ ਦੇ ਉਘੇ ਸਮਾਜ ਸੇਵੀ ਸ਼੍ਰੀਮਤੀ ਮਮਤਾ ਆਸ਼ੂ ਜੀ ਕੌਂਸਲਰ ਮਿਊਂਸਪਲ ਕਾਰਪੋਰੇਸ਼ਨ ਉਚੇਚੇ ਤੌਰ ਤੇ ਪੁੱਜੇ ਅਕਾਦਮਿਕ ਪ੍ਰੋਸੈਸ਼ਨ ਨਾਲ ਉਹ ਕਾਲਜ ਦੇ ਸਾਹਿਰ ਲੁਧਿਆਣਵੀ ਹਾਲ ਵਿੱਚ ਦਾਖਲ ਹੋਏ। ।ਸਮਾਰੋਹ ਦਾ ਆਗਾਜ਼ ਕਾਲਜ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਦੀ ਪ੍ਰੰਪਰਾ ਨਾਲ ਕੀਤਾ ਗਿਆ।ਪ੍ਰੋ ਡਾ ਅਸ਼ਵਨੀ ਕੁਮਾਰ ਭੱਲਾ ਡੀਨ ਅਕਾਦਮਿਕ ਮਾਮਲੇ ਨੇ ਏ ਮਹਿਮਾਨ ਨਾਲ ਸਭ ਨੂੰ ਰੂਬਰੂ ਕਰਵਾਇਆ।ਕਾਲਜ ਪ੍ਰਿੰਸੀਪਲ ਡਾ ਗੁਰਪ੍ਰੀਤ ਕੌਰ ਸੰਧੂ ਨੇ ਆਏ ਮਹਿਮਾਨ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹੀ।ਇਸ ਉਪਰੰਤ ਆਏਂ ਮਹਿਮਾਨ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਮਯਾਬੀ ਅਤੇ ਵਿਸ਼ੇਸ਼ ਉਪਲੱਬਧੀਆਂ ਪ੍ਰਾਪਤ ਕਰਨ ਸਦਕਾ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮਾਰੋਹ ਵਿਚ 100 ਦੇ ਕਰੀਬ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੌਰਾਨ ਜਗਦੇਵ ਸਿੰਘ ਉਲੰਪਿਅਨ ਅਵਾਰਡ 2019 2020 ਕੁਵਰ ਗਰਬਾਜ ਸਿੰਘ ਸਾਹਿਰ ਆਰਡਰ ਆਫ ਮੈਰਿਟ 2019-2020 ਅਵਾਰਡੀ ਤੇਜ ਅਮਰਜੀਤ ਚੌਧਰੀ ਅਕਸ਼ੈ ਕੁਮਾਰ ਗੁਰਜਿੰਦਰ ਜਸਵਿੰਦਰ ਸਿੰਘ ਮਨਜਿੰਦਰ ਸਿੰਘ ਨੇ ਹਾਸਲ ਕੀਤਾ।ਰੋਲ ਆਫ ਆਨਰ 2019 -2020/2020-2021 21ਵਿਦਿਆਰਥੀਆਂ ਨੇ ਪ੍ਰਾਪਤ ਕੀਤਾ।ਰੋਲ ਆਫ ਆਨਰ ਐਨ ਸੀ ਸੀ ਦੇ ਦੋ ਏਅਰ ਵਿੰਗ ਦੇ ਚਾਰ ਰੋਲ ਆਫ ਆਨਰ ਸਭਿਆਚਾਰ2019-2020 ਦੇ ਦਸ2020 -2021ਦੇ ਇਕ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।2019-2020 ਦੇ ਕਾਲਜ ਕਲਰ ਅਕਾਦਮਿਕ 6ਵਿਦਿਆਰਥੀ ਖੇਡਾਂ ਦੇ ਦਸ ਐਨ ਸੀ ਸੀ ਏਅਰ ਵਿੰਗ ਦੇ ਇਕ ਸਭਿਆਚਾਰ ਦੇ ਨੌਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ 2019-2020ਦੇ ਅਕਾਦਮਿਕ ਖੇਤਰ ਵਿੱਚ 30 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।2019-2020ਦੇ 22ਵਿਦਿਆਰਥੀਆਂ2020-2021ਦੇ 9 ਵਿਦਿਆਰਥੀਆਂ ਨੂੰ 2019-2020ਦੇ ਸਟੂਡੈਂਟ ਕੌਂਸਲ 9 ਵਿਦਿਆਰਥੀਆਂ ਨੂੰ ਸਤਲੁਜ ਸਟੂਡੈਂਟ ਐਡੀਟਰ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਵਿਸ਼ੇਸ਼ ਸਟੂਡੈਂਟ ਅਵਾਰਡ ਲਈ 2019-2020 ਦੇ 8 ਅਤੇ 2020-2021ਦੇ 7 ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ । ਸਟੂਡੈਂਟ ਆਫ ਦਾ ਇਅਰ ਅਵਾਰਡ ਨਾਲ ਤੇਜਸ ਨੂੰ ਨਿਵਾਜਿਆ ਗਿਆ ।